ਸਰਗੁਣ ਮਹਿਤਾ ਦਾ ਇਹ ਭੰਗੜੇ ਵਾਲਾ ਵੀਡੀਓ ਦੇਖਕੇ ਤੁਸੀਂ ਵੀ ਨੱਚਣ ਨੂੰ ਹੋ ਜਾਓਗੇ ਮਜ਼ਬੂਰ, ਤੇਜ਼ੀ ਨਾਲ ਵੱਧ ਰਹੇ ਵੀਡੀਓ ਦੇ ਵਿਊਜ਼

By  Lajwinder kaur May 22nd 2020 12:24 PM

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ । ਲਾਕਡਾਊਨ ਦੇ ਚੱਲਦੇ ਆਪਣੇ ਫੈਨਜ਼ ਦੇ ਮਨੋਰੰਜਨ ਲਈ ਕੁਝ ਨਾ ਕੁਝ ਨਵਾਂ ਪੋਸਟ ਕਰਦੇ ਰਹਿੰਦੇ ਨੇ । ਕੁਝ ਸਮੇਂ ਪਹਿਲਾਂ ਹੀ ਸਰਗੁਣ ਮਹਿਤਾ ਨੇ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਜੰਮ ਕੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ।

 

View this post on Instagram

 

Aap bhi shaadiyon pe naachna miss kar rahe ho toh ghar pe aise naacho .me and danny learnt this fun routine because well ..... we were free ? Song by @ammyvirk ammiye dekh ? Choreography- @bhangraempire Dancing partner - @dannyalagh

A post shared by Sargun Mehta (@sargunmehta) on May 21, 2020 at 10:20pm PDT

ਹੋਰ ਵੇਖੋ: ਪ੍ਰੀਤ ਹਰਪਾਲ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘RABB VS INSAAN’

ਉਨ੍ਹਾਂ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ , ਜੇ ਤੁਸੀਂ ਵੀ ਸ਼ਾਦੀਆਂ ‘ਚ ਨੱਚਣ ਨੂੰ ਮਿਸ ਕਰ ਰਹੇ ਹੋ ਤਾਂ ਘਰ ‘ਚ ਰਹਿ ਕੇ ਇਸ ਤਰ੍ਹਾਂ ਨੱਚੋ’ । ਵੀਡੀਓ ‘ਚ ਉਨ੍ਹਾਂ ਨੇ ਪੰਜਾਬੀ ਸ਼ਰਾਰਾ ਸੂਟ ਚ ਨਜ਼ਰ ਆ ਰਹੇ ਨੇ । ਵੀਡੀਓ ‘ਚ ਐਮੀ ਵਿਰਕ ਵੱਲੋਂ ਗਾਇਆ  ਗੀਤ ‘ਨੀ ਤੂੰ ਅੰਬਰਾਂ ਤੋਂ ਆਈ ਹੋਈ ਹੂਰ ਸੋਹਣੀਏ’ ਵੱਜ ਰਿਹਾ ਹੈ ਤੇ ਸਰਗੁਣ ਮਹਿਤਾ ਆਪਣੇ ਦੋਸਤ ਦੇ ਨਾਲ ਇਸ ਗੀਤ ਉੱਤੇ ਸ਼ਾਨਦਾਰ ਡਾਂਸ ਕਰਦੀ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਪੋਸਟ ਹੋਏ ਅਜੇ ਕੁਝ ਹੀ ਸਮਾਂ ਹੋਇਆ ਤੇ ਤੇਜ਼ੀ ਨਾਲ ਵੀਡੀਓ ਦੇ ਵਿਊਜ਼ ਵਧ ਰਹੇ ਨੇ । ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਵੀ ਚੁੱਕੇ ਨੇ ।

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਬਿੰਨੂ ਢਿੱਲੋਂ ਦੇ ਨਾਲ ਪੰਜਾਬੀ ਫ਼ਿਲਮ ‘ਝੱਲੇ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ । ਇਸ ਤੋਂ ਇਲਾਵਾ ਉਹ ਹਾਲ ਹੀ ‘ਚ ਗਿੱਪੀ ਗਰੇਵਾਲ ਦੇ ਗੀਤ ‘ਨੱਚ ਨੱਚ’ ‘ਚ ਫੀਚਰਿੰਗ ਕਰਦੇ ਹੋਏ ਦਿਖਾਈ ਦਿੱਤੇ ਸੀ ।

 

Related Post