ਨਵੇਂ ਸਾਲ 'ਤੇ ਸਲਮਾਨ ਖ਼ਾਨ ਨੇ ਫੈਨਜ਼ ਨੂੰ ਦਿੱਤਾ ਤੋਹਫਾ, ਜਲਦ ਆਵੇਗੀ ਫ਼ਿਲਮ Bajrangi Bhaijaan 2
ਬਾਲੀਵੁੱਡ ਦੇ ਦਬੰਗ ਖ਼ਾਨ ਨੇ ਆਪਣੇ ਕਰੀਅਰ ਵਿੱਚ ਉਂਝ ਤਾਂ ਕਈ ਸੁਪਰਹਿੱਟ ਫ਼ਿਲਮਾਂ ਕੀਤੀਆਂ ਹਨ। ਇਸ ਵਾਰ ਫੈਨਜ਼ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਸਲਮਾਨ ਖ਼ਾਨ ਨੇ ਬਜਰੰਗੀ ਭਾਈਜਾਨ ਫ਼ਿਲਮ ਦਾ ਸੀਕਵਲ ਬਨਾਉਣ ਦਾ ਐਲਾਨ ਕੀਤਾ ਹੈ ਤੇ ਜਲਦ ਹੀ ਉਹ ਇਸ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰਨ ਜਾ ਰਹੇ ਹਨ।
ਸਲਮਾਨ ਖ਼ਾਨ ਵੱਲੋਂ Bajrangi Bhaijaan 2 ਦਾ ਐਲਾਨ ਆਰਆਰਆਰ ਫ਼ਿਲਮ ਦੇ ਈਵੈਂਟ ਦੌਰਾਨ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਦੇ ਲੇਖਕ ਵਿਜੇਇੰਦਰ ਪ੍ਰਸਾਦ, ਬਜਰੰਗੀ ਭਾਈਜਾਨ ਦੇ ਸੀਕਵਲ ਦਾ ਕੰਮ ਪੂਰਾ ਕਰ ਚੁੱਕੇ ਹਨ ਤੇ ਜਲਦ ਹੀ ਉਹ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ। ਐਲਾਨ ਮਗਰੋਂ ਸੋਸ਼ਲ ਮੀਡੀਆ 'ਤੇ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਦਰਸ਼ਕਾਂ ਵਿੱਚ ਇਸ ਫ਼ਿਲਮ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਹੈ।
image Source- google
ਹੋਰ ਪੜ੍ਹੋ : ਜੇਨੇਲੀਆ ਡਿਸੂਜ਼ਾ ਨੇ ਪਤੀ ਰਿਤੇਸ਼ ਦੇ ਜਨਮਦਿਨ ਮੌਕੇ ਪਾਈ ਪਿਆਰ ਭਰੀ ਪੋਸਟ
ਫ਼ਿਲਮ ਬਜਰੰਗੀ ਭਾਈਜਾਨ ਸਲਮਾਨ ਖ਼ਾਨ ਦੀ ਸਭ ਤੋਂ ਕਾਮਯਾਬ ਫ਼ਿਲਮਾਂ ਚੋਂ ਇੱਕ ਹੈ । ਸਾਲ 2015 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਦੀ ਸਟੋਰੀਲਾਈਨ ਤੋਂ ਲੈ ਕੇ ਇਸ ਦੇ ਗੀਤ ਅਤੇ ਸਲਮਾਨ ਖ਼ਾਨ ਦੇ ਕਿਰਦਾਰ ਨੂੰ ਫੈਨਜ਼ ਨੇ ਬੇਹੱਦ ਪਸੰਦ ਕੀਤਾ ਸੀ।
ਦੱਸ ਦਈਏ ਕਿ ਫ਼ਿਲਮ ਬਜਰੰਗੀ ਭਾਈਜਾਨ ਫ਼ਿਲਮ ਨੇ ਲੋਕਾਂ ਦੇ ਦਿਲਾਂ ਵਿੱਚ ਸਲਮਾਨ ਦੇ ਐਕਸ਼ਨ ਹੀਰੋ ਦੇ ਅਕਸ ਨੂੰ ਬਦਲ ਕੇ ਇੱਕ ਰੀਅਲ ਹੀਰੋ ਵਜੋਂ ਥਾਂ ਬਨਾਉਣ ਵਿੱਚ ਮਦਦ ਕੀਤੀ ਹੈ। ਇਹ ਫ਼ਿਲਮ ਇੱਕ ਪਰਿਵਾਰਿਕ ਫ਼ਿਲਮ ਹੈ।
image Source- google
ਹੋਰ ਪੜ੍ਹੋ : ਸਿਹਤ ਤੇ ਸਕਿਨ ਲਈ ਬੇਹੱਦ ਫਾਇਦੇਮੰਦ ਹੈ ਐਲੋਵੇਰਾ ਜੂਸ
ਇਸ ਵਿੱਚ ਇੱਕ ਬੱਚੀ ਦੀ ਕਹਾਣੀ ਦਰਸਾਈ ਗਈ ਹੈ ਜੋ ਕਿ ਪਾਕਿਸਤਾਨ ਤੋਂ ਭਾਰਤ ਆਪਣੀ ਮਾਂ ਨਾਲ ਆਉਂਦੀ ਹੈ ਤੇ ਵਿੱਛੜ ਜਾਂਦੀ ਹੈ। ਬਾਅਦ ਵਿੱਚ ਬਜਰੰਗੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਉਸ ਨੂੰ ਵਾਪਿਸ ਉਸ ਦੇ ਮੁਲਕ ਉਸ ਦੀ ਮਾਂ ਕੋਲ ਪਹੁੰਚਾਉਣ ਜਾਂਦਾ ਹੈ। ਇਸ ਫ਼ਿਲਮ ਨੂੰ ਕਬੀਰ ਖ਼ਾਨ ਨੇ ਡਾਇਰੈਕਟ ਕੀਤਾ ਸੀ, ਮੂੰਨੀ ਦਾ ਕਿਰਦਾਰ ਸ਼ਾਹਿਦਾ ਨੇ ਨਿਭਾਇਆ ਤੇ ਬਜਰੰਗੀ ਦਾ ਕਿਰਦਾਰ ਸਲਮਾਨ ਖ਼ਾਨ ਨੇ ਅਦਾ ਕੀਤਾ ਸੀ।