ਬਾਲੀਵੁੱਡ 'ਤੇ ਛਾਇਆ ਕੋਰੋਨਾ ਦਾ ਕਹਿਰ, ਅਰਜੁਨ ਕਪੂਰ ਤੇ ਉਨ੍ਹਾਂ ਦੀ ਭੈਣ ਅੰਸ਼ੂਲਾ ਕਪੂਰ ਸਣੇ ਕੋਰੋਨਾ ਦੀ ਚਪੇਟ 'ਚ ਆਏ ਕਈ ਸੈਲੇਬਸ

written by Pushp Raj | December 29, 2021

ਬਾਲੀਵੁੱਡ 'ਤੇ ਕੋਰੋਨਾ ਦਾ ਕਹਿਰ ਛਾਇਆ ਹੋਇਆ ਹੈ। ਕਰੀਨਾ ਕਪੂਰ ਤੋਂ ਬਾਅਦ ਹੁਣ ਹੋਰ ਵੀ ਕਈ ਬੀ-ਟਾਊਨ ਸੈਲੇਬਸ ਦੇ ਕੋਰੋਨਾ ਸੰਕਰਮਿਤ ਹੋਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਹਾਲ ਹੀ ਵਿੱਚ ਕਰੀਨਾ ਕਪੂਰ ਤੇ ਅੰਮ੍ਰਿਤਾ ਨੂੰ ਕੋਰੋਨਾ ਹੋਇਆ ਸੀ। ਇਸ ਤੋਂ ਬਾਅਦ ਮੁੜ ਕਪੂਰ ਖਾਨਦਾਨ ਵਿੱਚ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ। ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਤੇ ਉਨ੍ਹਾਂ ਦੀ ਭੈਣ ਅੰਸ਼ੂਲਾ ਕਪੂਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਕੋਰੋਨਾ ਸੰਕਰਮਿਤ ਪਾਏ ਜਾਣ ਮਗਰੋਂ ਦੋਵੇਂ ਭੈਣ -ਭਰਾ ਘਰ ਵਿੱਚ ਹੀ ਕੁਆਰਨਟੀਨ ਹੋ ਗਏ ਹਨ।


ਦੱਸ ਦਈਏ ਕਿ ਇੱਕ ਸਾਲ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਅਰਜੁਨ ਕਪੂਰ ਕੋਰੋਨਾ ਪੌਜ਼ੀਟਿਵ ਹੋਏ ਹਨ। ਇਸ ਤੋਂ ਪਹਿਲਾਂ ਅਰਜੂਨ ਦੀ ਖ਼ਾਸ ਦੋਸਤ ਮਲਾਇਕਾ ਅਰੋੜਾ ਨੂੰ ਕੋਰੋਨਾ ਹੋਇਆ ਸੀ, ਜਿਸ ਮਗਰੋਂ ਅਰਜੁਨ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਸੀ। ਅਰਜੁਨ ਤੇ ਅੰਸ਼ੂਲਾ ਦੇ ਪਿਤਾ ਬੋਨੀ ਕਪੂਰ ਵੀ ਬਿਮਾਰ ਮਹਿਸੂਸ ਕਰ ਰਹੇ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਗਿਆ, ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

reha kapoor image From instagram

ਇਸ ਤੋਂ ਇਲਾਵਾ ਅਨਿਲ ਕਪੂਰ ਦੀ ਧੀ ਰਿਆ ਕਪੂਰ ਤੇ ਦਮਾਦ ਕਰਨ ਬੁਲਾਨੀ ਦੀ ਰਿਪੋਰਟ ਵੀ ਕੋਰੋਨਾ ਪੌਜ਼ੀਟਿਵ ਆਈ ਹੈ। ਸਾਰੇ ਹੀ ਸੈਲੇਬਸ ਘਰ ਵਿੱਚ ਹੀ ਕੁਆਰਨਟੀਨ ਹਨ। ਦੱਸ ਦਈਏ ਕਿ ਜਦੋਂ ਕਰੀਨਾ ਤੇ ਅੰਮ੍ਰਿਤਾ ਦੀ ਰਿਪੋਰਟ ਪੌਜ਼ੀਟਿਵ ਆਈ ਸੀ, ਉਸ ਵੇਲੇ ਰਿਆ ਕਪੂਰ ਨੇ ਵੀ ਖ਼ੁਦ ਦਾ ਟੈਸਟ ਕਰਵਾਇਆ ਸੀ, ਉਦੋਂ ਉਹ ਕੋਰੋਨਾ ਨੈਗੇਟਿਵ ਸੀ।

ਇਸ ਤੋਂ ਅਲਾਵਾ ਬਾਲੀਵੁੱਡ ਅਦਾਕਾਰ ਰਣਵੀਰ ਸ਼ੌਰੀ ਦਾ 10 ਦਾ ਸਾਲਾ ਬੇਟਾ ਹਾਰੂਨ, ਟੀਵੀ ਅਦਾਕਾਰ ਨਕੁਲ ਮਹਿਤਾ ਤੇ ਅਰਜੁਨ ਬਿਜਲਾਨੀ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।

Ranveer sharry

ਹੋਰ ਪੜ੍ਹੋ : ਰਣਬੀਰ ਕਪੂਰ ਨਾਲ ਵਿਆਹ ਤੋਂ ਪਹਿਲਾਂ ਆਲਿਆ ਭੱਟ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਇਹ ਖੁਸ਼ਖਬਰੀ

ਜਾਣਕਾਰੀ ਮੁਤਾਬਕ ਇਹ ਸਾਰੇ ਬਾਲੀਵੁੱਡ ਸੈਲੇਬਸ ਨੇ ਹਾਲ ਹੀ ਵਿੱਚ ਕਰਿਸ਼ਮਾ ਕਪੂਰ ਦੇ ਘਰ ਕ੍ਰਿਸਮਸ ਪਾਰਟੀ ਅਟੈਂਡ ਕੀਤੀ ਸੀ। ਅਜਿਹੇ ਵਿੱਚ ਕਰਿਸ਼ਮਾ ਕਪੂਰ ਸਣੇ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਹੀ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਦਾ ਸਭ ਤੋਂ ਵੱਧ ਅਸਰ ਬਾਲੀਵੁੱਡ ਦੀਆਂ ਆਉਣ ਵਾਲੀਆਂ ਫ਼ਿਲਮਾਂ ਉੱਤੇ ਪਵੇਗਾ, ਕਿਉਂਕਿ ਕੋਰੋਨਾ ਦੇ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਵਿੱਚ ਹਨ।

You may also like