ਲੋਕਾਂ ਨੂੰ ਪਸੰਦ ਨਹੀਂ ਆਈ ਸਾਰਾ ਖਾਨ ਦੀ ਬੋਲਡ ਵੀਡਿਓ, ਦੇਖੋ ਕਿਸ ਤਰ੍ਹਾਂ ਦੇ ਕੀਤੇ ਕਮੈਂਟ 

By  Rupinder Kaler November 24th 2018 12:36 PM

ਟੀਵੀ ਐਕਟਰੈੱਸ ਏਨੀਂ ਦਿਨੀਂ ਆਪਣੀ ਬੋਲਡ ਲੁੱਕ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ । ਦਰਅਸਲ ਸਾਰਾ ਨੇ ਆਪਣਾ ਨਵਾਂ ਮਿਊਜ਼ਿਕ ਐਲਬਮ ਰਿਲੀਜ਼ ਕੀਤਾ ਹੈ । ਇਸ ਗਾਣੇ ਦਾ ਟਾਈਟਲ "ਬਲੈਕ ਹਾਰਟ" ਹੈ । ਇਸ ਗਾਣੇ ਦੀ ਵੀਡਿਓ ਸਾਰਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਗਾਣੇ ਨੂੰ ਸਾਰਾ ਖੁਦ ਹੀ ਪ੍ਰੋਡਿਉਸ ਕਰ ਰਹੀ ਹੈ, ਇਸ ਕਰਕੇ ਸਾਰਾ ਨੇ ਇਸ ਵੀਡਿਓ ਵਿੱਚ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ।

ਹੋਰ ਵੇਖੋ :ਬਿਨੂੰ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਨੇ ਗਾਇਕ ਜਸਬੀਰ ਜੱਸੀ ਦੀ ਕੀਤੀ ਤਾਰੀਫ, ਦੇਖੋ ਵੀਡਿਓ

https://www.instagram.com/p/BqeasWZhCui/

ਇਸ ਵੀਡਿਓ ਨੂੰ ਲੈ ਕੇ ਸਾਰਾ ਦੇ ਇੰਸਟਾਗ੍ਰਾਮ 'ਤੇ ਕਈ ਤਰ੍ਹਾਂ ਦੇ ਕਮੈਂਟ ਹੋ ਰਹੇ ਹਨ ।ਸਾਰਾ ਦੇ ਇੱਕ ਪ੍ਰਸ਼ੰਸਕ ਨੇ ਲਿਖਿਆ ਹੈ ਕਿ 'ਸਾਰਾ ਤੂੰ ਆਪਣਾ ਮਜ਼ਬ ਬਦਲ ਕਿਉਂ ਨਹੀਂ ਲੈਂਦੀ। ਤੇਰੇ ਵਰਗੀ ਐਕਟਰੈੱਸ ਪੈਸਾ ਕਮਾਉਣ ਲਈ ਕੁਝ ਵੀ ਕਰ ਸਕਦੀ ਹੈ । ਮੁਸਲਮਾਨ ਹੋਣ 'ਤੇ ਤੇਰੇ ਤੇ ਲਾਹਨਤ'

sara-ali-khan-trolled sara-ali-khan-trolled

ਇਸੇ ਤਰ੍ਹਾਂ ਇੱਕ ਕਮੈਂਟ ਕਰਨ ਵਾਲੇ ਨੇ ਸਾਰਾ ਦੀ ਤੁਲਨਾ ਰਾਖੀ ਸਾਵੰਤ ਨਾਲ ਕੀਤੀ ਹੈ । ਉਸ ਨੇ ਕਿਹਾ ਹੈ ਕਿ 'ਸਾਰਾ ਰਾਖੀ ਤੇਰੇ ਤੋਂ ਵਧੀਆ ਹੈ ਘੱਟੋ ਘੱਟ ਕੱਪੜੇ ਤਾਂ ਪਾਉਂਦੀ ਹੈ।'

sara-ali-khan-trolled sara-ali-khan-trolled

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਰਾ ਨੇ ਛੋਟੇ ਪਰਦੇ ਤੇ ਆਪਣੇ ਕਰੀਅਰ ਦੀ ਸ਼ੁਰੂਆਤ 'ਸਪਨਾ ਬਾਬੁਲ ਕਾ…' ਤੋਂ ਕੀਤੀ ਸੀ । ਇਸ ਸ਼ੋਅ ਕਰਕੇ ਉਹਨਾਂ ਨੂੰ ਕਾਫੀ ਪਸੰਦ ਕੀਤਾ ਜਾਣ ਲੱਗਾ ਸੀ ਕਿਉਂਕਿ ਉਹਨਾਂ ਦਾ ਕਿਰਦਾਰ ਕਾਫੀ ਸਿੰਪਲ ਸੀ ।

ਹੋਰ ਵੇਖੋ :ਪ੍ਰਿਯੰਕਾ ਚੋਪੜਾ ਅਤੇ ਨਿੱਕ ਦੇ ਵਿਆਹ ਦਾ ਇੱਕ ਦਿਨ ਦਾ ਖਰਚ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ

https://www.youtube.com/watch?v=UTHmSv2_zk0

Related Post