ਰਣਬੀਰ ਤੇ ਆਲੀਆ ਦੇ ਵਿਆਹ ਦੀਆਂ ਅਟਕਲਾਂ 'ਤੇ ਆਲੀਆ ਦਾ ਜਵਾਬ

written by Aaseen Khan | November 20, 2018

ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਉਹਨਾਂ ਦੇ ਫੈਨਸ ਨੂੰ ਹਾਲੇ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਦਾ ਖੁਲਾਸਾ ਖੁਦ ਆਲੀਆ ਭੱਟ ਨੇ ਕੀਤਾ ਹੈ। ਆਲੀਆ ਤੇ ਰਣਬੀਰ ਦੇ ਵਿਆਹ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ ਕਿ ਉਹਨਾਂ ਦਾ ਵਿਆਹ 2019 ਚ ਵੇਖਣ ਨੂੰ ਮਿਲ ਸਕਦਾ ਹੈ। ਪਰ ਆਲੀਆ ਨੇ ਇਹਨਾਂ ਸਾਰੀਆਂ ਅਟਕਲਾਂ ਨੂੰ ਖਾਰਿਜ ਕਰਦੇ ਹੋਏ ਮੀਡੀਆ ਨੂੰ ਸਿੱਧਾ ਜਵਾਬ ਦਿੱਤਾ ਹੈ। ranbir and alia ਆਲੀਆ ਨੇ 'Lux Golden Rose Awards 2018' 'ਚ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ 'ਜੇਕਰ ਲੋਕਾਂ ਨੂੰ ਮੇਰੇ ਵਿਆਹ ਦਾ ਇੰਤਜ਼ਾਰ ਹੈ ਤਾਂ ਉਹਨਾਂ ਨੂੰ ਇਸ ਲਈ ਹੋਰ ਇੰਤਜ਼ਾਰ ਕਰਨ ਪਵੇਗਾ , ਕਲਾਇਮੈਕਸ ਚੰਗਾ ਹੋਣਾ ਚਾਹੀਦਾ ਹੈ ਤੇ ਹੈਪੀ ਇੰਡਿੰਗ ਹੋਣੀ ਚਾਹੀਦੀ ਹੈ।' ਉੱਥੇ ਹੀ ਰਾਜਸਥਾਨ 'ਚ ਹੋਣ ਵਾਲੀ ਪ੍ਰਿਯੰਕਾ ਤੇ ਨਿੱਕ ਦੇ ਵਿਆਹ 'ਤੇ ਵੀ ਆਲੀਆ ਨੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ "ਮੈਂ ਪ੍ਰਿਯੰਕਾ ਦੇ ਵਿਆਹ ਨੂੰ ਲੈ ਕੇ ਬਹੁਤ ਖੁਸ਼ ਹਾਂ , ਉਹਨਾਂ ਦੇ ਵਿਆਹ ਦੇ ਲਈ ਉਤਸਾਹਿਤ ਹਾਂ , ਪ੍ਰਿਯੰਕਾ ਵਿਆਹ ਦੀ ਡਰੈੱਸ 'ਚ ਬਹੁਤ ਹੀ ਖ਼ੂਬਸੂਰਤ ਲੱਗੇਗੀ। Priyana chopra ਆਲੀਆ ਤੇ ਰਣਬੀਰ ਦੇ ਸੰਬੰਧਾਂ ਦੀਆਂ ਚਰਚਾਵਾਂ ਬਾਲੀਵੁੱਡ ਦੇ ਗਲਿਆਰਿਆਂ 'ਚ ਅਕਸਰ ਹੀ ਚਲਦਿਆਂ ਰਹਿੰਦੀਆਂ ਹਨ। ਦੋਨੋ ਆਪਣੀ ਆਉਣ ਵਾਲੀ ਫਿਲਮ 'ਬ੍ਰਹੱਮਅਸਤ੍ਰ' 'ਚ ਇਕੱਠੇ ਨਜ਼ਰ ਆਉਣਗੇ। ਦੋਨੋ ਪਹਿਲੀ ਵਾਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ranbir kapoor ਇਸ ਫਿਲਮ ਨੂੰ ਆਇਆਂਨ ਮੁਖ਼ਰਜੀ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਰਿਲੀਜ਼ ਡੇਟ 15 ਅਗਸਤ 2019 ਰੱਖੀ ਗਈ ਹੈ।

0 Comments
0

You may also like