ਵਰੁਣ ਧਵਨ ਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ ‘ਕੁਲੀ ਨੰਬਰ 1’ ਦਾ ਟਰੇਲਰ ਰਿਲੀਜ਼

written by Rupinder Kaler | November 28, 2020

ਫਿਲਮ 'ਕੁਲੀ ਨੰ. 1 'ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਟ੍ਰੇਲਰ ਕਾਮੇਡੀ ਅਤੇ ਰੋਮਾਂਸ ਨਾਲ ਭਰਪੂਰ ਹੈ। ਫ਼ਿਲਮ ਦੇ ਹਰ ਸੀਨ ਵਿੱਚ ਵਰੁਣ ਧਵਨ ਦੀ ਕਾਮਿਕ ਟਾਈਮਿੰਗ ਸ਼ਾਨਦਾਰ ਲੱਗ ਰਹੀ ਹੈ। ਇਸ ਦੇ ਨਾਲ ਹੀ ਸਾਰਾ ਅਲੀ ਖ਼ਾਨ ਵੀ ਕਾਮੇਡੀ ਕਰਨ 'ਚ ਕਾਫੀ ਕਿਊਟ ਲੱਗ ਰਹੀ ਹੈ। ਟ੍ਰੇਲਰ 'ਚ ਦੋਵਾਂ ਵਿਚਕਾਰ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। coolie no 1 trailer ਹੋਰ ਪੜ੍ਹੋ :

coolie no 1 trailer ਫਿਲਮ ਵਿੱਚ ਪਰੇਸ਼ ਰਾਵਲ ਨੇ ਸਾਰਾ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦਾ ਨਿਰਦੇਸ਼ਨ ਵਰੁਣ ਧਵਨ ਦੇ ਪਿਤਾ ਡੇਵਿਡ ਧਵਨ ਨੇ ਕੀਤਾ ਹੈ। ਇਸ ਵਿੱਚ ਵਰੁਣ ਧਵਨ ਕਈ ਵੱਖ-ਵੱਖ ਕਿਰਦਾਰਾਂ ਵਿੱਚ ਨਜ਼ਰ ਆ ਰਹੇ ਹਨ। coolie no 1 trailer ਉਧਰ ਜੌਨੀ ਲੀਵਰ ਵੀ ਪੁਲਿਸ ਇੰਸਪੈਕਟਰ ਦੇ ਰੋਲ 'ਚ ਵਧੀਆ ਕਾਮੇਡੀ ਕਰਦੇ ਨਜ਼ਰ ਆ ਰਹੇ ਹਨ। ਫਿਲਮ ਦੀ ਕਹਾਣੀ ਗੋਵਿੰਦਾ ਅਤੇ ਕਰਿਸ਼ਮਾ ਸਟਾਰ ਕੁਲੀ ਨੰਬਰ 1 ਤੋਂ ਕੁਝ ਵਖਰੀ ਹੈ। ਇਹ ਫਿਲਮ ਇਸੇ ਸਾਲ 25 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।

0 Comments
0

You may also like