ਤਲਾਕਸ਼ੁਦਾ ਤੇ ਸੈਕਿੰਡ ਹੈਂਡ ਕਹੇ ਜਾਣ 'ਤੇ ਸਮਾਨਥਾ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ

By  Pushp Raj December 22nd 2021 03:02 PM -- Updated: December 22nd 2021 03:05 PM

ਸਾਊਥ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਮਾਨਥਾ ਰੁੱਥ ਪ੍ਰਭੂ (Samantha Ruth Prabhu) ਨੇ ਕੁੱਝ ਸਮੇਂ ਪਹਿਲਾਂ ਹੀ ਆਪਣੇ ਪਤੀ ਨਾਗਾ ਚੈਤਨਯਾ (Naga Chaitanya) ਤੋਂ ਤਲਾਕ ਲਿਆ ਹੈ। ਪਤੀ ਤੋਂ ਤਲਾਕ ਲੈਣ ਮਗਰੋਂ ਸਮਾਨਥਾ ਲਗਾਤਾਰ ਟ੍ਰੋਲਰਸ ਦੇ ਨਿਸ਼ਾਨੇ ਉੱਤੇ ਹੈ। ਸੋਸ਼ਲ ਮੀਡੀਆ ਉੱਤੇ ਟ੍ਰੋਲਰਸ ਵੱਲੋਂ ਸਮਾਨਥਾ ਨੂੰ ਸੈਕਿੰਡ ਹੈਂਡ ਤੇ ਤਲਾਕਸ਼ੁਦਾ ਕਿਹਾ ਗਿਆ ਸੀ, ਇਸ ਉੱਤੇ ਸਮਾਨਥਾ ਰੁੱਥ ਪ੍ਰਭੂ ਨੇ ਟਵੀਟ ਕਰ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ।

ਸਾਊਥ ਇੰਡਸਟਰੀ ਦੀ ਬੇਹੱਦ ਖੁਬਸੁਰਤ ਅਦਾਕਾਰਾ ਸਮਾਨਥਾ ਰੁੱਥ ਪ੍ਰਭੂ ਨੇ ਇਸੇ ਸਾਲ ਅਕਤੂਬਰ ਦੇ ਵਿੱਚ ਆਪਣੇ ਪਤੀ ਤੇ ਸਾਊਥ ਦੇ ਮਸ਼ਹੂਰ ਹੀਰੋ ਨਾਗਾ ਚੈਤਨਯਾ ਤੋਂ ਤਲਾਕ ਲੈ ਲਿਆ ਹੈ। ਇਸ ਤੋਂ ਬਾਅਦ ਲਗਾਤਾਰ ਸਮਾਨਥਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

Samantha-2 Image Source: Instagram

ਹਾਲ ਹੀ ਵਿੱਚ ਇੱਕ ਟੱਵਿਟਰ ਯੂਜ਼ਰ ਨੇ ਉਨ੍ਹਾਂ ਦੀ ਪ੍ਰੋਫਾਇਲ ਉੱਤੇ ਜਾ ਕੇ ਬੇਹੱਦ ਮਾੜਾ ਕੁਮੈਂਟ ਕੀਤਾ। ਨਾਗਾ ਚੈਤਨਯਾ ਟ੍ਰੋਲਰ ਨੇ ਸਮਾਨਥਾ ਲਈ ਅਪਮਾਨਜਨਕ ਸ਼ਬਦ ਤਲਾਕਸ਼ੁਦਾ ਅਤੇ ਸੈਕਿੰਡ ਹੈਂਡ ਲਿਖਿਆ। ਇਸ ਦੇ ਨਾਲ ਹੀ ਟ੍ਰੋਲਰ ਨੇ ਇਹ ਵੀ ਲਿਖਿਆ ਕਿ ਸਮਾਨਥਾ ਨਾਗਾ ਚੈਤਨਯਾ ਦੇ ਟੈਕਸ ਫ੍ਰੀ 50 ਕਰੋੜ ਰੁਪਏ ਲੁੱਟ ਕੇ ਬੈਠੀ ਹੈ।

Samantha Prabhu ruth Marriage Image Source: Google

ਹੋਰ ਪੜ੍ਹੋ : ਰਣਬੀਰ ਸਿੰਘ ਸਟਾਰਰ ਫ਼ਿਲਮ 83 ਰਾਜਧਾਨੀ 'ਚ ਹੋਈ ਟੈਕਸ ਫ੍ਰੀ, ਕਬੀਰ ਖ਼ਾਨ ਨੇ ਦਿੱਲੀNaga Chaitanya ਸਰਕਾਰ ਦਾ ਕੀਤਾ ਧੰਨਵਾਦ

ਟ੍ਰੋਲਰ ਵੱਲੋਂ ਕਹੀ ਗਈ ਗੱਲ 'ਤੇ ਗੁੱਸਾ ਜਾਂ ਨਰਾਜ਼ਗੀ ਜ਼ਾਹਿਰ ਕਰਨ ਦੀ ਬਜਾਏ ਸਮਾਨਥਾ ਨੇ ਜਵਾਬ ਵਿੱਚ ਲਿਖਿਆਿ, "ਗਾਡ ਬਲੈਸ ਯੋਅਰ ਸੋਲ" ਯਾਨੀ ਕਿ ਰੱਬ ਤੁਹਾਡੀ ਰੱਖਿਆ ਕਰੇ। ਸੋਸ਼ਲ ਮੀਡੀਆ ਉੱਤੇ ਸਮਾਨਥਾ ਵੱਲੋਂ ਦਿੱਤੇ ਗਏ ਇਸ ਜਵਾਬ ਦੀ ਸ਼ਲਾਘਾ ਹੋ ਰਹੀ ਹੈ। ਸਮਾਨਥਾ ਨੇ ਆਪਣੇ ਸ਼ਾਂਤਮਈ ਅਤੇ ਚੰਗੇ ਵਿਵਹਾਰ ਨਾਲ ਟ੍ਰੋਲਰ ਨੂੰ ਕਰਾਰਾ ਜਵਾਬ ਦਿੱਤਾ ਹੈ।

Samantha-Prabhu-ruth Image Source: Instagram

ਦੱਸ ਦਈਏ ਕਿ ਸਮਾਨਥਾ ਸਾਊਥ ਫ਼ਿਲਮ ਇੰਡਸਟਰੀ ਦੀ ਇੱਕ ਮਸ਼ਹੂਰ ਅਦਾਕਾਰਾ ਹੈ। ਸਮਾਨਥਾ ਨੇ ਹੁਣ ਤੱਕ ਕਈ ਤੇਲਗੂ ਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ਪੁਸ਼ਪਾ ਵਿੱਚ ਆਈਟਮ ਗੀਤ ਕੀਤਾ ਹੈ। ਇਹ ਗੀਤ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹ ਜਲਦ ਹੀ ਇੱਕ ਹੋਰ ਫ਼ਿਲਮ ਸ਼ਕੁੰਤਲਮ ਅਤੇ ਇੱਕ ਨਵੇਂ ਪ੍ਰੋਜੈਕਟ ਵਿੱਚ ਨਜ਼ਰ ਆਵੇਗੀ।

Related Post