ਸੰਜੇ ਦੱਤ ਨੇ ਆਪਣੀ ਧੀ ਤ੍ਰਿਸ਼ਾਲਾ ਦੱਤ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖ਼ਾਸ ਤਸਵੀਰ
Shaminder
August 11th 2021 01:38 PM
ਸੰਜੇ ਦੱਤ (Sanjay Dutt) ਨੇ ਬੀਤੇ ਦਿਨ ਆਪਣੀ ਵੱਡੀ ਧੀ ਤ੍ਰਿਸ਼ਾਲਾ ਦੱਤ (Trishala Dutt) ਦੇ ਜਨਮ ਦਿਨ ਦੇ ਮੌਕੇ ‘ਤੇ ਇੱਕ ਬਹੁਤ ਹੀ ਕਿਊਟ ਤਸਵੀਰ ਸਾਂਝੀ ਕੀਤੀ ਹੈ, ਜੋ ਕਿ ਉਸ ਦੇ ਬਚਪਨ ਦੀ ਹੈ। ਇਸ ਤਸਵੀਰ ‘ਚ ਸੰਜੇ ਦੱਤ (Sanjay Dutt)ਦੀ ਗੋਦ ‘ਚ ਉਨ੍ਹਾਂ ਦੀ ਧੀ ਦਿਖਾਈ ਦੇ ਰਹੀ ਹੈ ।ਤ੍ਰਿਸ਼ਾਲਾ ਦੇ ਨਾਲ ਸੰਜੇ ਦੱਤ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਇਸ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਦਿੱਤਾ ਹੈ ।