ਸ਼ਹਿਨਾਜ਼ ਗਿੱਲ ਨੇ ਖੂਬਸੂਰਤ ਲਹਿੰਗੇ 'ਚ ਕਰਵਾਇਆ ਫੋਟੋਸ਼ੂਟ, ਤਸਵੀਰਾਂ ਹੋ ਰਹੀਆਂ ਵਾਇਰਲ

written by Pushp Raj | January 22, 2022

ਪੰਜਾਬੀ ਅਦਾਕਾਰਾ ਤੇ ਬਿੱਗ ਬਾਸ 13 ਦੀ ਕੰਟੈਸਟੈਂਟ ਸ਼ਹਿਨਾਜ਼ ਗਿੱਲ ਆਪਣੇ ਖ਼ਾਸ ਦੋਸਤ ਸਿਧਾਰਥ ਦੀ ਮੌਤ ਤੋਂ ਬਾਅਦ ਹੌਲੀ-ਹੌਲੀ ਨਾਰਮਲ ਹੋ ਰਹੀ ਹੈ। ਸ਼ਹਿਨਾਜ਼ ਮੁੜ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਗਈ ਹੈ। ਸ਼ਹਿਨਾਜ਼ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਫੈਨਜ਼ ਉਨ੍ਹਾਂ ਦੀ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

shehnaazgill 2 image From instagram

ਸ਼ਹਿਨਾਜ਼ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਰੁਬਰੂ ਹੁੰਦੀ ਹੈ ਤੇ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸ਼ਹਿਨਾਜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਸ਼ਹਿਨਾਜ ਨੇ ਕੈਪਸ਼ਨ 'ਚ ਲਿਖਿਆ, ਹਾਓਜ਼ ਦਿ ਡੇਅ"

ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਨੇ ਪੀਲੇ ਰੰਗ ਦਾ ਖੂਬਸੂਰਤ ਲਹਿੰਗਾ ਪਾਇਆ ਹੋਈਆ ਹੈ। ਇਸ ਲਹਿੰਗੇ 'ਚ ਸਿਲਵਰ ਕਲਰ ਰੰਗ ਦਾ ਗੋਟਾ ਵਰਕ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਨੇ ਫੁੱਲ ਸਲੀਵ ਮਿਰਰ ਵਰਕ ਬਲਾਊਜ਼ ਪਾਇਆ ਹੈ ਅਤੇ ਗੁਲਾਬੀ ਰੰਗ ਦੇ ਦੁਪੱਟੇ ਨਾਲ ਆਪਣਾ ਲੁੱਕ ਪੂਰਾ ਕੀਤਾ। ਇਸ ਲੁੱਕ ਨਾਲ ਸ਼ਹਿਨਾਜ਼ ਨੇ ਲਾਈਟ ਮੇਕਅੱਪ, ਨਿਊਡ ਲਿਪਸਟਿਕ ਨਾਲ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੈ। ਇਸ ਦੇ ਨਾਲ ਹੀ ਉਸ ਨੇ ਗਲੇ ਵਿੱਚ ਇੱਕ ਖੂਬਸੂਰਤ ਨੈਕਪੀਸ ਪਾਇਆ ਹੋਇਆ ਹੈ।

shehnaazgill4 image From instagram

ਸ਼ਹਿਨਾਜ਼ ਇਨ੍ਹਾਂ ਤਸਵੀਰਾਂ ਵਿੱਚ ਬਹੁਤ ਹੀ ਪਿਆਰੀ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦਾ ਇਹ ਟ੍ਰੈਡੀਸ਼ਨਲ ਲੁੱਕ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਦੱਸ ਦਈਏ ਸ਼ਹਿਨਾਜ਼ ਇੱਕ ਅਜਿਹੀ ਅਦਾਕਾਰਾ ਹੈ ਜੋ ਆਪਣੇ ਸੋਸ਼ਲ ਮੀਡੀਆ ਉੱਤੇ ਕੁਝ ਵੀ ਸ਼ੇਅਰ ਕਰਦੀ ਹੈ ਤਾਂ ਉਹ ਵਾਇਰਲ ਹੋ ਜਾਂਦਾ ਹੈ। ਸ਼ਹਿਨਾਜ਼ ਵੱਲੋਂ ਸ਼ੇਅਰ ਕੀਤੀਆਂ ਇਹ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

shehnaazgill 3 image From instagram

ਹੋਰ ਪੜ੍ਹੋ : ਰਾਜਕੁਮਾਰ ਰਾਓ ਨੇ ਰਾਜ ਅਤੇ ਡੀਕੇ ਨਾਲ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਕੀਤੀ ਪੁਸ਼ਟੀ

ਸ਼ਹਿਨਾਜ਼ ਦੇ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਦੇ ਨਾਲ -ਨਾਲ ਮਿਊਜ਼ਿਕ ਕੰਪੋਜ਼ਰ ਯਸ਼ਰਾਜ ਅਤੇ ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਨੇ ਵੀ ਇਸ ਪੋਸਟ ਨੂੰ ਲਾਈਕ ਕੀਤਾ ਹੈ। ਸ਼ਹਿਨਾਜ਼ ਦੀ ਇਸ ਪੋਸਟ 'ਤੇ ਜਵਾਬ ਦਿੰਦੇ ਹੋਏ ਯਸ਼ਰਾਜ ਨੇ ਲਿਖਿਆ ਅੱਜ ਦਾ ਦਿਨ ਬਹੁਤ ਹੀ ਵਧੀਆ ਹੈ, ਕਿਉਂਕਿ ਬੋਰਿੰਗ ਡੇਅ ਵਾਇਰਲ ਹੋ ਰਿਹਾ ਹੈ।

ਉਥੇ ਇੱਕ ਫੈਨ ਨੇ ਲਿਖਿਆ ਕਿ ਅੱਜ ਦਾ ਦਿਨ ਖੂਬਸੂਰਤ ਹੈ ਪਰ ਤੁਸੀਂ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਹੋ। ਇੱਕ ਹੋਰ ਫੈਨ ਨੇ ਲਿਖਿਆ ਕਿ ਦਿਨ ਪੀਲੇ ਵਾਂਗ ਚਮਕਦਾ ਹੈ ਅਤੇ ਤੁਸੀਂ ਰਾਜਕੁਮਾਰੀ ਦੀ ਤਰ੍ਹਾਂ ਦਿਖਾਈ ਦਿੰਦੇ ਹੋ। ਇਸ ਤੋਂ ਇਲਾਵਾ ਸ਼ਹਿਨਾਜ਼ ਦੇ ਫੈਨਜ਼ ਦਿਲ, ਫਾਇਰ ਇਮੋਜੀ ਬਣਾ ਕੇ ਕਮੈਂਟ ਕਰ ਰਹੇ ਹਨ।

 

View this post on Instagram

 

A post shared by Shehnaaz Gill (@shehnaazgill)

You may also like