ਸਲਮਾਨ ਖ਼ਾਨ ਸਟਾਰਰ ਫ਼ਿਲਮ ਵੀਰ ਦੇ ਨਿਰਮਾਤਾ ਵਿਜੇ ਗਿਲਾਨੀ ਦਾ ਕੈਂਸਰ ਕਾਰਨ ਹੋਇਆ ਦੇਹਾਂਤ

By  Pushp Raj December 30th 2021 11:36 AM -- Updated: December 30th 2021 11:39 AM

ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਵਿਜੇ ਗਿਲਾਨੀ ਦਾ ਬੁੱਧਵਾਰ ਦੇਰ ਰਾਤ ਲੰਡਨ ਵਿੱਚ ਦੇਹਾਂਤ ਹੋ ਗਿਆ। ਵਿਜੇ ਗਿਲਾਨੀ ਬੀਤੇ ਕਈ ਮਹੀਨੀਆਂ ਤੋਂ ਬਲੱਡ ਕੈਂਸਰ ਤੋਂ ਪੀੜਤ ਸਨ ਤੇ ਲੰਡਨ ਵਿੱਚ ਹੀ ਉਨ੍ਹਾਂ ਦਾ ਇਲਾਜ ਜਾਰੀ ਸੀ।

vijay Galani pic image from google

ਜਾਣਕਾਰੀ ਮੁਤਾਬਕ ਮਹਿਜ਼ 3-4 ਮਹੀਨੇ ਪਹਿਲਾਂ ਵਿਜੇ ਗਿਲਾਨੀ ਆਪਣੇ ਪਰਿਵਾਰ ਦੇ ਨਾਲ ਬੋਨ ਮੈਰੋ ਟਰਾਂਸਪਲਾਂਟ ਦੇ ਲਈ ਲੰਡਨ ਗਏ ਸੀ। ਉਥੇ ਉਨ੍ਹਾ ਦੇ ਬਲੱਡ ਕੈਂਸਰ ਨਾਲ ਪੀੜਤ ਹੋਣ ਦੀ ਜਾਣਕਾਰੀ ਮਿਲੀ।

ਜੇਕਰ ਵਿਜੇ ਗਿਲਾਨੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਇੱਕ ਅਜਿਹੇ ਫ਼ਿਲਮ ਨਿਰਮਾਤਾ ਸਨ ਜੋ ਬਾਲੀਵੁੱਡ ਦੇ ਬਿਜ਼ਨਸ ਮਾਡਲ ਨੂੰ ਜਾਣਦੇ ਸੀ। ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਬਣਾਈਆਂ।ਉਹ ਸਲਮਾਨ ਖ਼ਾਨ ਦੀ ਫ਼ਿਲਮ ਸੁਰਯਵੰਸ਼ੀ ਤੇ ਵੀਰ ਆਦਿ ਦੇ ਵੀ ਨਿਰਮਾਤਾ ਰਹੇ। ਉਨ੍ਹਾਂ ਨੇ ਬੀ ਟਾਊਨ ਦੇ ਕਈ ਮਸ਼ਹੂਰ ਸੈਲੇਬਸ ਦੇ ਅਕਸ਼ੈ ਕੁਮਾਰਤ, ਬਿਪਾਸ਼ਾ ਬਾਸੂ, ਗੋਵਿੰਦਾ, ਮਨੀਸ਼ਾ ਕੋਇਰਾਲਾ, ਕਰੀਨਾ ਕਪੂਰ, ਅਮਿਤਾਭ ਬੱਚਨ ਤੇ ਸਲਮਾਨ ਖ਼ਾਨ ਨਾਲ ਕੰਮ ਕੀਤਾ।

SALMAN KHAN MOVIE VEER image from google

ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੇ ਨਿਰਮਾਤਾ ਰਹੇ। ਉਨ੍ਹਾਂ ਨੇ ਵਿਦਯੁਤ ਜਾਮਵਾਲ ਦੀ ਫ਼ਿਲਮ 'ਦਿ ਪਾਵਰ' ਵੀ ਬਣਾਈ ਸੀ। ਉਨ੍ਹਾਂ ਦੀ ਮੁੱਖ ਫ਼ਿਲਮਾਂ ਸੁਰਯਵੰਸ਼ੀ, ਦਿ ਪਾਵਰ, ਅਚਾਨਕ, ਅਜਨਬੀ, ਵੀਰ, ਲਵਸ਼ੁੱਧਾ, ਬੱਚ ਕੇ ਰਹਿਨਾ ਰੇ ਬਾਬਾ ਆਦਿ ਦਾ ਨਿਰਮਾਣ ਕੀਤਾ,ਪਰ ਫ਼ਿਲਮ ਅਜਨਬੀ ਨੂੰ ਛੱਡ ਕੇ ਉਨ੍ਹਾਂ ਦੀਆਂ ਕਈ ਫ਼ਿਲਮਾਂ ਫ਼ਲਾਪ ਰਹੀਆਂ।

vijay Galani film ajnabi image from google

ਫ਼ਿਲਮ 'ਦਿ ਪਾਵਰ' ਉਨ੍ਹਾਂ ਵੱਲੋਂ ਬਣਾਈ ਗਈ ਆਖ਼ਰੀ ਫ਼ਿਲਮ ਸੀ। ਇਸ ਫ਼ਿਲਮ ਵਿੱਚ ਵਿਦਯੁਤ ਜਾਮਵਾਲ, ਸ਼ਰੂਤੀ ਹਾਸਨ, ਜ਼ਾਕਿਰ ਹੁਸੈਨ, ਪ੍ਰਤੀਕ ਬੱਬਰ, ਸਚਿਨ ਖੇਡੇਕਰ ਅਤੇ ਜਿਸ਼ੂ ਸੇਨਗੁਪਤਾ ਨੇ ਮੁੱਖ ਕਿਰਦਾਰ ਅਦਾ ਕੀਤੇ ਸਨ। ਇਸ ਐਕਸ਼ਨ ਫ਼ਿਲਮ ਨੂੰ ਇਸੇ ਸਾਲ 2021 ਦੇ ਜਨਵਰੀ ਮਹੀਨੇ ਵਿੱਚ OTT ਪਲੇਟਫ਼ਾਰਮ ਉੱਤੇ ਸਟ੍ਰੀਮ ਕੀਤਾ ਗਿਆ ਸੀ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਬਜ਼ੁਰਗ ਮਹਿਲਾ ਦੀ ਖ਼ੁਬਸੁਰਤ ਵੀਡੀਓ, ਕਿਹਾ ਦਿਲ ਹੋਣਾ ਚਾਹੀਦਾ ਜਵਾਨ

ਵਿਜੇ ਗਿਲਾਨੀ ਦੇ ਦੇਹਾਂਤ 'ਤੇ ਫ਼ਿਲਮ ਨਿਰਮਾਤਾ ਰਮੇਸ਼ ਤੋਰਾਨੀ ਨੇ ਸੋਗ ਪ੍ਰਗਟ ਕੀਤਾ ਹੈ। ਰਮੇਸ਼ ਤੋਰਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੋਗ ਪ੍ਰਗਟ ਕਰਦਿਆਂ ਕਿਹਾ, "ਸਾਡੇ ਪਿਆਰੇ ਦੋਸਤ ਵਿਜੇ ਗਲਾਨੀ ਦੇ ਦੇਹਾਂਤ ਬਾਰੇ ਜਾਣਨਾ ਬਹੁਤ ਮੰਦਭਾਗਾ ਅਤੇ ਦੁਖਦਾਈ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ,ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਡੂੰਘੀ ਸੰਵੇਦਨਾ ਓਮ ਸ਼ਾਂਤੀ।"

 

View this post on Instagram

 

A post shared by Ramesh Taurani (@rameshtaurani)

Veer' producer Vijay Galani

Related Post