ਪੀਟੀਸੀ ਪੰਜਾਬੀ 'ਤੇ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਨਵਾਂ ਕਾਮੇਡੀ ਪ੍ਰੋਗਰਾਮ ਹਿੱਟ ਨੁਸਖਿਆਂ ਆਲਾ

written by Pushp Raj | January 20, 2022

ਪੀਟੀਸੀ ਪੰਜਾਬੀ ਉੱਤੇ ਜਲਦ ਹੀ ਇੱਕ ਨਵਾਂ ਕਾਮੇਡੀ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਦਾ ਨਾਂਅ ਹੈ " ਹਿੱਟ ਨੁਸਖਿਆਂ ਵਾਲਾ "। ਇਹ ਸ਼ੋਅ 23 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਵੇਖ ਕੇ ਤੁਸੀਂ ਖੁਸ਼ ਹੋ ਜਾਵੋਗੇ।

ਦੱਸ ਦਈਏ ਕਿ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜ਼ਨ ਲਈ ਕਈ ਤਰ੍ਹਾਂ ਦੇ ਸ਼ੋਅ ਪੇਸ਼ ਕਰਦਾ ਹੈ। ਅਜਿਹਾ ਹੀ ਇੱਕ ਹੋਰ ਨਵਾਂ ਕਾਮੇਡੀ ਸ਼ੋਅ ਦਰਸ਼ਕ ਜਲਦੀ ਹੀ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ। ਇਸ ਨਵੇਂ ਸ਼ੋਅ ਦਾ ਨਾਂਅ ਹਿੱਟ ਨੁਸਖਿਆਂ ਵਾਲਾ ਹੈ। ਇਸ ਵਿੱਚ ਤੁਹਾਨੂੰ ਕਲਾਕਾਰਾਂ ਦੇ ਨਵੇਂ ਤੇ ਹਾਸਿਆਂ ਭਰਿਆ ਨਵਾਂ ਅੰਦਾਜ਼ ਵੇਖਣ ਨੂੰ ਮਿਲੇਗਾ।

ਇਹ ਸ਼ੋਅ 23 ਜਨਵਰੀ ਤੋੰ ਸ਼ੁਰੂ ਹੋਵੇਗਾ। Hit ਨੁਸਖਿਆਂ Aala ਨਵੇਂ ਨਵੇਂ ਨੁਸਖਿਆਂ ਦੇ ਨਾਲ ਜਿਸ ਦੇ ਹੋ ਜਾਵੋਗੇ ਤੁਸੀਂ ਵੀ ਫੈਨ। ਇਸ ਸ਼ੋਅ ਨੂੰ ਵੇਖਣ ਲਈ ਜੁੜੇ ਰਹੋ ਪੀਟੀਸੀ ਨੈਟਵਰਕ ਦੇ ਨਾਲ।ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਨੈਟਵਰਕ ਤੇ ਪੀਟੀਸੀ ਦੇ ਹੋਰਨਾਂ ਚੈਨਲਾਂ ਉੱਤੇ ਵੀ ਵੇਖ ਸਕੋਗੇ।

ਹੋਰ ਪੜ੍ਹੋ : ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗਾਇਕ ਬਾਈ ਅਮਰਜੀਤ ਤੇ ਬੰਨੀ ਬੈਦਵਾਨ ਦਾ ਨਵਾਂ ਗੀਤ ‘3 Star’ 25 ਜਨਵਰੀ ਨੂੰ ਹੋਵੇਗਾ ਰਿਲੀਜ਼

ਦੱਸ ਦਈਏ ਕਿ ਪੀਟੀਸੀ ਨੈਟਵਰਕ ਆਪਣੇ ਦਰਸ਼ਕਾਂ ਨੂੰ ਪੰਜਾਬੀ ਮਾਂ ਬੋਲੀ ਤੇ ਪੰਜਾਬ ਨਾਲ ਜੋੜਨ ਲਈ ਕਈ ਉੁਪਰਾਲੇ ਕਰਦਾ ਹੈ। ਇਸ ਦੌਰਾਨ ਦਰਸ਼ਕਾਂ ਦੇ ਮਨੋਰੰਜਨ ਦਾ ਵੀ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਇਸ ਦੇ ਤਹਿਤ ਦਰਸ਼ਕਾਂ ਲਈ ਪੀਟੀਸੀ ਬਾਕਸ ਆਫਿਸ, ਕ੍ਰਾਈਮ, ਗੀਤ-ਸੰਗੀਤ ਤੇ ਕਾਮੇਡੀ ਸ਼ੋਅ ਦਾ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋ ਦੇਖਣਾ ਨਾਂ ਭੁੱਲਣਾ 23 ਜਨਵਰੀ ਨੂੰ ਆ ਰਿਹਾ ਹੈ ਨਵਾਂ ਕਾਮੇਡੀ ਸ਼ੋਅ Hit ਨੁਸਖਿਆਂ Aala।

You may also like