ਕਿਸਾਨਾਂ ‘ਤੇ ਪੁਲਿਸ ਦੇ ਜਵਾਨਾਂ ਵੱਲੋਂ ਲਾਠੀਚਾਰਜ ਕੀਤੇ ਜਾਣ ‘ਤੇ ਸਵਰਾ ਭਾਸਕਰ ਨੇ ਦਿੱਤਾ ਪ੍ਰਤੀਕਰਮ

written by Shaminder | November 28, 2020

ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਸਿੰਘੂ ਬਾਰਡਰ ‘ਤੇ ਡਟੇ ਹੋਏ ਹਨ । ਇਹ ਕਿਸਾਨ ਦਿੱਲੀ ‘ਚ ਆਉਣ ਦੀ ਕੋਸ਼ਿਸ਼ ਕਰ ਰਹੇ ਹਨ । ਹਾਲਾਂਕਿ ਕਿਸਾਨਾਂ ‘ਤੇ ਪ੍ਰਸ਼ਾਸਨ ਦੀ ਸਖਤੀ ਦੇਖੀ ਜਾ ਸਕਦੀ ਹੈ । farmers protest   ਨਵੰਬਰ ਦੀ ਇਸ ਠੰਡ ‘ਚ ਕਿਸਾਨਾਂ ‘ਤੇ ਕਦੇ ਪਾਣੀ ਦੀਆਂ ਬੁਛਾਰਾਂ ਅਤੇ ਕਦੇ ਲਾਠੀਚਾਰਜ ਕੀਤਾ ਜਾ ਰਿਹਾ ਹੈ ।ਜਿਸ ਤੋਂ ਬਾਅਦ ਇਸ ਮਾਮਲੇ ‘ਤੇ ਬਾਲੀਵੁੱਡ ਕਲਾਕਾਰ ਵੀ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਅਦਾਕਾਰਾ ਸਵਰਾ ਭਾਸਕਰ ਨੇ ਵੀ ਕਿਸਾਨਾਂ ‘ਤੇ ਹੁੰਦੇ ਲਾਠੀਚਾਰਜ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ । ਹੋਰ ਪੜ੍ਹੋ : ਸਵਰਾ ਭਾਸਕਰ ਨੇ ਚਾਰ ਸਾਲ ਦੇ ਬੱਚੇ ’ਤੇ ਕੀਤੀ ਗੰਦੀ ਟਿੱਪਣੀ, ਵੀਡੀਓ ’ਤੇ ਲੋਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ
kisan protest ਸਵਰਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ ।ਜਿਸ ‘ਚ ਪੁਲਿਸ ਦੇ ਜਵਾਨਾਂ ਵੱਲੋਂ ਇੱਕ ਕਿਸਾਨ ‘ਤੇ ਲਾਠੀਆਂ ਵਰ੍ਹਾਈਆਂ ਜਾ ਰਹੀਆਂ ਹਨ । protest   ਇਸ ਤਸਵੀਰ ਨੁੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ ਇਹ ਜਵਾਨ ਵੀ ਕਿਸਾਨ ਦਾ ਬੇਟਾ ਹੀ ਹੋਏਗਾ’।ਸਵਰਾ ਦੇ ਇਸ ਟਵੀਟ ਤੇ ਲੋਕ ਲਗਾਤਾਰ ਕਮੈਂਟਸ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । https://twitter.com/ReallySwara/status/1332400512709234688

0 Comments
0

You may also like