ਸੰਜੇ ਦੱਤ ਨੇ ਆਪਣੀ ਧੀ ਤ੍ਰਿਸ਼ਾਲਾ ਦੱਤ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖ਼ਾਸ ਤਸਵੀਰ

written by Shaminder | August 11, 2021

ਸੰਜੇ ਦੱਤ  (Sanjay Dutt) ਨੇ ਬੀਤੇ ਦਿਨ ਆਪਣੀ ਵੱਡੀ ਧੀ  ਤ੍ਰਿਸ਼ਾਲਾ ਦੱਤ (Trishala Dutt) ਦੇ ਜਨਮ ਦਿਨ ਦੇ ਮੌਕੇ ‘ਤੇ ਇੱਕ ਬਹੁਤ ਹੀ ਕਿਊਟ ਤਸਵੀਰ ਸਾਂਝੀ ਕੀਤੀ ਹੈ, ਜੋ ਕਿ ਉਸ ਦੇ ਬਚਪਨ ਦੀ ਹੈ। ਇਸ ਤਸਵੀਰ ‘ਚ ਸੰਜੇ ਦੱਤ  (Sanjay Dutt)ਦੀ ਗੋਦ ‘ਚ ਉਨ੍ਹਾਂ ਦੀ ਧੀ ਦਿਖਾਈ ਦੇ ਰਹੀ ਹੈ ।ਤ੍ਰਿਸ਼ਾਲਾ ਦੇ ਨਾਲ ਸੰਜੇ ਦੱਤ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਇਸ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਦਿੱਤਾ ਹੈ ।

Sanjay With Daughter ,,-min Image From Instagram

ਹੋਰ ਪੜ੍ਹੋ  : ਮਨਕਿਰਤ ਔਲਖ ਦੇ ਅੰਕਲ ਦਾ ਹੋਇਆ ਦਿਹਾਂਤ, ਤਸਵੀਰ ਸਾਂਝੀ ਕਰਦੇ ਹੋਏ ਦਿੱੱਤੀ ਜਾਣਕਾਰੀ 

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਜਦੋਂ ਮੈ ਪਿਤਾ ਬਣਿਆ ਤਾਂ ਜ਼ਿੰਦਗੀ ਨੇ ਮੈਨੂੰ ਤੁਹਾਡੇ ਰੂਪ ‘ਚ ਸਭ ਤੋਂ ਜ਼ਿਆਦਾ ਸ਼ਾਨਦਾਰ ਤੋਹਫ਼ਾ ਦਿੱਤਾ । ਭਾਵੇਂ ਤੂੰ ਬਹੁਤ ਦੂਰ ਰਹਿੰਦੀ ਹੈਂ, ਅਸੀਂ ਜਾਣਦੇ ਹਾਂ ਕਿ ਇਹ ਬੰਧਨ ਹੋਰ ਵੀ ਜ਼ਿਆਦਾ ਮਜ਼ਬੂਤ ਹੁੰਦਾ ਜਾ ਰਿਹਾ ਹੈ ਮੇਰੀ ਛੋਟੀ ਧੀ …। ਇਸ ਤਸਵੀਰ ਨੂੰ ਸੰਜੇ ਦੱਤ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਤਸਵੀਰ ‘ਤੇ ਕਮੈਂਟ ਕਰ ਰਿਹਾ ਹੈ ।

Sanjay With Trishala -min Image From Instagram

ਇਸ ਦੇ ਨਾਲ ਹੀ ਸੰਜੇ ਦੱਤ ਨੂੰ ਉਨ੍ਹਾਂ ਦੀ ਧੀ ਦੇ ਜਨਮ ਦਿਨ ‘ਤੇ ਵਧਾਈ ਵੀ ਦਿੱਤੀ ਜਾ ਰਹੀ ਹੈ ।ਦੱਸ ਦਈਏ ਕਿ ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਦੱਤ ਦਾ ਜਨਮ ਦਿਨ ਸੀ । ਤ੍ਰਿਸ਼ਾਲਾ ਦੱਤ ਦਾ 10ਅਗਸਤ 1988 ਨੂੰ ਜਨਮ ਹੋਇਆ ਸੀ, ਉਸ ਨੇ ਬੀਤੇ ਦਿਨ ਉਸ ਨੇ ਆਪਣਾ 33ਵਾਂ ਜਨਮ ਦਿਨ ਮਨਾਇਆ ਸੀ ।

 

View this post on Instagram

 

A post shared by Sanjay Dutt (@duttsanjay)

0 Comments
0

You may also like