ਸਾਰਾ ਗੁਰਪਾਲ ਦਾ ਨਵਾਂ ਗੀਤ ‘ਪਿਆਰ ਕਰਦੇ ਹਾਂ’ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur February 8th 2019 12:17 PM

ਪੰਜਾਬ ਦੀ ਸੋਹਣੀ ਮੁਟਿਆਰ ਸਾਰਾ ਗੁਰਪਾਲ ਜਿਸ ਨੇ ਮਾਡਲਿੰਗ ਤੇ ਅਦਾਕਾਰੀ ਦੀ ਦੁਨੀਆਂ ‘ਚ ਬਹੁਤ ਨਾਮ ਕਮਾਇਆ ਹੈ। ਉਹਨਾਂ ਨੇ ਕਈ ਨਾਮੀ ਪੰਜਾਬੀ ਸਿੰਗਰਾਂ ਦੇ ਨਾਲ ਕੰਮ ਕੀਤਾ ਹੈ। ਮਾਡਲਿੰਗ ਦੇ ਨਾਲ ਨਾਲ ਉਹ ਪੰਜਾਬੀ ਗਾਇਕ ‘ਚ ਵੀ ਆਪਣਾ ਹੁਨਰ ਪੇਸ਼ ਕਰ ਚੁੱਕੀ ਹੈ। ਸਾਲ 2016 ‘ਚ ਸਾਰਾ ਗੁਰਪਾਲ ਨੇ ਪੰਜਾਬੀ ਗਾਇਕੀ ‘ਚ ਆਪਣਾ ਡੈਬਿਊ ਕੀਤਾ ਹੈ ਉਹਨਾਂ ਦਾ ਪਹਿਲਾਂ ਗੀਤ ‘ਅੱਤ ਲੱਗਦੀ’ ਆਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਾ ਹੈ।

ਹੋਰ ਵੇਖੋ: ਹਾਰਬੀ ਸੰਘਾ ਨੇ ਸ਼ਰੇਆਮ ਸਟੇਜ ‘ਤੇ ਲਾਈ ਸਿੱਪੀ ਗਿੱਲ ਦੀ ਕਲਾਸ, ਦੇਖੋ ਵੀਡੀਓ

ਪੰਜਾਬੀ ਮਾਡਲ ਤੇ ਗਾਇਕਾ ਸਾਰਾ ਗੁਰਪਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ, ਤੇ ਇਸ ਵਾਰ ਉਹਨਾਂ ਨੇ ਆਪਣੇ ਨਵੇਂ ਗੀਤ ‘ਪਿਆਰ ਕਰਦੇ ਹਾਂ’ ਦਾ ਲਿੰਕ ਸ਼ੇਅਰ ਕੀਤਾ ਹੈ। ਗੱਲ ਕਰਦੇ ਹਾਂ ਗੀਤ ਦੀ ਤਾਂ ਇਸ ਨੂੰ ਸਾਰਾ ਗੁਰਪਾਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਇਸ ਗੀਤ ‘ਚ ਸਾਰਾ ਨੇ ਅਦਾਕਾਰੀ ਵੀ ਖੁਦ ਕੀਤੀ ਹੈ ਤੇ ਉਹਨਾਂ ਦਾ ਸਾਥ ਦਿੱਤਾ ਹੈ ਆਸਟ੍ਰੇਲੀਅਨ ਅਭਿਨੇਤਾ-ਮਾਡਲ ਜੋਸ਼ੁਆ ਡਿਆਜ਼ ਨੇ। ਗੀਤ ਦੇ ਬੋਲ ‘ਇਕ 51 ਵਾਲਾ ਬਲਿੰਗ’ ਨੇ ਲਿਖੇ ਹਨ ਤੇ ਮਿਊਜ਼ਿਕ ਦੇਸੀ ਰੂਟਜ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਜਸ਼ਨ ਨੱਨੜ ਨੇ ਤਿਆਰ ਕੀਤੀ ਹੈ।

 

View this post on Instagram

 

Link in bio ... waiting for your comments ???‍♀️ #grateful . . . @vivek_ohri @yellowmusicofficial @joshuagram01 @ik_51_wala_bling @desiroutzofficial @the.shattered.lens

A post shared by Sara Gurpal (@saragurpals) on Feb 7, 2019 at 4:40am PST

ਵੀਡੀਓ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ ਜਿਸ ‘ਚ ਸੱਚੇ ਪਿਆਰ ਨੂੰ ਦਰਸਾਇਆ ਗਿਆ ਹੈ। ਵੈਲੇਨਟਾਈਨ ਡੇ ਦਾ ਮਹੀਨਾ ਚੱਲ ਰਿਹਾ ਹੈ। ਇਸ ਲਈ ਸਾਰਾ ਗੁਰਪਾਲ ਦੇ ਗੀਤ ਨੂੰ ਇਸ ਖਾਸ ਮੌਕੇ ਉੱਤੇ ਰਿਲੀਜ਼ ਕੀਤਾ ਗਿਆ ਹੈ। ਸਾਰਾ ਗੁਰਪਾਲ ਦੇ ਇਸ ਗੀਤ ਨੂੰ ਯੈਲੋ ਮਿਊਜ਼ਿਕ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਸਰੋਤਿਆਂ ਨੂੰ ਬਹੁਤ ਹੀ ਪਸੰਦ ਆ ਰਿਹਾ ਹੈ ਜਿਸ ਕਰਕੇ ‘ਪਿਆਰ ਕਰਦੇ ਹਾਂ’ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ। ਗਾਇਕੀ ਤੋਂ ਇਲਾਵਾ ਸਾਰਾ ਗੁਰਪਾਲ ਪੰਜਾਬੀ ਫਿਲਮਾਂ ‘ਚ ਵੀ ਆਪਣੀ ਅਦਾਕਾਰੀ ਪੇਸ਼ ਕਰ ਚੁੱਕੀ ਹੈ।

Related Post