'ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ

written by Lajwinder kaur | October 25, 2021

ਰਾਣੀ ਮੁਖਰਜੀ ਅਤੇ ਸੈਫ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਬੰਟੀ ਔਰ ਬਬਲੀ 2' (Bunty Aur Babli 2) ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਯਸ਼ਰਾਜ ਬੈਨਰ ਹੇਠ ਬਣੀ ਇਹ ਮਜ਼ਾਕੀਆ ਕਾਮੇਡੀ ਫ਼ਿਲਮ 19 ਨਵੰਬਰ 2021 ਦੇ ਮੌਕੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਪੜ੍ਹੋ: ਕਰਵਾ ਚੌਥ ਮੌਕੇ ‘ਤੇ ਅਮਰ ਨੂਰੀ ਨੇ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਦੇ ਨਾਲ ਸ਼ੇਅਰ ਕੀਤੀ ਪਿਆਰੀ ਜਿਹੀ ਤਸਵੀਰ, ਕਿਹਾ-‘ਰੱਬਾ ਮੇਰੇ ਮਹਿਬੂਬ ਦੀ ਰੂਹ ਨੂੰ ਖੁਸ਼ ਰੱਖੀ’

inside image of saif and rani mukharji image source-youtube

ਸਾਲ 2005 ‘ਚ ਆਈ ਸੁਪਰ ਡੁਪਰ ਹਿੱਟ ਫ਼ਿਲਮ ‘ਬੰਟੀ ਔਰ ਬਬਲੀ’ ਦਾ ਹੁਣ ਅਗਲਾ ਭਾਗ ਆ ਰਿਹਾ ਹੈ। ਬੰਟੀ ਔਰ ਬਬਲੀ ਉਸ ਸਮੇਂ ਦੀ ਸੁਪਰ ਹਿੱਟ ਫ਼ਿਲਮ ਰਹੀ ਸੀ, ਇਸ ਫ਼ਿਲਮ ਚ ਪਾਏ ਰਾਣੀ ਮੁਖਰਜੀ ਦੇ ਸੂਟਾਂ ਦੇ ਸਟਾਈਲ ਵੀ ਬਜ਼ਾਰਾਂ ਚ ਕਾਫੀ ਵਿਕੇ ਸਨ। ਇਸ ਨਵੀਂ ਫ਼ਿਲਮ ‘ਚ ਬਬਲੀ ਦਾ ਕਿਰਦਾਰ ਤਾਂ ਰਾਣੀ ਮੁਖਰਜੀ (Rani Mukerji) ਹੀ ਨਿਭਾ ਰਹੀ ਹੈ ਪਰ ਬੰਟੀ ਦੇ ਕਿਰਦਾਰ 'ਚ ਅਭਿਸ਼ੇਕ ਬੱਚਨ ਦੀ ਜਗ੍ਹਾ ਸੈਫ ਅਲੀ ਖ਼ਾਨ Saif Ali Khan ਨਜ਼ਰ ਆਉਣਗੇ।

ਹੋਰ ਪੜ੍ਹੋ : ਵਿਰਾਟ ਕੋਹਲੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਦੇ ਨਾਲ ਸ਼ਾਂਝੀ ਕੀਤੀ ਨਵੀਂ ਤਸਵੀਰ, ਚਾਰ ਮਿਲੀਅਨ ਤੋਂ ਵੱਧ ਆਏ ਲਾਈਕਸ

inside image of bunty aur babli 2 new one image source-youtube

ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। ਹਾਸੇ, ਐਕਸ਼ਨ ਤੇ ਫੈਮਿਲੀ ਡਾਰਮੇ ਦਾ ਨਾਲ ਭਰੇ ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜਿੱਥੇ ਇੱਕ ਪਾਸੇ ਪੁਰਾਣੇ ਬੰਟੀ ਅਤੇ ਬਬਲੀ ਰਾਣੀ ਅਤੇ ਸੈਫ ਹਨ, ਦੂਜੇ ਪਾਸੇ ਸਿਧਾਂਤ ਚਤੁਰਵੇਦੀ ਅਤੇ ਸ਼ਰਵਰੀ ਨਵੇਂ ਬੰਟੀ-ਬਬਲੀ ਬਣ ਕੇ ਲੋਕਾਂ ਨੂੰ ਲੁੱਟਣ ਆ ਰਹੇ ਹਨ। ਪਿਛਲੀ ਬੰਟੀ ਔਰ ਬਬਲੀ ਵਿੱਚ, ਜਿੱਥੇ ਅਮਿਤਾਭ ਬੱਚਨ ਇਨ੍ਹਾਂ ਠੱਗਾਂ ਨੂੰ ਫੜਦੇ ਨਜ਼ਰ ਆਏ ਸਨ, ਇਸ ਵਾਰ ਪੰਕਜ ਤ੍ਰਿਪਾਠੀ ਇਸ ਪੁਲਿਸ ਵਾਲੇ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ।

inside imge of saif, rani and new bb image source-youtube

ਫ਼ਿਲਮ ਦਾ ਟ੍ਰੇਲਰ ਕੁਝ ਸਮਾਂ ਪਹਿਲਾਂ ਰਿਲੀਜ਼ ਕੀਤਾ ਗਿਆ ਹੈ। 2005 ਵਿੱਚ ਆਈ 'ਬੰਟੀ ਔਰ ਬਬਲੀ' ਦੀ ਬੰਟੀ - ਬਬਲੀ ਹੁਣ ਧੋਖਾਧੜੀ ਦਾ ਕਾਰੋਬਾਰ ਛੱਡ ਕੇ ਆਰਾਮਦਾਇਕ ਵਿਆਹੁਤਾ ਜੀਵਨ ਬਿਤਾ ਰਹੇ ਹਨ। ਮੁਸੀਬਤ ਉਦੋਂ ਆਉਂਦੀ ਹੈ ਪੁਰਾਣੇ ਵਾਲੇ ਬੰਟੀ ਅਤੇ ਬਬਲੀ ਨੂੰ ਦੂਜੇ ਬੰਟੀ ਅਤੇ ਬਬਲੀ ਦੇ ਕਾਰਨਾਮਿਆਂ ਦੇ ਬਾਰੇ ਪਤਾ ਚੱਲਦਾ ਹੈ। ਜੋ ਇਸ BB ਨਾਮ ਨਾਲ ਪੂਰੀ ਦੁਨੀਆ ਵਿੱਚ ਠੱਗੀਆਂ ਮਾਰ ਰਹੇ ਹਨ। ਅਜਿਹੇ 'ਚ ਰਾਣੀ ਮੁਖਰਜੀ ਕਹਿੰਦੀ ਹੈ ਕਿ ਹੁਣ ਉਹ ਆਪਣੇ 'ਬ੍ਰਾਂਡ' ਦਾ ਇਸਤੇਮਾਲ ਕਰਕੇ ਕਿਸੇ ਨੂੰ ਵੀ ਧੋਖਾਧੜੀ ਦਾ ਕਾਰੋਬਾਰ ਨਹੀਂ ਕਰਨ ਦੇਵੇਗੀ। Varun V. Sharma ਵੱਲੋਂ ਹੀ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਹੈ ਤੇ ਡਾਇਰੈਕਟ ਵੀ ਕੀਤਾ ਗਿਆ ਹੈ।

You may also like