
ਸਾਰਾ ਅਲੀ ਖਾਨ ਅੱਜ ਬਾਲੀਵੁੱਡ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਾਰਾ ਨੇ ਆਪਣਾ ਬਾਲੀਵੁੱਡ ਡੈਬਿਊ ਫਿਲਮ ਕੇਦਾਰਨਾਥ ਨਾਲ ਕੀਤਾ ਸੀ। ਫੈਨਜ਼ ਨੂੰ ਉਸ ਦਾ ਬੱਬਲੀ ਅੰਦਾਜ਼ ਕਾਫੀ ਪਸੰਦ ਹੈ। ਮੌਜੂਦਾ ਸਮੇਂ ਵਿੱਚ ਸਾਰਾ ਲੱਦਾਖ ਵਿੱਚ ਆਪਣੀਆਂ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਸਾਰਾ ਨੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਸਾਰਾ ਨੇ ਆਪਣੀ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਿੱਚ ਉਹ ਆਪਣੇ ਫੈਨਜ਼ ਨੂੰ ਕੁਦਰਤ ਦੇ ਵੱਖ-ਵੱਖ ਖੂਬਸੂਰਤ ਰੰਗਾਂ ਦੇ ਨਾਲ ਰੁਬਰੂ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਾਰਾ ਨੇ ਇੱਕ ਖ਼ਾਸ ਨੋਟ ਵੀ ਲਿਖਿਆ ਹੈ। " ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਾਰਾ ਨੇ Eleonora Duse ਦਾ ਇੱਕ ਕੋਟ ਲਿਖਿਆ ਹੈ- 'ਜੇ ਨੀਲੇ ਅਸਮਾਨ ਦਾ ਨਜ਼ਾਰਾ ਤੁਹਾਨੂੰ ਖੁਸ਼ੀ ਨਾਲ ਭਰ ਦਿੰਦਾ ਹੈ, ਜੇਕਰ ਖੇਤਾਂ 'ਚ ਘਾਹ ਹਿਲ ਰਿਹਾ ਹੋਵੇ, ਤਾਂ ਇਹ ਤੁਹਾਨੂੰ ਹਿਲਾ ਦੇਣ ਦੀ ਤਾਕਤ ਰੱਖਦੀ ਹੈ, ਜੇਕਰ ਕੁਦਰਤ ਦੀ ਛੋਟੀ ਜਿਹੀ ਹੈ। ਉਨ੍ਹਾਂ ਚੀਜ਼ਾਂ ਵਿੱਚ ਇੱਕ ਸੰਦੇਸ਼ ਜੋ ਤੁਸੀਂ ਸਮਝਦੇ ਹੋ, ਜੇਕਰ ਤੁਸੀਂ ਖੁਸ਼ ਹੋ, ਤਾਂ ਤੁਹਾਡੀ ਆਤਮਾ ਅਜੇ ਵੀ ਜ਼ਿੰਦਾ ਹੈ।

ਸਾਰਾ ਅਲੀ ਖਾਨ ਵੱਲੋਂ ਲਿਖਿਆ ਗਿਆ ਇਹ ਕੈਪਸ਼ਨ ਦਰਸਾਉਂਦਾ ਹੈ ਕਿ ਮਨੁੱਖ ਨੂੰ ਕੁਦਰਤ ਦੇ ਹਰ ਰੰਗ ਦਾ ਆਨੰਦ ਮੰਨਣਾ ਚਾਹੀਦਾ ਹੈ। ਕੁਦਰਤ ਦੀਆਂ ਨਿੱਕਿਆਂ-ਨਿੱਕਿਆਂ ਚੀਜ਼ਾਂ ਵੀ ਤੁਹਾਨੂੰ ਖੁਸ਼ੀ ਦੇ ਸਕਦੀ ਹੈ। ਸਾਰਾ ਦੀਆਂ ਇਹ ਤਸਵੀਰਾਂ ਲੱਦਾਖ ਦੀਆਂ ਹਨ ਤੇ ਉਹ ਇਥੇ ਛੁੱਟੀਆਂ ਮਨਾ ਰਹੀ ਹੈ। ਸਾਰਾ ਨੇ ਇੱਕ ਟਰੈਵਲਰ ਵਾਂਗ ਪਹਾੜ, ਹਰਿਆਲੀ ਵਰਗੇ ਖੂਬਸੂਰਤ ਨਜ਼ਾਰਿਆਂ ਦੀ ਵੱਖ-ਵੱਖ ਤਸਵੀਰਾਂ ਲਈਆਂ ਹਨ।
ਹੁਣ ਤੱਕ ਸਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੱਖਾਂ ਲਾਈਕਸ ਮਿਲ ਚੁੱਕੇ ਹਨ। ਸਾਰਾ ਦੇ ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।
ਹੋਰ ਪੜ੍ਹੋ : ਸਾਰਾ ਖਾਨ ਨੇ ਰਿਪੋਰਟਰ ਬਣ ਕੇ ਫੈਨਜ਼ ਵਿਖਾਈ ਖੂਬਸੂਰਤ ਭਾਰਤ ਦੀ ਝਲਕ, ਵੀਡੀਓ ਹੋਈ ਰਹੀ ਵਾਇਰਲ
ਦੱਸ ਦਈਏ ਕਿ ਸਾਰਾ ਇੱਕ ਅਦਾਕਾਰਾ ਹੋਣ ਦੇ ਨਾਲ-ਨਾਲ ਇੱਕ ਫੂਡੀ ਤੇ ਟਰੈਵਲਰ ਹੈ। ਆਪਣੇ ਬਿਜ਼ੀ ਸ਼ੈਡੀਊਲ ਦੇ ਬਾਵਜੂਦ ਸਾਰਾ ਕਿਸੇ ਨਾਂ ਕਿਸੇ ਤਰੀਕੇ ਘੁੰਮਣ ਦਾ ਸਮਾਂ ਕੱਢ ਹੀ ਲੈਂਦੀ ਹੈ। ਉਹ ਅਕਸਰ ਜਿਸ ਵੀ ਥਾਂ ਉੱਤੇ ਫ਼ਿਲਮ ਦੀ ਸ਼ੂਟਿੰਗ ਕਰਨ ਲਈ ਜਾਂਦੀ ਹੈ ਉਹ ਉਸ ਥਾਂ ਨੂੰ ਐਕਸਪਲੋਰ ਕਰਨਾ ਨਹੀਂ ਭੁੱਲਦੀ।

ਹੁਣ ਤੱਕ ਸਾਰਾ ਮਾਲਦੀਵ , ਕਸ਼ਮੀਰ , ਉਜੈਨ , ਕਾਸ਼ੀ, ਲੱਦਾਖ ਕਈ ਥਾਵਾਂ ਉੱਤੇ ਘੁੰਮ ਚੁੱਕੀ ਹੈ। ਸਾਰਾ ਜਿੱਥੇ ਵੀ ਜਾਂਦੀ ਹੈ, ਆਪਣੇ ਨਾਲ ਯਾਦਾਂ ਦਾ ਖਜ਼ਾਨਾ ਲੈ ਕੇ ਆਉਂਦੀ ਹੈ। ਤਸਵੀਰਾਂ ਰਾਹੀਂ ਉਹ ਫੈਨਜ਼ ਨੂੰ ਵੀ ਸਫਰ ਬਾਰੇ ਜ਼ਰੂਰ ਜਾਣੂ ਕਰਵਾਉਂਦੀ ਹੈ।