‘ANTIM’ ਧਮਾਕੇਦਾਰ ਟ੍ਰੇਲਰ ਆ ਰਿਹਾ ਸਭ ਨੂੰ ਪਸੰਦ, ਜੀਜੇ-ਸਾਲੇ ਦੇ ਐਕਸ਼ਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਟ੍ਰੇਲਰ

By  Lajwinder kaur October 26th 2021 12:29 PM -- Updated: October 26th 2021 12:41 PM

ਸਲਮਾਨ ਖ਼ਾਨ  (Salman Khan) ਦੀ ਫ਼ਿਲਮ ‘ਅੰਤਿਮ’ (Antim) ਦਾ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ‘ANTIM: The Final Truth’ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਟ੍ਰੇਲਰ ਨੂੰ ਮਿਲੀਅਨ ‘ਚ ਵਿਊਜ਼ ਮਿਲ ਚੁੱਕੇ ਹਨ।

ਹੋਰ ਪੜ੍ਹੋ : 'ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ

salman khan in sardari look

3 ਮਿੰਟ 5 ਸੈਕਿੰਡ ਦਾ ਸ਼ਾਨਦਾਰ ਟ੍ਰੇਲਰ ਪੂਰੀ ਤਰ੍ਹਾਂ ਦਰਸ਼ਕਾਂ ਦਾ ਮਨੋਰੰਨਜ ਕਰ ਰਿਹਾ ਹੈ। ਜਿਸ ‘ਚ ਸਲਮਾਨ ਖ਼ਾਨ ਸਰਦਾਰੀ ਲੁੱਕ ‘ਚ ਨਜ਼ਰ ਆ ਰਹੇ ਹਨ। ਟ੍ਰੇਲਰ ‘ਚ ਉਹ ਪੁਲਿਸ ਅਫਸਾਰ ਦੀ ਭੂਮਿਕਾ ਚ ਨਜ਼ਰ ਆ ਰਹੇ ਹਨ। ਉੱਧਰ ਸਲਮਾਨ ਖ਼ਾਨ ਦੇ ਆਪੋਜਿਟ ਨਜ਼ਰ ਆ ਰਿਹਾ ਹੈ ਸਲਮਾਨ ਦਾ ਜੀਜਾ ਆਯੁਸ਼ ਸ਼ਰਮਾ ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਸ਼ੇਅਰ ਕੀਤੀਆਂ ਆਪਣੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ, ਰੌਸ਼ਨ ਪ੍ਰਿੰਸ ਤੋਂ ਲੈ ਕੇ ਪ੍ਰਭ ਗਿੱਲ ਦੇ ਨਾਲ ਮਸਤੀ ਕਰਦੇ ਆਏ ਨਜ਼ਰ

aayush sharma antim trailer

ਟ੍ਰੇਲਰ ‘ਚ ਸਲਮਾਨ ਖ਼ਾਨ ਤੇ ਆਯੁਸ਼ ਸ਼ਰਮਾ ਦੇ ਐਕਸ਼ਨ ਸੀਨ ਦੇਖਣ ਨੂੰ ਮਿਲ ਰਹੇ ਹਨ। ਦੋਵੇਂ ਇੱਕ ਦੂਜੇ ਨੂੰ ਕੁਟਦੇ ਹੋਏ ਨਜ਼ਰ ਆ ਰਹੇ ਹਨ। ਆਯੁਸ਼ ਜੋ ਕਿ ਵਿਲੇਨ ਦੇ ਕਿਰਦਾਰ ਨੂੰ ਬਾਖੂਬੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਸਲਮਾਨ ਖ਼ਾਨ ਜੋ ਕਿ ਇਸ ਫ਼ਿਲਮ ‘ਚ ਵੀ ਹੀਰੋ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਟ੍ਰੇਲਰ ਨੂੰ ਸਲਮਾਨ ਖ਼ਾਨ ਫ਼ਿਲਮਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। Mahesh V Manjrekar ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਛੇ ਮਿਲੀਅਨ ਤੋਂ ਵੱਧ ਲੋਕ ਅਜੇ ਤੱਕ ਇਸ ਟ੍ਰੇਲਰ ਨੂੰ ਦੇਖ ਚੁੱਕੇ ਹਨ। ਦਰਸ਼ਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ। ਇਹ ਫ਼ਿਲਮ 26 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਸਲਮਾਨ ਖ਼ਾਨ ਅਖੀਰਲੀ ਵਾਰ ਰਾਧੇ ਫ਼ਿਲਮ ‘ਚ ਨਜ਼ਰ ਆਏ ਸੀ। ਏਨੀਂ ਦਿਨੀ ਸਲਮਾਨ ਖ਼ਾਨ ਟੀਵੀ ਦੇ ਚਰਚਿਤ ਸ਼ੋਅ ਬਿੱਗ ਬੌਸ ਸੀਜ਼ਨ 15 ਨੂੰ ਵੀ ਹੋਸਟ ਕਰ ਰਹੇ ਹਨ।

Related Post