ਸਲਮਾਨ ਖ਼ਾਨ ਆਪਣੇ ਛੋਟੇ ਜਿਹੇ ਭਾਣਜੇ ਨੂੰ ਪੇਂਟਿੰਗ ਸਿਖਾਉਂਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
Shaminder
September 30th 2021 05:27 PM
ਸਲਮਾਨ ਖ਼ਾਨ (Salman Khan ) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰ ਆਪਣੇ ਭਾਣਜੇ ਦੇ ਨਾਲ ਨਜ਼ਰ ਆ ਰਿਹਾ ਹੈ ਅਤੇ ਦੋਵੇਂ ਜਣੇ ਪੇਂਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ । ਸਲਮਾਨ ਖ਼ਾਨ ਆਪਣੇ ਭਾਣਜੇ ਦੇ ਨਾਲ ਖੂਬ ਮਸਤੀ ਕਰਦੇ ਹੋਏ ਦਿਖਾਈ ਦਿੱਤੇ । ਉਹ ਧਰਤੀ ‘ਤੇ ਲੇਟ ਕੇ ਆਪਣੇ ਭਾਣਜੇ ਨੂੰ ਕੁਝ ਸਮਝਾਉਂਦੇ ਹੋਏ ਦਿਖਾਈ ਦਿੱਤੇ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।