ਸਰਗੁਣ ਮਹਿਤਾ ਦਾ ਪਤੀ ਰਵੀ ਦੂਬੇ ਨਾਲ ਦੇਖੋ 3 ਮਿੰਟ 'ਚ ਤਿਆਰ ਕੀਤਾ ਇਹ ਸ਼ਾਨਦਾਰ ਭੰਗੜਾ

written by Aaseen Khan | May 09, 2019

ਸਰਗੁਣ ਮਹਿਤਾ ਦਾ ਪਤੀ ਰਵੀ ਦੂਬੇ ਨਾਲ ਦੇਖੋ 3 ਮਿੰਟ 'ਚ ਤਿਆਰ ਕੀਤਾ ਇਹ ਸ਼ਾਨਦਾਰ ਭੰਗੜਾ : ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ 24 ਮਈ ਨੂੰ ਵੱਡੇ ਪਰਦੇ 'ਤੇ ਧਮਾਲ ਮਚਾਉਂਦੀ ਨਜ਼ਰ ਆਵੇਗੀ। ਫ਼ਿਲਮ ਦਾ ਗੀਤ ਅੰਬਰਸਰ ਦੇ ਪਾਪੜ ਰਿਲੀਜ਼ ਹੋ ਚੁੱਕਿਆ ਹੈ। ਜਿਹੜਾ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਦੇ ਮੂੰਹਾਂ 'ਤੇ ਚੜਿਆ ਹੋਇਆ ਹੈ। ਸਰਗੁਣ ਮਹਿਤਾ ਤੇ ਉਹਨਾਂ ਦੇ ਪਤੀ ਰਵੀ ਦੂਬੇ ਵੀ ਇਸ ਗੀਤ 'ਤੇ ਭੰਗੜਾ ਪਾਉਣ ਤੋਂ ਪਿੱਛੇ ਨਹੀਂ ਰਹੇ ਜਿੰਨ੍ਹਾਂ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਸਰਗੁਣ ਮਹਿਤਾ ਨੇ ਵੀਡੀਓ ਪੋਸਟ ਕਰਦੇ ਹੋਏ ਆਪਣੀ ਫ਼ਿਲਮ ਦੀ ਰਿਲੀਜ਼ ਡੇਟ ਦੱਸੀ ਹੈ ਤੇ ਨਾਲ ਹੀ ਦੱਸਿਆ ਹੈ ਕਿ ਇਹ ਪੂਰਾ ਭੰਗੜਾ ਉਹਨਾਂ ਨੇ ਕੈਨੇਡਾ ਦੀ ਫਲਾਈਟ ਤੋਂ ਕੁਝ ਸਮਾਂ ਪਹਿਲਾਂ ਹੀ ਸਿਰਫ਼ ਤਿੰਨ ਮਿੰਟ 'ਚ ਤਿਆਰ ਕੀਤਾ ਹੈ। ਨਾਲ ਹੀ ਉਹਨਾਂ ਦਾ ਕਹਿਣਾ ਕਿ ਜੱਜ ਨਾ ਕਰਨਾ ਆਪਣਾ ਪਿਆਰ ਦੇਣਾ ਤੇ ਆਪਣਾ ਵਰਜ਼ਨ ਵੀ ਬਣਾ ਕੇ ਭੇਜਣਾ। ਹੋਰ ਵੇਖੋ : ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਤੇ 'ਮੁਕਲਾਵਾ' ਨੂੰ ਲੈ ਕੇ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ 'ਚ ਹੋਈ ਨੋਕ-ਝੋਕ, ਦੇਖੋ ਵੀਡੀਓ
ਦੱਸ ਦਈਏ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਪਹਿਲੀ ਵਾਰ 24 ਮਈ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦੇ ਟਰੇਲਰ 'ਤੇ ਪਹਿਲੇ ਗਾਣੇ ਨੂੰ ਤਾਂ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ ਦੇਖਣਾ ਹੋਵੇਗਾ ਇਹ ਪਿਆਰ ਸਿਨੇਮਾ ਤੱਕ ਕਿੰਨ੍ਹਾਂ ਕੁ ਪਹੁੰਚਦਾ ਹੈ।

0 Comments
0

You may also like