ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਕੀਤਾ ਸਨਿਆਸ ਲੈਣ ਦਾ ਐਲਾਨ

written by Pushp Raj | January 21, 2022

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਜਲਦ ਹੀ ਸੰਨਿਆਸ ਲੈਣ ਵਾਲੀ ਹੈ। ਇਸ ਸੀਜ਼ਨ ਦੇ ਅੰਤ ਤੱਕ ਉਸ ਦਾ ਕਰੀਅਰ ਖ਼ਤਮ ਹੋ ਜਾਵੇਗਾ। ਆਸਟ੍ਰੇਲੀਅਨ ਓਪਨ 2022 ਮਹਿਲਾ ਡਬਲਜ਼ ਦੇ ਪਹਿਲੇ ਦੌਰ 'ਚ ਹਾਰਨ ਤੋਂ ਬਾਅਦ ਸਾਨਿਆ ਨੇ ਇਹ ਫੈਸਲਾ ਲਿਆ।

ਦੱਸ ਦਈਏ ਕਿ ਸਾਨੀਆ, 35 ਸਾਲਾਂ ਦੀ ਤੇ ਉਹ ਹੈਦਰਾਬਾਦ ਦੀ ਰਹਿਣ ਵਾਲੀ ਹੈ। ਇਸ ਤੋਂ ਪਹਿਲਾਂ ਸਾਨਿਆ ਨੇ ਸਾਲ 2013 ਵਿੱਚ ਸਿੰਗਲਜ਼ ਤੋਂ ਸੰਨਿਆਸ ਲੈ ਲਿਆ ਸੀ। ਉਹ ਆਪਣੀ ਯੂਕਰੇਨ ਦੀ ਸਾਥੀ, ਨਾਦੀਆ ਕਿਚਨੋਕ ਨਾਲ ਇੱਕ ਘੰਟਾ 37 ਮਿੰਟ ਤੱਕ ਵੀ ਬਰਦਾਸ਼ਤ ਨਹੀਂ ਕਰ ਸਕੀ।

 

ਮਾਰਚ 2019 ਵਿੱਚ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਸਾਨਿਆ ਨੇ ਮੁੜ ਵਾਪਸੀ ਕੀਤੀ ਸੀ, ਪਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦੇ ਉਹ ਅੱਗੇ ਨਾ ਵੱਧ ਸਕੀ। ਸਾਨਿਆ ਨੇ ਮੈਚ ਖ਼ਤਮ ਹੋਣ ਮਗਰੋਂ ਪ੍ਰੈਸ ਕਾਨਫਰੰਸ ਵਿੱਚ ਕਿਹਾ, ਇਸ ਦੇ ਪਿਛੇ ਕਈ ਕਾਰਨ ਹੈ, ਇਹ ਇਨ੍ਹਾਂ ਸਿੱਧਾ ਨਹੀਂ ਹੈ।

 

Image Source: Instagram

ਇਸ ਦੇ ਕਈ ਕਾਰਨ ਹੈ। ਇਹ ਉਨ੍ਹਾਂ ਆਸਾਨ ਨਹੀਂ ਹੈ ਜਿਨ੍ਹਾਂ ਠੀਕ ਹੈ, ਮੈਂ ਖੇਡਣ ਨਹੀਂ ਜਾ ਰਹੀ ਹਾਂ। ਮੈਨੂੰ ਡਰ ਲੱਗ ਰਿਹਾ ਹੈ ਕਿ ਮੇਰੇ ਠੀਕ ਹੋਣ ਵਿੱਚ ਵੱਧ ਸਮਾਂ ਲੱਗ ਰਿਹਾ ਹੈ। ਮੈਨੂੰ ਲੱਗਦਾ ਹੈ ਮੇਰਾ ਬੇਟਾ ਤਿੰਨ ਸਾਲਾਂ ਦਾ ਹੈ। ਮੈਂ ਉਸ ਦੇ ਨਾਲ ਇਨ੍ਹੀਂ ਯਾਤਰਾ ਕਰਕੇ ਉਸ ਨੂੰ ਜੋਖ਼ਿਮ ਵਿੱਚ ਪਾ ਰਹੀ ਹਾਂ। ਇਹ ਕੁਝ ਅਜਿਹਾ ਹੈ, ਜਿਸ ਨੂੰ ਮੈਂ ਧਿਆਨ ਵਿੱਚ ਰੱਖਣਾ ਹੈ, " ਸਾਨਿਆ ਮਿਰਜ਼ਾ ਨੇ ਪੋਸਟ ਵਿੱਚ ਕਿਹਾ, ਮੈਚ ਪ੍ਰੈਸ ਕਾਨਫਰੰਸ। "

ਸਾਨੀਆ ਮਿਰਜ਼ਾ ਨੇ ਕਿਹਾ, "ਮੇਰਾ ਸਰੀਰ ਵੀ ਹੁਣ ਕਮਜ਼ੋਰ ਹੋ ਰਿਹਾ ਹੈ। ਮੇਰੇ ਗੋਡੇ ਬਹੁਤ ਦਰਦ ਹੋ ਰਹੇ ਹਨ। ਮੈਂ ਇਹ ਨਹੀਂ ਕਹਿ ਰਹੀ ਹਾਂ ਕਿ ਇਸ ਕਾਰਨ ਅਸੀਂ ਹਾਰੇ ਹਾਂ, ਪਰ ਮੈਨੂੰ ਲੱਗਦਾ ਹੈ ਕਿ ਮੈਨੂੰ ਠੀਕ ਹੋਣ ਵਿੱਚ ਥੋੜ੍ਹਾ ਸਮਾਂ ਲੱਗ ਰਿਹਾ ਹੈ।

Image Source: Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ 'ਤੇ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਨਵਾਂ ਕਾਮੇਡੀ ਪ੍ਰੋਗਰਾਮ ਹਿੱਟ ਨੁਸਖਿਆਂ ਆਲਾ

ਜਿਵੇਂ ਹੀ ਸਾਨੀਆ ਮਿਰਜ਼ਾ ਨੇ ਆਪਣੇ ਸਨਿਆਸ ਦਾ ਐਲਾਨ ਕੀਤਾ ਤਾਂ ਕਈ ਬਾਲੀਵੁੱਡ ਸੈਲੇਬਸ ਨੇ ਉਸ ਵੱਲੋਂ ਖੇਡ ਜਗਤ ਵਿੱਚ ਯੋਗਦਾਨ ਪਾਉਣ ਲਈ ਉਸ ਦਾ ਧੰਨਵਾਦ ਕੀਤਾ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰਜੁਨ ਕਪੂਰ ਨੇ ਇੱਕ ਕਹਾਣੀ ਸ਼ੇਅਰ ਕੀਤੀ ਤੇ ਕਿਹਾ ਕਿ ਉਹ ਪ੍ਰੇਰਣਾ ਹੈ। ਰਣਵੀਰ ਸਿੰਘ ਨੇ ਸਾਨਿਆ ਨੂੰ ਖੇਡ ਜਗਤ ਦੀ ਕੁਇਨ ਕਿਹਾ।

ਸਾਨੀਆ ਮਿਰਜ਼ਾ ਨੇ ਆਸਟਰੇਲੀਅਨ ਓਪਨ ਮਹਿਲਾ ਡਬਲਜ਼ ਦੇ ਪਹਿਲੇ ਦੌਰ 'ਚ ਨਾਦੀਆ ਕਿਚਨੋਕ ਨਾਲ ਹਾਰਨ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

You may also like