ਜੇਨੇਲੀਆ ਡਿਸੂਜ਼ਾ ਨੇ ਪਤੀ ਰਿਤੇਸ਼ ਦੇ ਜਨਮਦਿਨ ਮੌਕੇ ਪਾਈ ਪਿਆਰ ਭਰੀ ਪੋਸਟ

written by Pushp Raj | December 18, 2021

ਬਾਲੀਵੁੱਡ ਦੀ ਮਸ਼ਹੂਰ ਜੋੜੀ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਨੂੰ ਇੱਕ ਪਰਫੈਕਟ ਕਪਲ ਕਿਹਾ ਜਾਂਦਾ ਹੈ। ਇਹ ਜੋੜੀ ਸੋਸ਼ਲ ਮੀਡੀਆ ਉੱਤੇ ਬੇਹੱਦ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਜੇਨੇਲੀਆ ਡਿਸੂਜ਼ਾ ਨੇ ਪਤੀ ਰਿਤੇਸ਼ ਦੇ ਜਨਮਦਿਨ 'ਤੇ ਖ਼ਾਸ ਪੋਸਟ ਸ਼ੇਅਰ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ।

riteish deshmukh and genelia desuza Image Source- Google

ਅਦਾਕਾਰਾ ਜੇਨੇਲੀਆ ਡਿਸੂਜ਼ਾ ਨੇ ਆਪਣੇ ਪਤੀ ਰਿਤੇਸ਼ ਦੇਸ਼ਮੁਖ ਦੇ 43ਵੇਂ ਜਨਮਦਿਨ ਮੌਕੇ ਇੱਕ ਪਿਆਰ ਭਰੀ ਪੋਸਟ ਸਾਂਝੀ ਕੀਤੀ। ਜੇਨੇਲੀਆ ਨੇ ਆਪਣੀ ਇੰਸਟਾਗ੍ਰਾਮ ਪੋਸਟ 'ਚ ਲਿਖਿਆ, " ਪਿਆਰੇ ਸਾਥੀ, ਮੈਂ ਇਸ ਧਰਤੀ 'ਤੇ ਹਰ ਵਿਅਕਤੀ ਲਈ ਸੱਚਮੁੱਚ ਵਿਸ਼ਵਾਸ ਕਰਦੀ ਹਾਂ ਕਿ ਪਿਆਰ ਕਰਨ ਦੇ ਲਈ ਹਮੇਸ਼ਾ ਇੱਕ ਖ਼ਾਸ ਵਿਅਕਤੀ ਹੋਵੇਗਾ। ਮੈਂ ਖ਼ੁਦ ਲਈ ਬੇਹੱਦ ਖੁਸ਼ ਹਾਂ ਕਿ ਤੁਸੀਂ ਹਮੇਸ਼ਾ ਮੇਰੇ ਰਹੋਗੇ। ਤੁਹਾਡਾ ਜਨਮਦਿਨ ਤੁਹਾਨੂੰ ਇਹ ਦੱਸਣ ਦਾ ਖ਼ਾਸ ਸਮਾਂ ਹੈ ਕਿ ਮੈਂ ਤੁਹਾਡੇ ਬਿਨਾਂ ਜ਼ਿੰਦਗੀ ਨਹੀਂ ਜੀ ਸਕਦੀ ਅਤੇ ਨਾਂ ਹੀ ਕਦੇ ਜਿਵਾਂਗੀ। "

 

View this post on Instagram

 

A post shared by Genelia Deshmukh (@geneliad)

ਉਸ ਨੇ ਅੱਗੇ ਵਧਾਈ ਸੰਦੇਸ਼ ਲਿਖਦੇ ਹੋਏ ਕਿਹਾ, ਹੈਪੀ ਬਰਥ ਡੇਅ ਮੋਸਟ ਅਮੇਜ਼ਿੰਗ, ਸੈਲਫਲੈਸ ਤੇ ਅਦਭੁੱਤ ਵਿਅਕਤੀ@riteishd ਮੇਰਾ ਹਰ ਸੁਫਨਾ ਸੱਚ ਹੋ ਗਿਆ ਹੈ।

riteish deshmukh and genelia desuza pic Image Source- Google

ਹੋਰ ਪੜ੍ਹੋ : ਕਿਸਾਨਾਂ ਦੇ ਹੱਕ 'ਚ ਆਏ ਬੱਬੂ ਮਾਨ, ਬੰਦੀ ਸਿੰਘਾਂ ਦੀ ਰਿਹਾਈ ਦੀ ਕੀਤੀ ਮੰਗ

ਦੱਸ ਦਈਏ ਕਿ ਬਾਲੀਵੁੱਡ ਦੀ ਇਸ ਜੋੜੀ ਨੇ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ। ਇਸ ਮਗਰੋਂ ਜੇਨੇਲੀਆ ਡਿਸੂਜ਼ਾ ਅਤੇ ਰਿਤੇਸ਼ ਦੇਸ਼ਮੁਖ ਨੇ ਸਾਲ 2012 ਵਿੱਚ ਵਿਆਹ ਕਰਵਾ ਲਿਆ। ਇਨ੍ਹਾਂ ਦੇ ਦੋ ਪੁੱਤਰ ਹਨ ਰਿਆਨ ਅਤੇ ਰੇਹਾਲ। ਦੋਵੇਂ ਬੇਹੱਦ ਚੰਗੇ ਮਾਤਾ-ਪਿਤਾ ਵੀ ਹਨ।

riteish deshmukh image Image Source- Google

ਜੇਨੇਲੀਆ ਡਿਸੂਜ਼ਾ ਤੇ ਰਿਤੇਸ਼ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੇ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਫੈਨਜ਼ ਵੱਲੋਂ ਇਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਬਹੁਤ ਪਸੰਦ ਕੀਤੇ ਜਾਂਦੇ ਹਨ।

You may also like