ਵਿਆਹ ਤੋਂ ਬਾਅਦ ਪਤੀ ਨਾਲ ਡਰਾਈਵ ’ਤੇ ਨਿਕਲੀ ਸਨਾ ਖ਼ਾਨ, ਵੀਡੀਓ ਵਾਇਰਲ

By  Rupinder Kaler November 28th 2020 06:51 PM -- Updated: November 28th 2020 07:13 PM

ਇਸਲਾਮ ਲਈ ਬਾਲੀਵੁੱਡ ਨੂੰ ਅਲਵਿਦਾ ਆਖ ਚੁੱਕੀ ਅਦਾਕਾਰਾ ਸਨਾ ਖ਼ਾਨ ਏਨੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਉਸਨੇ ਗੁਜਰਾਤ ਦੇ ਮੌਲਾਨਾ ਮੁਫ਼ਤੀ ਅਨਸ ਸਈਅਦ ਨਾਲ ਵਿਆਹ ਕਰਵਾ ਲਿਆ ਹੈ। ਜਿਸ ਤੋਂ ਬਾਅਦ ਸਨਾ ਨੇ ਸ਼ੋਸਲ ਮੀਡੀਆ 'ਤੇ ਆਪਣੇ ਵਲੀਮੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ ।

sana-khan

ਹੋਰ ਪੜ੍ਹੋ :

ਵਰੁਣ ਧਵਨ ਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ ‘ਕੁਲੀ ਨੰਬਰ 1’ ਦਾ ਟਰੇਲਰ ਰਿਲੀਜ਼

ਕਿਸਾਨਾਂ ‘ਤੇ ਪੁਲਿਸ ਦੇ ਜਵਾਨਾਂ ਵੱਲੋਂ ਲਾਠੀਚਾਰਜ ਕੀਤੇ ਜਾਣ ‘ਤੇ ਸਵਰਾ ਭਾਸਕਰ ਨੇ ਦਿੱਤਾ ਪ੍ਰਤੀਕਰਮ

sana khan

ਇਹਨਾਂ ਤਸਵੀਰਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਹਮਣੇ ਆਈ ਹੈ । ਇਸ ਵੀਡੀਓ ਵਿੱਚ ਸਨਾ ਖ਼ਾਨ ਆਪਣੇ ਪਤੀ ਨਾਲ ਡਰਾਈਵ ਤੇ ਜਾਂਦੀ ਦਿਖਾਈ ਦੇ ਰਹੀ ਹੈ । ਸਨਾ ਨੇ ਪੀਚ ਰੰਗ ਦਾ ਸੂਟ ਪਾਇਆ ਹੋਇਆ ਹੈ ।

sana-khan

ਇਸ ਦੌਰਾਨ ਉਸ ਦਾ ਚਿਹਰਾ ਵੀ ਢੱਕਿਆ ਹੋਇਆ ਹੈ । ਇਸ ਵੀਡੀਓ ਵਿੱਚ ਸਨਾ ਦੀਆਂ ਸਿਰਫ਼ ਅੱਖਾਂ ਦਿਖਾਈ ਦੇ ਰਹੀਆਂ ਹਨ । ਸਨਾ ਦਾ ਪਤੀ ਅਨਸ ਗੱਡੀ ਡਰਾਈਵ ਕਰ ਰਿਹਾ ਹੈ । ਇਸ ਵੀਡੀਓ ਤੇ ਸਨਾ ਦੇ ਪ੍ਰਸ਼ੰਸਕ ਵੀ ਖੂਬ ਕਮੈਂਟ ਕਰ ਰਹੇ ਹਨ ਯੂਜ਼ਰ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਭਕਾਮਨਾਵਾਂ ਦੇ ਰਹੇ ਹਨ।

 

View this post on Instagram

 

A post shared by Jasus007 (@jasus007)

Related Post