ਗੁਰੂ ਰੰਧਾਵਾ ਅਤੇ ਯੂਲੀਆ ਵੰਤੂਰ ਦੀ ਆਵਾਜ਼ 'ਚ ਰਿਲੀਜ਼ ਹੋਇਆ ਸਲਮਾਨ ਖ਼ਾਨ ਦਾ ਨਵਾਂ ਗੀਤ 'Main Chala' ,ਫੈਨਜ਼ ਕਰ ਰਹੇ ਪਸੰਦ

By  Pushp Raj January 22nd 2022 03:07 PM

ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਸਲਮਾਨ ਖ਼ਾਨ ਦੇ ਫੈਨਜ਼ ਬਹੁਤ ਖੁਸ਼ ਹਨ। ਕਿਉਂਕਿ ਸਲਮਾਨ ਖ਼ਾਨ ਦਾ ਨਵਾਂ ਗੀਤ 'ਮੈਂ ਚਲਾ' (Main Chala) ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਗੁਰੂ ਰੰਧਾਵਾ ਤੇ ਯੂਲੀਆ ਵੰਤੂਰ ਨੇ ਗਾਇਆ ਹੈ। ਫੈਨਜ਼ ਸਲਮਾਨ ਖ਼ਾਨ ਦੇ ਇਸ ਨਵੇਂ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ।

ਸਲਮਾਨ ਖ਼ਾਨ ਦਾ ਇਹ ਗੀਤ 'ਮੈਂ ਚਲਾ' ਅੱਜ ਸਵੇਰੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਗੀਤ 'ਚ ਸਲਮਾਨ ਖ਼ਾਨ ਅਦਾਕਾਰਾ ਪ੍ਰਗਿਆ ਜੈਸਵਾਲ ਨਜ਼ਰ ਆ ਰਹੇ ਹਨ। ਇਸ ਵਿੱਚ ਉਹ ਪੱਗ ਪਾ ਕੇ ਦੇਸੀ ਲੁੱਕ ਵਿੱਚ ਵਿਖਾਈ ਦੇ ਰਹੇ ਹਨ।

ਇਸ ਗੀਤ ਨੂੰ ਗੁਰੂ ਰੰਧਾਵਾ ਤੋਂ ਇਲਾਵਾ ਯੂਲੀਆ ਵੰਤੂਰ ਨੇ ਆਪਣੀ ਆਵਾਜ਼ ਦਿੱਤੀ ਹੈ। ਸਲਮਾਨ ਸਟਾਰਰ ਇਸ ਗੀਤ ਨੂੰ ਸ਼ਬੀਨਾ ਖਾਨ ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਦੇ ਬੋਲ ਸ਼ਬੀਰ ਅਹਿਮਦ ਨੇ ਲਿਖੇ ਹਨ । ਗੀਤ ਨੂੰ ਟੀ-ਸੀਰੀਜ਼ ਕੰਪਨੀ ਨੇ ਤਿਆਰ ਕੀਤਾ ਹੈ।

 

View this post on Instagram

 

A post shared by Salman Khan (@beingsalmankhan)

ਸਲਮਾਨ ਖ਼ਾਨ ਨੇ ਇਸ ਗੀਤ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਨਾਲ ਕੈਪਸ਼ਨ ਵਿੱਚ ਲਿਖਿਆ, " ਗੀਤ 'ਮੈਂ ਚਲਾ' (Main Chala) ਰਿਲੀਜ਼ ਹੋ ਚੁੱਕਾ ਹੈ। ਇਸ ਨੂੰ ਹੁਣੇ ਟਿਊਨ ਕਰੋ।

ਇਸ ਗੀਤ ਨੂੰ ਬਣਾਉਣ ਪਿੱਛੇ ਦੀ ਕਹਾਣੀ ਕਾਫੀ ਦਿਲਚਸਪ ਹੈ। ਇਹ ਗੀਤ ਅਸਲ ਵਿੱਚ ਸਲਮਾਨ ਖ਼ਾਨ ਦੀ ਫ਼ਿਲਮ ਅੰਤਿਮ ਲਈ ਤਿਆਰ ਕੀਤਾ ਗਿਆ ਸੀ। ਇਸ ਵਿੱਚ ਸਲਮਾਨ ਖ਼ਾਨ ਦੇ ਨਾਲ ਪ੍ਰਗਿਆ ਜੈਸਵਾਲ ਨੂੰ ਕਾਸਟ ਕੀਤਾ ਗਿਆ ਸੀ ਅਤੇ ਲਵ ਟ੍ਰੈਂਗਲ ਵੀ ਦਿਖਾਇਆ ਜਾਣਾ ਸੀ। ਬਾਅਦ 'ਚ ਮੇਕਰਸ ਨੇ ਇਸ ਗੀਤ ਨੂੰ ਹੀ ਨਹੀਂ ਬਲਕਿ ਸਲਮਾਨ ਦੇ ਲਵ ਟ੍ਰੈਂਗਲ ਸੀਨ ਨੂੰ ਵੀ ਫ਼ਿਲਮ ਤੋਂ ਹਟਾ ਦਿੱਤਾ। ਸੀਨ ਕੱਟਣ ਤੋਂ ਬਾਅਦ ਜਦੋਂ ਪ੍ਰਗਿਆ ਜੈਸਵਾਲ ਨਿਰਾਸ਼ ਹੋ ਗਈ ਤਾਂ ਸਲਮਾਨ ਖ਼ਾਨ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਇਹ ਗੀਤ ਜ਼ਰੂਰ ਰਿਲੀਜ਼ ਕੀਤਾ ਜਾਵੇਗਾ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਖੂਬਸੂਰਤ ਲਹਿੰਗੇ 'ਚ ਕਰਵਾਇਆ ਫੋਟੋਸ਼ੂਟ, ਤਸਵੀਰਾਂ ਹੋ ਰਹੀਆਂ ਵਾਇਰਲ

ਹੁਣ ਇਹ ਗੀਤ ਸਿੰਗਲ ਟਰੈਕ ਵਜੋਂ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਬਾਅਦ ਸਲਮਾਨ ਖ਼ਾਨ ਦੇ ਫੈਨਜ਼ ਕਹਿ ਰਹੇ ਹਨ ਕਿ ਸਲਮਾਨ ਜੋ ਵਾਅਦਾ ਕਰਦੇ ਹਨ, ਉਹ ਜ਼ਰੂਰ ਪੂਰਾ ਕਰਦੇ ਹਨ।

ਇਸ ਗੀਤ ਨੂੰ ਗੁਰੂ ਰੰਧਾਵਾ ਅਤੇ ਯੂਲੀਆ ਵੰਤੂਰ ਨੇ ਗਾਇਆ ਹੈ। ਯੂਲੀਆ ਨੇ ਗੁਰੂ ਰੰਧਾਵਾ ਨਾਲ ਕੰਮ ਕਰਨ ਦੇ ਆਪਣੇ ਤਜ਼ਰਬੇ ਬਾਰੇ ਕਿਹਾ ਕਿ ਮੈਂ ਚਲਾ ਬਹੁਤ ਹੀ ਭਾਵਨਾਤਮਕ ਗੀਤ ਹੈ, ਜਿਸ ਨੂੰ ਬਹੁਤ ਪਿਆਰ ਨਾਲ ਲਿਖਿਆ ਗਿਆ ਹੈ। ਅਸੀਂ ਇਸ ਵਿੱਚ ਆਪਣਾ ਦਿਲ ਲਗਾ ਦਿੱਤਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਲੋਕਾਂ ਦੀ ਰੂਹ ਨੂੰ ਛੂਹੇਗਾ। ਮੈਂ ਗੁਰੂ ਦੀ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ। ਉਹ ਇੱਕ ਸ਼ਾਨਦਾਰ ਕਲਾਕਾਰ ਹੈ।

Related Post