ਸਾਰਥੀ ਕੇ ਕਿਸ ਦੇ ਨਾਮ 'ਤੇ 'ਟਰਾਂਸਪੋਰਟ' ਖੋਲਣ ਜਾ ਰਹੇ ਹਨ , ਵੇਖੋ ਵੀਡੀਓ

By  Aaseen Khan November 21st 2018 11:00 AM -- Updated: November 22nd 2018 02:26 PM

ਸਾਰਥੀ ਕੇ ਦਾ ਨਵਾਂ ਗਾਣਾ 'ਟਰਾਂਸਪੋਰਟ' ,ਰਿਲੀਜ਼ ਹੋ ਚੁੱਕਿਆ ਹੈ। ਗਾਣਾ ਬੜਾ ਹੀ ਸ਼ਾਨਦਾਰ ਹੈ। ਸਾਰਥੀ ਕੇ ਗਾਣੇ 'ਚ ਆਪਣੀ ਘਰਵਾਲੀ ਦੇ ਨਾਮ ਤੇ ਟਰਾਂਸਪੋਰਟ ਖੋਲਣ ਦੀ ਗੱਲ ਕਰ ਰਹੇ ਹਨ। ਸਾਰਥੀ ਕੇ ਦੇ ਹਰ ਇੱਕ ਸੌਂਗ ਦੀ ਤਰਾਂ ਇਹ ਗਾਣਾ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਸਾਰਥੀ ਕੇ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਰਿਲੀਜ਼ ਕਰ ਕਰ ਇਸ ਗਾਣੇ ਬਾਰੇ ਜਾਣਕਾਰੀ ਦਿੱਤੀ ਸੀ ਉਹਨਾਂ ਦੇ ਪੋਸਟਰ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਸੀ ਖਾਸ ਕਰਕੇ ਡਰਾਈਵਰ ਭਾਈਚਾਰੇ ਲਈ ਇਹ ਗਾਣਾ ਬਹੁਤ ਹੀ ਖਾਸ ਹੈ।

ਰਾਈਵਰਾਂ ਲਈ ਹੋਵੇਗਾ ਕੁੱਝ ਖਾਸ

ਜਿਵੇਂ ਕਿ ਨਾਮ ਤੋਂ ਹੀ ਜ਼ਾਹਿਰ ਹੁੰਦਾ ਸੀ ਕਿ ਇਹ ਗਾਣਾ ਸਾਰਥੀ ਕੇ ਸਪੈਸ਼ਲ ਟਰੱਕਾਂ ਵਾਲਿਆਂ ਲਈ ਲੈ ਕੇ ਆ ਰਹੇ ਹਨ। ਪੀ.ਟੀ.ਸੀ.ਪੰਜਾਬੀ 'ਤੇ ਪੀ.ਟੀ.ਸੀ.ਚੱਕਦੇ 'ਤੇ 'ਟਰਾਂਸਪੋਰਟ' ਐਸਕਲੂਸਿਵ ਦਿਖਾਇਆ ਜਾ ਰਿਹਾ ਹੈ। ਦੱਸ ਦਈਏ ਗਾਣਾ ਟੀ ਸੀਰੀਜ਼ ਦੇ ਬੈਨਰ ਹੇਠ ਆਇਆ ਹੈ।

  ਹੋਰ ਪੜ੍ਹੋ :ਰਣਬੀਰ ਤੇ ਆਲੀਆ ਦੇ ਵਿਆਹ ਦੀਆਂ ਅਟਕਲਾਂ ‘ਤੇ ਆਲੀਆ ਦਾ ਜਵਾਬ

 ਸਾਰਥੀ ਕੇ ਦਾ ਨਵਾਂ ਗਾਣਾ 'ਟਰਾਂਸਪੋਰਟ' ,

ਜਾਣਕਾਰੀ ਲਈ ਦੱਸ ਦਈਏ ਕਿ ਸਾਰਥੀ ਕੇ ਕੁੱਝ ਨੇ ਕੁੱਝ ਸਮਾਂ ਪਹਿਲਾਂ ਹੀ ਗਾਣਾ ਰਿਲੀਜ਼ ਕੀਤਾ ਸੀ ਜਿਸ ਦਾ ਨਾਮ ਸੀ 'ਮਖੌਲ' ਇਹ ਗਾਣਾ ਵੀ ਸਪੈਸ਼ਲ ਟਰਾਂਸਪੋਰਟਰਾਂ ਲਈ ਕੀਤਾ ਗਿਆ ਸੀ। ਮਖੌਲ ਨੂੰ ਡ੍ਰਾਇਵਰਾਂ ਨੇ ਹੀ ਨਹੀਂ ਸਗੋਂ ਬਾਕੀ ਦਰਸ਼ਕਾਂ ਨੇ ਵੀ ਬਹੁਤ ਪਸੰਦ ਕੀਤਾ ਸੀ। ਸਾਰਥੀ ਕੇ ਦਾ ਇਹ ਨਵਾਂ ਗਾਣਾ ਵੀ ਡਰਾਈਵਰਾਂ ਨੂੰ ਹੋ ਡੇਡੀਕੇਟ ਜਾਪ ਰਿਹਾ ਹੈ।ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸਾਰਥੀ ਕੇ ਜਿਹੜੇ ਆਪ ਤਾਂ ਸੁਰੀਲੀ ਆਵਾਜ਼ ਦੇ ਮਲਿਕ ਹਨ ਹੀ ਪਰ ਬਾਕੀ ਪੰਜਾਬ ਦੇ ਵੱਡੇ ਗਾਇਕਾਂ ਦੀ ਆਵਾਜ਼ 'ਚ ਵੀ ਬਾਖੂਬੀ ਗਾ ਲੈਂਦੇ ਹਨ।

 ਹੋਰ ਪੜ੍ਹੋ :ਚਮਕੀਲੇ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਗੀਤ “ਚਮਕੀਲਾ” ਲੈਕੇ ਹਾਜ਼ਰ ਹਨ ਗਾਇਕ ਰਮੇਸ਼ ਮਹੇ

Related Post