ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਦੇ ਸਾਲੇ ਜੇਸਨ ਵਾਟਕਿੰਸ ਦੀ ਸ਼ੱਕੀ ਹਲਾਤਾਂ 'ਚ ਹੋਈ ਮੌਤ, ਘਰ 'ਚ ਮਿਲੀ ਲਾਸ਼

written by Pushp Raj | January 21, 2022

ਬਾਲੀਵੁੱਡ ਤੋਂ ਇੱਕ ਹੋਰ ਦੁੱਖਦ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਦੇ ਸਾਲੇ ਜੇਸਨ ਵਾਟਕਿੰਸ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ ਹੈ। ਜੇਸਨ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ, ਫਿਲਹਾਲ ਅਜੇ ਤੱਕ ਉਨ੍ਹਾਂ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

 

View this post on Instagram

 

A post shared by Remo Dsouza (@remodsouza)

ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਦੀ ਪਤਨੀ ਲਿਜ਼ੇਲ ਡਿਸੂਜ਼ਾ ਦੇ ਭਰਾ ਜੇਸਨ ਵਾਟਕਿੰਸ ਦਾ ਦੇਹਾਂਤ ਹੋ ਗਿਆ ਹੈ। ਉਹ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ। ਹਾਲਾਂਕਿ ਰੇਮੋ ਅਤੇ ਉਨ੍ਹਾਂ ਦੀ ਪਤਨੀ ਲਿਜ਼ੇਲ ਨੇ ਅਜੇ ਤੱਕ ਉਨ੍ਹਾਂ ਦੀ ਮੌਤ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

ਹੋਰ ਪੜ੍ਹੋ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਕੀਤਾ ਸਨਿਆਸ ਲੈਣ ਦਾ ਐਲਾਨ

ਰੇਮੋ ਡਿਸੂਜ਼ਾ ਤੇ ਉਨ੍ਹਾਂ ਦੀ  ਪਤਨੀ ਲਿਜ਼ੇਲ ਡਿਸੂਜ਼ਾ ਨੇ ਜੇਸਨ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਜੇਸਨ ਨੂੰ ਯਾਦ ਕੀਤਾ ਹੈ।

ਰਿਪੋਰਟਾਂ ਮੁਤਾਬਕ ਰੇਮੋ ਦੀ ਪਤਨੀ ਦਾ ਭਰਾ ਜੇਸਨ ਵਾਟਕਿੰਸ ਆਪਣੇ ਮੁੰਬਈ ਦੇ ਅਪਾਰਟਮੈਂਟ 'ਚ ਮ੍ਰਿਤਕ ਪਾਏ ਗਏ ਸਨ। ਹਾਲਾਂਕਿ ਮੌਤ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਮੁੱਢਲੀ ਪੁਲਿਸ ਜਾਂਚ ਦੇ ਮੁਤਾਬਕ , ਜੇਸਨ ਵਾਟਕਿੰਸ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕੀਤੀ ਹੈ।

ਅਪਾਰਟਮੈਂਟ ਦੇ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਵਾਟਕਿੰਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ਼ੁਰੂਆਤੀ ਜਾਣਕਾਰੀ ਦੇ ਆਧਾਰ 'ਤੇ, ਓਸ਼ੀਵਾਰਾ ਪੁਲਿਸ ਨੇ ਇਸ ਮਾਮਲੇ 'ਚ ਐਕਸੀਡੈਂਟਲ ਡੈਥ ਰਿਪੋਰਟ (ਏ.ਡੀ.ਆਰ.) ਦਰਜ ਕੀਤੀ ਹੈ। ਕਿਉਂਕਿ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

ਹੋਰ ਪੜ੍ਹੋ : ਪੀਟੀਸੀ ਪੰਜਾਬੀ 'ਤੇ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਨਵਾਂ ਕਾਮੇਡੀ ਪ੍ਰੋਗਰਾਮ ਹਿੱਟ ਨੁਸਖਿਆਂ ਆਲਾ

ਰੇਮੋ ਡਿਸੂਜ਼ਾ ਦਾ ਸਾਲਾ ਜੇਸਨ ਵਾਟਕਿੰਸ ਵੀਰਵਾਰ ਨੂੰ ਮਿਲਤ ਨਗਰ ਸਥਿਤ ਉਨ੍ਹਾਂ ਦੀ ਮੁੰਬਈ ਸਥਿਤ ਰਿਹਾਇਸ਼ 'ਤੇ ਮ੍ਰਿਤਕ ਪਾਏ ਗਏ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਮੁਢਲੀ ਜਾਂਚ ਵਿੱਚ ਇਹ ਪਾਇਆ ਗਿਆ ਕਿ ਜੇਸਨ ਘਰ ਵਿੱਚ ਇਕੱਲਾ ਸੀ। ਉਸ ਦੇ ਮਾਤਾ-ਪਿਤਾ ਦਵਾਈ ਲੈਣ ਲਈ ਬਾਹਰ ਗਏ ਹੋਏ ਸਨ ਅਤੇ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਉਸ ਨੂੰ ਛੱਤ ਨਾਲ ਲਟਕਦਾ ਦੇਖਿਆ। ਉਨ੍ਹਾਂ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। 42 ਸਾਲਾ ਜੇਸਨ ਸਿਹਤ ਸਬੰਧੀ ਕੁਝ ਸਮੱਸਿਆਵਾਂ ਤੋਂ ਪੀੜਤ ਸੀ, ਜਿਸ ਕਾਰਨ ਹੋ ਸਕਦਾ ਹੈ ਕਿ ਉਸ ਨੇ ਇਹ ਕਦਮ ਚੁੱਕਿਆ ਹੋਵੇ ਪਰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਤੇ ਨਾਂ ਹੀ ਕਿਸੇ ਤਰ੍ਹਾਂ ਦੀ ਸ਼ੱਕੀ ਚੀਜ਼ ਬਰਾਮਦ ਹੋਈ ਹੈ।

You may also like