ਸਰਗੁਣ ਮਹਿਤਾ ਦਾ ਪਤੀ ਰਵੀ ਦੂਬੇ ਨਾਲ ਦੇਖੋ 3 ਮਿੰਟ 'ਚ ਤਿਆਰ ਕੀਤਾ ਇਹ ਸ਼ਾਨਦਾਰ ਭੰਗੜਾ

By  Aaseen Khan May 9th 2019 05:39 PM

ਸਰਗੁਣ ਮਹਿਤਾ ਦਾ ਪਤੀ ਰਵੀ ਦੂਬੇ ਨਾਲ ਦੇਖੋ 3 ਮਿੰਟ 'ਚ ਤਿਆਰ ਕੀਤਾ ਇਹ ਸ਼ਾਨਦਾਰ ਭੰਗੜਾ : ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ 24 ਮਈ ਨੂੰ ਵੱਡੇ ਪਰਦੇ 'ਤੇ ਧਮਾਲ ਮਚਾਉਂਦੀ ਨਜ਼ਰ ਆਵੇਗੀ। ਫ਼ਿਲਮ ਦਾ ਗੀਤ ਅੰਬਰਸਰ ਦੇ ਪਾਪੜ ਰਿਲੀਜ਼ ਹੋ ਚੁੱਕਿਆ ਹੈ। ਜਿਹੜਾ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਦੇ ਮੂੰਹਾਂ 'ਤੇ ਚੜਿਆ ਹੋਇਆ ਹੈ। ਸਰਗੁਣ ਮਹਿਤਾ ਤੇ ਉਹਨਾਂ ਦੇ ਪਤੀ ਰਵੀ ਦੂਬੇ ਵੀ ਇਸ ਗੀਤ 'ਤੇ ਭੰਗੜਾ ਪਾਉਣ ਤੋਂ ਪਿੱਛੇ ਨਹੀਂ ਰਹੇ ਜਿੰਨ੍ਹਾਂ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

View this post on Instagram

 

#ChandigarhAmritsarChandigarh aa rahi hai #24THMAY2019... THIS IS WHAT WE PUT TOGETHER IN 3 MINS JUST WHEN I WAS LEAVING FOR MY FLIGHT TO CANADA.. @ravidubey2312 judge na karna , pyaar dena aur apna VERSION bana ke dikhana #ambersardepapad #sargunmehta #gippygrewal #ravidubey #punjabimovie #punjabisong

A post shared by Sargun Mehta (@sargunmehta) on May 9, 2019 at 4:20am PDT

ਸਰਗੁਣ ਮਹਿਤਾ ਨੇ ਵੀਡੀਓ ਪੋਸਟ ਕਰਦੇ ਹੋਏ ਆਪਣੀ ਫ਼ਿਲਮ ਦੀ ਰਿਲੀਜ਼ ਡੇਟ ਦੱਸੀ ਹੈ ਤੇ ਨਾਲ ਹੀ ਦੱਸਿਆ ਹੈ ਕਿ ਇਹ ਪੂਰਾ ਭੰਗੜਾ ਉਹਨਾਂ ਨੇ ਕੈਨੇਡਾ ਦੀ ਫਲਾਈਟ ਤੋਂ ਕੁਝ ਸਮਾਂ ਪਹਿਲਾਂ ਹੀ ਸਿਰਫ਼ ਤਿੰਨ ਮਿੰਟ 'ਚ ਤਿਆਰ ਕੀਤਾ ਹੈ। ਨਾਲ ਹੀ ਉਹਨਾਂ ਦਾ ਕਹਿਣਾ ਕਿ ਜੱਜ ਨਾ ਕਰਨਾ ਆਪਣਾ ਪਿਆਰ ਦੇਣਾ ਤੇ ਆਪਣਾ ਵਰਜ਼ਨ ਵੀ ਬਣਾ ਕੇ ਭੇਜਣਾ।

ਹੋਰ ਵੇਖੋ : ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਤੇ 'ਮੁਕਲਾਵਾ' ਨੂੰ ਲੈ ਕੇ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ 'ਚ ਹੋਈ ਨੋਕ-ਝੋਕ, ਦੇਖੋ ਵੀਡੀਓ

 

View this post on Instagram

 

AMBERSAR DE PAPAD VE MAIN KHAANDI NA ...???? samjhe @gippygrewal CLICK ON LINK IN MY BIO OR SWIPE UP TO LISTEN TO THIS TRACK ? @surkhab.shaukin #sargunmehta #gippygrewal #punjabimovie #ChandigarhAmritsarChandigarh #24THMAY2019 @cacthefilm

A post shared by Sargun Mehta (@sargunmehta) on May 6, 2019 at 9:58pm PDT

ਦੱਸ ਦਈਏ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਪਹਿਲੀ ਵਾਰ 24 ਮਈ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦੇ ਟਰੇਲਰ 'ਤੇ ਪਹਿਲੇ ਗਾਣੇ ਨੂੰ ਤਾਂ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ ਦੇਖਣਾ ਹੋਵੇਗਾ ਇਹ ਪਿਆਰ ਸਿਨੇਮਾ ਤੱਕ ਕਿੰਨ੍ਹਾਂ ਕੁ ਪਹੁੰਚਦਾ ਹੈ।

Related Post