ਪਿਤਾ ਦੇ ਦਿਹਾਂਤ ਤੋਂ ਬਾਅਦ ਸੰਭਾਵਨਾ ਸੇਠ ਨੇ ਅਜਿਹੀ ਪੋਸਟ ਪਾਈ, ਜਿਸ ਨੇ ਸੋਸ਼ਲ ਮੀਡੀਆ ਤੇ ਚਰਚਾ ਛੇੜ ਦਿੱਤੀ

By  Rupinder Kaler May 12th 2021 04:25 PM

ਕੋਰੋਨਾ ਮਹਾਂਮਾਰੀ ਵਿੱਚ ਹਰ ਕੋਈ ਸਿਹਤ ਸਹੂਲਤਾਂ ਦੀ ਘਾਟ ਮਹਿਸੂਸ ਕਰ ਰਿਹਾ ਹੈ । ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਮਹਿਸੂਸ ਹੋ ਰਹੀ ਹੈ ਤੇ ਕਈ ਹਸਪਤਾਲਾਂ ਵਿੱਚ ਆਕਸੀਜ਼ਨ ਤੇ ਦਵਾਈਆਂ ਦੀ ਕਮੀ ਹੈ ।ਅਜਿਹੇ ਹਲਾਤਾਂ ਵਿੱਚ ਕਈ ਲੋਕਾਂ ਦੀ ਜਾਨ ਤੱਕ ਚਲੀ ਗਈ ਹੈ । ਹਾਲ ਹੀ ਵਿੱਚ ਅਦਾਕਾਰਾ ਸੰਭਾਵਨਾ ਸੇਠ ਨੇ ਇੱਕ ਪੋਸਟ ਪਾਈ ਹੈ ਜਿਸ ਨੇ ਸਮੇਂ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਦਿੱਤੇ ਹਨ ।

Pic Courtesy: Instagram

ਹੋਰ ਪੜ੍ਹੋ :

ਕੋਰੋਨਾ ਵਾਇਰਸ ਨਾਲ ਗ੍ਰਸਤ ਮਰੀਜਾਂ ਦੀ ਮਦਦ ਲਈ ਅਮਿਤਾਬ ਬੱਚਨ ਕਰ ਚੁੱਕੇ ਹਨ 15 ਕਰੋੜ ਦਾਨ, ਵਿਦੇਸ਼ ਤੋਂ ਮੰਗਵਾਏ ਵੈਂਟੀਲੇਟਰ

Pic Courtesy: Instagram

ਸੰਭਾਵਨਾ ਦੇ ਪਿਤਾ ਕੋਰੋਨਾ ਵਾਇਰਸ ਨਾਲ ਗ੍ਰਸਤ ਸਨ । ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ । ਪਿਤਾ ਦੇ ਦਿਹਾਂਤ ਤੋਂ ਬਾਅਦ ਸੰਭਾਵਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿਤਾ ਨਾਲ ਉਸ ਦੀ ਯਾਦਗਾਰੀ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਦੇ ਨਾਲ, ਉਸਨੇ ਭਾਵੁਕ ਸੰਦੇਸ਼ ਵੀ ਲਿਖਿਆ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸੰਭਾਵਨਾ ਨੇ ਕੈਪਸ਼ਨ ‘ਚ ਲਿਖਿਆ-‘ਮੇਰੇ ਪਿਤਾ ਦੀ ਜਾਨ ਬਚਾਈ ਜਾ ਸਕਦੀ ਸੀ। ਸਿਰਫ ਕੋਵਿਡ ਨੇ ਉਨ੍ਹਾਂ ਨੂੰ ਨਹੀਂ ਮਾਰਿਆ।’

Pic Courtesy: Instagram

ਸੰਭਾਵਨਾ ਦੀ ਇਸ ਪੋਸਟ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ । ਪ੍ਰਸ਼ੰਸਕ ਸੰਭਾਵਨਾ ਤੋਂ ਪੁੱਛ ਰਹੇ ਹਨ ਕਿ ਉਸਦੇ ਪਿਤਾ ਨਾਲ ਕੀ ਹੋਇਆ ਸੀ। ਕੀ ਉਸਦੇ ਪਿਤਾ ਦੇ ਇਲਾਜ ਵਿਚ ਲਾਪ੍ਰਵਾਹੀ ਹੋਈ ਸੀ ਜਾਂ ਕੁਝ ਹੋਰ ਹੋਇਆ ਹੈ?

Related Post