ਸਾਰਾ ਅਲੀ ਖਾਨ ਨੇ ਆਪਣੀ ਸਫ਼ਲਤਾ ਲਈ ਅਨੋਖੇ ਅੰਦਾਜ਼ 'ਚ ਕੀਤਾ ਭਗਵਾਨ ਭੋਲੇਨਾਥ ਦਾ ਧੰਨਵਾਦ

By  Pushp Raj April 1st 2022 01:10 PM -- Updated: April 1st 2022 01:13 PM

ਸਾਰਾ ਅਲੀ ਖਾਨ ਅੱਜ ਬਾਲੀਵੁੱਡ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਾਰਾ ਨੇ ਆਪਣਾ ਬਾਲੀਵੁੱਡ ਡੈਬਿਊ ਫਿਲਮ ਕੇਦਾਰਨਾਥ ਨਾਲ ਕੀਤਾ ਸੀ। ਫੈਨਜ਼ ਨੂੰ ਉਸ ਦਾ ਬੱਬਲੀ ਅੰਦਾਜ਼ ਕਾਫੀ ਪਸੰਦ ਹੈ। ਮੌਜੂਦਾ ਸਮੇਂ ਵਿੱਚ ਸਾਰਾ ਆਪਣੇ ਅਗਲੇ ਪ੍ਰੋਜੈਕਟਸ 'ਤੇ ਕੰਮ ਕਰ ਰਹੀ ਹੈ। ਸਾਰਾ ਨੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਸ ਤਸਵੀਰ ਰਾਹੀਂ ਉਸ ਨੇ ਆਪਣੀ ਸਫਲਤਾ ਲਈ ਭਗਵਾਨ ਭੋਲੇਨਾਥ ਨੂੰ ਧੰਨਵਾਦ ਕਿਹਾ ਹੈ

Image Source: Instagram

ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਸਾਰਾ ਨੇ ਆਪਣੀ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਸਾਰਾ ਦੀ ਇਹ ਤਸਵੀਰ ਨਾਗੇਸ਼ਵਰ ਜਯੋਤਿਰਲਿੰਗ ਮੰਦਰ ਦੀ ਹੈ। ਸਾਰਾ ਅਲੀ ਖਾਨ ਇਥੇ ਆਪਣੇ ਕੋ ਸਟਾਰ ਅਦਾਕਾਰ ਵਿਕ੍ਰਾਂਤ ਮੈਸੀ ਨਾਲ ਦਰਸ਼ਨਾ ਲਈ ਪਹੁੰਚੀ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਾਰਾ ਨੇ ਇੱਕ ਖ਼ਾਸ ਕੈਪਸ਼ਨ ਦਿੱਤਾ ਹੈ।

Image Source: Instagram

ਸਾਰਾ ਨੇ ਆਪਣੀ ਸਫਲਤਾ ਦੇ ਲਈ ਭਗਵਨਾ ਭੋਲੇਨਾਥ ਦਾ ਧੰਨਵਾਦ ਕੀਤਾ ਹੈ। ਉਸ ਨੇ ਲਿਖਿਆ ,"ice to have you mere saath ? Filming, inspiring, holding my haath ? Being there and helping me for har ek baat ? Thank you ?? Jai Bholenath ??☮️ "

ਇਨ੍ਹਾਂ ਤਸਵੀਰਾਂ ਦੇ ਵਿੱਚ ਸਾਰਾ ਅਤੇ ਵਿਕ੍ਰਾਂਤ ਮੰਦਰ ਦੇ ਵਿੱਚ ਭਗਵਾਨ ਸ਼ਿਵ ਦੇ ਚਰਨਾਂ 'ਚ ਹੱਥ ਜੋੜ ਕੇ ਬੈਠੇ ਹੋਏ ਵਿਖਾਈ ਦੇ ਰਹੇ ਹਨ। ਦੋਹਾਂ ਦੇ ਮੱਥੇ 'ਤੇ ਚੰਦਨ ਦਾ ਤਿਲਕ ਲੱਗਾ ਹੋਇਆ ਹੈ। ਦੋਵੇਂ ਹੀ ਕਲਾਕਾਰ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।

ਸਾਰਾ ਦੇ ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਕਈ ਫੈਨਜ਼ ਸਾਰਾ ਦੀ ਭਗਵਾਨ ਸ਼ਿਵ ਪ੍ਰਤੀ ਆਸਥਾ ਨੂੰ ਲੈ ਕੇ ਉਸ ਦੀ ਸ਼ਲਾਘਾ ਕਰ ਰਹੇ ਹਨ।

Image Source: Instagram

ਹੋਰ ਪੜ੍ਹੋ : ਸਾਰਾ ਨੇ ਤਸਵੀਰਾਂ ਸ਼ੇਅਰ ਕਰ ਦੱਸੇ ਕੁਦਰਤ ਦੇ ਖੂਬਸੂਰਤ ਰੰਗ

ਦੱਸ ਦਈਏ ਕਿ ਸਾਰਾ ਅਲੀ ਖਾਨ ਤੇ ਵਿਕ੍ਰਾਂਤ ਮੈਸੀ ਇਨ੍ਹੀਂ ਦਿਨੀਂ ਗੁਜਰਾਤ ਵਿੱਚ ਆਪਣੀ ਅਗਲੀ ਫ਼ਿਲਮ ਗੁਜਰਾਤ 'ਚ 'ਗੈਸਲਾਈਟ' ਦੀ ਸ਼ੂਟਿੰਗ ਕਰ ਰਹੇ ਹਨ। ਸਮਾਂ ਮਿਲਦੇ ਹੀ ਸਾਰਾ ਅਤੇ ਵਿਕ੍ਰਾਂਤ ਮਸ਼ਹੂਰ ਨਾਗੇਸ਼ਵਰ ਜਯੋਤਿਰਲਿੰਗ ਮੰਦਰ ਦੇ ਦਰਸ਼ਨ ਕਰਨ ਪਹੁੰਚੇ।

ਇਹ ਸਭ ਜਾਣਦੇ ਨੇ ਕਿ ਸਾਰਾ ਅਲੀ ਖਾਨ ਘੁੰਮਣ ਦੀ ਬੇਹੱਦ ਸ਼ੌਕੀਨ ਹੈ ਤੇ ਸਮਾਂ ਮਿਲਦੇ ਹੀ ਉਹ ਆਪਣੀ ਸ਼ੂਟਿੰਗ ਦੇ ਨੇੜਲੇ ਇਲਾਕਿਆਂ ਨੂੰ ਐਕਸਪਲੋਰ ਕਰਨ ਪਹੁੰਚ ਜਾਂਦੀ ਹੈ। ਫੈਨਜ਼ ਨੂੰ ਸਾਰਾ ਵੱਲੋਂ ਨਵੀਂ-ਨਵੀਂ ਥਾਵਾਂ ਦੀਆਂ ਤਸਵੀਰਾਂ ਸ਼ੇਅਰ ਕੀਤੇ ਜਾਣ ਦਾ ਇੰਤਜ਼ਾਰ ਰਹਿੰਦਾ ਹੈ।

 

View this post on Instagram

 

A post shared by Sara Ali Khan (@saraalikhan95)

Related Post