ਸੋਸ਼ਲ ਮੀਡੀਆ 'ਤੇ ਛਾਈ ਦੇਸੀ ਪੁਸ਼ਪਾ, ਸਪਨਾ ਚੌਧਰੀ ਅੱਲੂ ਅਰਜੁਨ ਦੀ ਫ਼ਿਲਮ ਦਾ ਡਾਇਲਾਗ ਬੋਲਦੀ ਹੋਈ ਆਈ ਨਜ਼ਰ

By  Pushp Raj January 21st 2022 03:01 PM

ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਹੈ। ਸਪਨਾ ਨੂੰ ਫੈਨਜ਼ ਉਨ੍ਹਾਂ ਦੇ ਦੇਸੀ ਲੁੱਕ ਵਿੱਚ ਬਹੁਤ ਪਸੰਦ ਕਰਦੇ ਹਨ। ਹਰਿਆਣਾ ਦੀ ਇਸ ਦੇਸੀ ਕੁਈਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਿਉਂਕਿ ਇਸ ਵਿੱਚ ਉਹ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦਾ ਡਾਇਲਾਗ ਬੋਲਦੀ ਹੋਈ ਨਜ਼ਰ ਆ ਰਹੀ ਹੈ।

ਤੁਹਾਡੇ ਦੇਸੀ ਲੁਕ ਅਤੇ ਡਾਂਸ ਤੋਂ ਲੱਖਾਂ ਲੋਕ ਦਿਲਾਂ ਦੀ ਧੜਕਣ ਵਧਾਉਣ ਵਾਲੀ ਡਾਂਸਰ ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸਪਨਾ ਦੀ ਫੈਨ ਫਲੋਇੰਗ ਅਜਿਹੀ ਹੈ ਕਿ ਉਹ ਜੋ ਕੁਝ ਵੀ ਆਪਣੇ ਸੋਸ਼ਲ ਮੀਡੀਆ 'ਤੇ ਅੱਪਲੋਡ ਕਰਦੀ ਹੈ, ਉਹ ਤੁਰੰਤ ਹੀ ਵਾਇਰਲ ਹੋ ਜਾਂਦਾ ਹੈ।

 

View this post on Instagram

 

A post shared by Sapna Choudhary (@itssapnachoudhary)

ਸਪਨਾ ਨੇ ਆਪਣੇ ਇੰਸਟਾਗ੍ਰਾਂਮ ਅਕਾਉਂਟ ਉੱਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦਾ ਇੱਕ ਡਾਇਲਾਗ ਬੋਲਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿੱਚ ਤੁਸੀਂ ਸਪਨਾ ਦੀ ਅਦਾਕਾਰੀ ਦੀ ਝਲਕ ਵੇਖ ਸਕਦੇ ਹੋ।

ਹੋਰ ਪੜ੍ਹੋ : ਅਨੰਨਿਆ ਪਾਂਡੇ ਨੇ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ, ਆਪਣੀ ਅਗਲੀ ਫ਼ਿਲਮ ਦੀ ਪ੍ਰਮੋਸ਼ਨ ਕਰਦੀ ਆਈ ਨਜ਼ਰ

ਸਪਨਾ ਦੀ ਇਹ ਵੀਡੀਓ ਅਪਲੋਡ ਹੋਣ ਦੇ ਕੁਝ ਹੀ ਸਮੇਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਸਪਨਾ ਦੇ ਫੈਨਜ਼ ਨੂੰ ਇਸ ਦੇਸੀ ਪੁਸ਼ਪਾ ਦਾ ਸਟਾਈਲ ਬਹੁਤ ਪਸੰਦ ਆ ਰਿਹਾ ਹੈ। ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਕੀ ਗੱਲ ਹੈ, ਤੁਸੀਂ ਸਮਝ ਗਏ ਹੋ।" ਇੱਕ ਹੋਰ ਨੇ ਲਿਖਿਆ, "ਸਪਨਾ ਕਾ ਦੇਸੀ ਸਵੈਗ।" ਸਪਨਾ ਦੀ ਇਸ ਵੀਡੀਓ ਨੂੰ ਹੁਣ ਤੱਕ 50 ਹਜ਼ਾਰ ਤੋਂ ਵੱਧ ਵਾਰ ਵੇਖਿਆ ਗਿਆ ਹੈ।

Related Post