ਚਮਕੀਲੇ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਗੀਤ "ਚਮਕੀਲਾ" ਲੈਕੇ ਹਾਜ਼ਰ ਹਨ ਗਾਇਕ ਰਮੇਸ਼ ਮਹੇ

Written by  Rajan Sharma   |  October 05th 2018 08:31 AM  |  Updated: October 05th 2018 08:31 AM

ਚਮਕੀਲੇ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਗੀਤ "ਚਮਕੀਲਾ" ਲੈਕੇ ਹਾਜ਼ਰ ਹਨ ਗਾਇਕ ਰਮੇਸ਼ ਮਹੇ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਆਪਣੇ ਗੀਤਾਂ ਰਾਹੀਂ ਇਸ ਇੰਡਸਟਰੀ ਦੇ ਪੱਧਰ ਨੂੰ ਦਿਨੋਂ-ਦਿਨ ਉੱਚਾ ਚੁੱਕ ਰਹੇ ਹਨ। ਇਹਨਾਂ ਗਾਇਕਾਂ ਵਿੱਚੋ ਇੱਕ ਗਾਇਕ ਹਨ ਰਮੇਸ਼ ਮਹੇ ਜਿਹਨਾਂ ਦਾ ਹਾਲ ਹੀ ਵਿੱਚ ਇਕ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਟਾਈਟਲ ਹੈ 'ਚਮਕੀਲਾ'। ਜਿਥੇ ਇਸ ਗੀਤ ਦੇ ਬੋਲ ਮਨੀ ਜੇਨ ਦੁਆਰਾ ਲਿਖੇ ਗਏ ਹਨ ਓਥੇ ਹੀ ਇਸਦਾ ਮਿਊਜ਼ਿਕ ਸੌਰਵ ਸੈਨੀ ਦੁਆਰਾ ਦਿੱਤਾ ਗਿਆ ਹੈ।ਗੈਰੀ ਰਾਜਵਾਲ ਦੁਆਰਾ ਰਮੇਸ਼ ਮਹੇ ਦੇ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਇਹ ਗੀਤ 'ਅਮਰ ਆਡੀਓ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਵਿੱਚ 'ਚਮਕੀਲਾ' ਨੂੰ ਯਾਦ ਕੀਤਾ ਗਿਆ ਹੈ।

https://www.youtube.com/watch?v=3dAHVYeeNFE&feature=youtu.be

ਦੱਸਣਯੋਗ ਹੈ ਕਿ ਰਮੇਸ਼ ਮਹੇ ਦੀ ਆਵਾਜ਼ ਨੂੰ ਲੋਕਾਂ ਵਲੋਂ ਹਮੇਸ਼ਾ ਤੋਂ ਹੀ ਪਸੰਦ ਕੀਤਾ ਗਿਆ ਹੈ। ਉਨ੍ਹਾਂ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਚਮਕੀਲਾ' ਇੱਕ ਪਾਰਟੀ ਟਰੈਕ ਹੈ। ਦੱਸ ਦੇਈਏ ਕਿ ਰਮੇਸ਼ ਮਹੇ ਦਾ ਇਸ ਤੋਂ ਪਹਿਲਾਂ ਇਕ ਧਾਰਮਿਕ ਗੀਤ ਰਿਲੀਜ਼ ਹੋਇਆ ਸੀ, ਜਿਸ ਦਾ ਨਾਂ 'ਸਤਿਗੁਰੂ ਰਾਵਿਦਾਸ ਦਾ ਮੰਦਰ' ਸੀ।

ਹੋਰ ਪੜੋ : ਬੱਬੂ ਮਾਨ ਦੀ ਆਉਣ ਵਾਲੀ ਫ਼ਿਲਮ “ਬਨਜਾਰਾ” ਦੀ ਇੱਕ ਹੋਰ ਝਲਕ ਆਈ ਸਾਹਮਣੇ, ਪੋਸਟਰ ਕੀਤਾ ਸਾਂਝਾ

https://www.youtube.com/watch?v=oBLK25qVKkA

ਉਮੀਦ ਹੈ ਫੈਨਸ ਦੁਆਰਾ ਉਹਨਾਂ ਦੇ ਇਸ ਗੀਤ ਨੂੰ ਵੀ ਉਹਨਾਂ ਹੀ ਪਿਆਰ ਮਿਲੇਗਾ ਜਿੰਨਾ ਬਾਕੀ ਗੀਤਾਂ ਨੂੰ ਮਿਲਿਆ ਹੈ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network