ਅਨੰਨਿਆ ਪਾਂਡੇ ਨੇ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ, ਆਪਣੀ ਅਗਲੀ ਫ਼ਿਲਮ ਦੀ ਪ੍ਰਮੋਸ਼ਨ ਕਰਦੀ ਆਈ ਨਜ਼ਰ

written by Pushp Raj | January 21, 2022

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੰਨਿਆ ਪਾਂਡੇ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਅਨੰਨਿਆ ਪਾਂਡੇ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

ਅਨੰਨਿਆ ਪਾਂਡੇ ਨੇ ਮਹਿਜ਼ ਤਿੰਨ ਫ਼ਿਲਮਾਂ ਹੀ ਕੀਤੀਆਂ ਹਨ, ਪਰ ਆਪਣੀ ਅਦਾਕਾਰੀ ਨਾਲ ਉਸ ਨੇ ਬਾਲੀਵੁੱਡ ਵਿੱਚ ਵੱਖਰੀ ਪਛਾਣ ਬਣਾਈ ਹੈ। ਅਨੰਨਿਆ ਪਾਂਡੇ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਗਹਿਰਾਈਆਂ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਸੋਸ਼ਲ ਮੀਡੀਆ 'ਤੇ ਅਨੰਨਿਆ ਨੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਨਾਲ ਖ਼ਾਸ ਤਰੀਕੇ ਨਾਲ ਫਿਲਮ ਦਾ ਪ੍ਰਚਾਰ ਕੀਤਾ ਹੈ।

 

View this post on Instagram

 

A post shared by Ananya 💛💫 (@ananyapanday)

ਇਨ੍ਹਾਂ ਤਸਵੀਰਾਂ ਦੇ ਨਾਲ ਅਨੰਨਿਆ ਨੇ ਕੈਪਸ਼ਨ ਵਿੱਚ ਲਿਖਿਆ ਹੈ, "#Gehraiyaan promotions legggggoooo 🍀 ਟ੍ਰੇਲਰ ਆਉਟ !!! (ਬਾਇਓ ਵਿੱਚ ਲਿੰਕ) 🦖"

ਅਨੰਨਿਆ ਪਾਂਡੇ ਨੇ ਇਸ ਅਨੋਖੇ ਅੰਦਾਜ਼ ਵਿੱਚ ਫ਼ਿਲਮ ਦਾ ਪ੍ਰਮੋਸ਼ਨ ਕੀਤਾ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਅਨੰਨਿਆ ਨੇ ਉ ਸਕਾਰਫ ਸਟਾਈਲ ਗ੍ਰੀਨ ਕਲਰ ਦਾ ਬਹੁਤ ਹੀ ਗਲੈਮਰਸ ਟਾਪ ਅਤੇ ਗੂੜ੍ਹੇ ਭੂਰੇ ਰੰਗ ਦੀ ਲੈਦਰ ਲੁੱਕ ਪੇਂਟ ਪਾਈ ਹੋਈ ਹੈ। ਅਨੰਨਿਆ ਨੇ ਆਪਣੇ ਭੂਰੇ ਰੰਗ ਦੇ ਬੂਟ ਨੂੰ ਇਸ ਲੁੱਕ ਨਾਲ ਜੋੜਿਆ ਹੈ ਜੋ ਉਸ ਦੀ ਦਿੱਖ ਨੂੰ ਕੂਲ ਅਤੇ ਸ਼ਾਨਦਾਰ ਬਣਾ ਰਿਹਾ ਹੈ। ਅਨੰਨਿਆ ਆਪਣੇ ਢਿੱਲੇ ਵਾਲਾ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।

 

ਹੋਰ ਪੜ੍ਹੋ : ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਦੇ ਸਾਲੇ ਜੇਸਨ ਵਾਟਕਿੰਸ ਦੀ ਸ਼ੱਕੀ ਹਲਾਤਾਂ 'ਚ ਹੋਈ ਮੌਤ, ਘਰ 'ਚ ਮਿਲੀ ਲਾਸ਼

ਅਨੰਨਿਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਉਸ ਦੀ ਤਸਵੀਰਾਂ 'ਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਫੈਨਜ਼ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਅਨੰਨਿਆ ਪਾਂਡੇ ਦੇ ਫੈਨਜ਼ ਉਸ ਦੀ ਨਵੀਂ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ, ਕਿਉਂਕ ਇਸ ਫ਼ਿਲਮ ਵਿੱਚ ਅਨੰਨਿਆ ਇੱਕ ਵੱਖਰੀ ਤਰ੍ਹਾਂ ਦਾ ਕਿਰਦਾਰ ਨਿਭਾ ਰਹੀ ਹੈ।

ਦੱਸ ਦਈਏ ਅਨੰਨਿਆ ਪਾਂਡੇ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2019 ਵਿੱਚ ਆਈ ਫ਼ਿਲਮ ਸਟੂਡੈਂਟ ਆਫ ਦਿ ਈਅਰ 2 ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਫ਼ਿਲਮ 'ਪਤੀ ਪੱਤਨੀ ਔਰ ਵੋ' ਅਤੇ 'ਖਾਲੀ ਪੀਲੀ' ਵਿੱਚ ਨਜ਼ਰ ਆਈ। ਹੁਣ ਵੇਖਣਾ ਹੋਵੇਗਾ ਕਿ ਅਨੰਨਿਆ ਆਪਣੀ ਨਵੀਂ ਫ਼ਿਲਮ ਵਿੱਚ ਕੀ ਦਰਸ਼ਕਾਂ ਦਾ ਦਿਲ ਜਿੱਤ ਸਕੇਗੀ ਜਾਂ ਨਹੀਂ।

You may also like