ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਬਜ਼ੁਰਗ ਮਹਿਲਾ ਦੀ ਖ਼ੁਬਸੁਰਤ ਵੀਡੀਓ, ਕਿਹਾ ਦਿਲ ਹੋਣਾ ਚਾਹੀਦਾ ਜਵਾਨ
ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਬਜ਼ੁਰਗ ਮਹਿਲਾ ਦੀ ਖ਼ੁਬਸੁਰਤ ਵੀਡੀਓ, ਕਿਹਾ ਦਿਲ ਹੋਣਾ ਚਾਹੀਦਾ ਜਵਾਨ
ਪੌਲੀਵੁੱਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਪੇਜ਼ ਉੱਤੇ ਇੱਕ ਬਜ਼ੁਰਗ ਮਹਿਲਾ ਦੀ ਬੇਹੱਦ ਹੀ ਖ਼ੁਬਸੁਰਤ ਵੀਡੀਓ ਸਾਂਝੀ ਕੀਤੀ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
image from instagram
ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਪੇਜ਼ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬਜ਼ੁਰਗ ਮਹਿਲਾ ਵਿਖਾਈ ਦੇ ਰਹੀ ਹੈ, ਇਸ ਬਜ਼ੁਰਗ ਮਹਿਲਾ ਨੇ ਸੂਟ ਪਾਇਆ ਹੋਇਆ ਤੇ ਵਾਲਾਂ ਵਿੱਚ ਪਰਾਂਦਾ ਲਾਇਆ ਹੋਇਆ ਹੈ। ਵੀਡੀਓ ਵਿੱਚ ਸਧਾਰਨ ਜਿਹੀ ਦਿਖਾਈ ਦੇਣ ਵਾਲੀ ਇਹ ਬਜ਼ੁਰਗ ਮਹਿਲਾ ਗਿੱਪੀ ਗਰੇਵਾਲ ਦੀ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਦੇ ਗੀਤ , " ਗੋਰੀ ਦੀਆਂ ਝਾਂਜਰਾਂ" ਉੱਤੇ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ।
View this post on Instagram
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ, " ਦਿਲ ਹੋਣਾ ਚਾਹੀਦਾ ਜਵਾਨ।" ਗਿੱਪੀ ਨੇ ਇਹ ਵੀਡੀਓ ਆਪਣੀ ਇਸ ਗੀਤ ਦੀ ਟੀਮ ਦੇ ਲੋਕਾਂ ਨੂੰ ਵੀ ਟੈਗ ਕੀਤੀ ਹੈ।
ਫੈਨਜ਼ ਗਿੱਪੀ ਗਰੇਵਾਲ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਇਸੇ ਮਹੀਨੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਹੈ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
image from instagram
ਹੋਰ ਪੜ੍ਹੋ : ਬਾਲੀਵੁੱਡ 'ਤੇ ਛਾਇਆ ਕੋਰੋਨਾ ਦਾ ਕਹਿਰ, ਅਰਜੁਨ ਕਪੂਰ ਤੇ ਉਨ੍ਹਾਂ ਦੀ ਭੈਣ ਅੰਸ਼ੂਲਾ ਕਪੂਰ ਸਣੇ ਕੋਰੋਨਾ ਦੀ ਚਪੇਟ 'ਚ ਆਏ ਕਈ ਸੈਲੇਬਸ
ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਨੀਰੂ ਬਾਜਵਾ ਸਣੇ ਹਿਮਾਂਸ਼ੀ ਖੁਰਾਨਾ, ਸਾਰਾ ਗੁਰਪਾਲ, ਯਾਮੀ ਗੌਤਮ, ਪਾਇਲ ਰਾਜਪੂਤ, ਤਨੂੰ ਗਰੇਵਾਲ, ਸੀਮਾ ਕੌਸ਼ਲ, ਸਰਦਾਰ ਸੋਹੀ ਆਦਿ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ। ਇਹ ਇੱਕ ਅਜਿਹੀ ਫ਼ਿਲਮ ਹੈ ਜਿਸ ਵਿੱਚ ਕਈ ਬਾਲੀਵੁੱਡ ਤੇ ਪੌਲੀਵੁੱਡ ਦੇ ਕਲਾਕਾਰਾਂ ਨੇ ਇੱਕਠੇ ਕੰਮ ਕੀਤਾ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
