ਬੱਬੂ ਮਾਨ ਦੀ ਆਉਣ ਵਾਲੀ ਫ਼ਿਲਮ "ਬਨਜਾਰਾ" ਦੀ ਇੱਕ ਹੋਰ ਝਲਕ ਆਈ ਸਾਹਮਣੇ, ਪੋਸਟਰ ਕੀਤਾ ਸਾਂਝਾ

Written by  Rajan Sharma   |  July 06th 2018 06:08 AM  |  Updated: July 06th 2018 06:08 AM

ਬੱਬੂ ਮਾਨ ਦੀ ਆਉਣ ਵਾਲੀ ਫ਼ਿਲਮ "ਬਨਜਾਰਾ" ਦੀ ਇੱਕ ਹੋਰ ਝਲਕ ਆਈ ਸਾਹਮਣੇ, ਪੋਸਟਰ ਕੀਤਾ ਸਾਂਝਾ

ਪੰਜਾਬੀ ਸਿੰਗਰ ਬੱਬੂ ਮਾਨ babbu maan  ਆਪਣੀ ਨਵੀਂ ਫ਼ਿਲਮ "ਬਨਜਾਰਾ" punjabi film ਦੇ ਨਾਲ ਪੰਜਾਬੀ ਸਿਨੇਮਾ 'ਚ ਮੁੜ ਤੋਂ ਐਂਟਰੀ ਕਰਨ ਜਾ ਰਹੇ ਹਨ| ਇਸ ਵਿਚ ਬੱਬੂ ਮਾਨ ਇੱਕ ਟਰੱਕ ਡਰਾਈਵਰ ਦਾ ਰੋਲ ਅਦਾ ਕਰ ਰਹੇ ਹਨ| ਉਹਨਾਂ ਦੀ ਫ਼ਿਲਮ ਚਮਕੀਲਾ ਜੋ ਕਿ ਕਿੱਸੇ ਕਾਰਨਾਂ ਕਰਕੇ ਰਿਲੀਜ਼ ਨਹੀਂ ਹੋ ਪਾਈ ਸੀ ਜਿਸ ਕਾਰਨ ਹੂਣ ਉਹ ਦੁਬਾਰਾ ਤੋਂ ਆਪਣੀ ਇਸ ਫ਼ਿਲਮ ਰਾਹੀਂ ਸਿਲਵਰ ਸਕਰੀਨ ਤੇ ਐਂਟਰੀ ਕਰਨ ਜਾ ਰਹੇ ਹਨ| ਬੱਬੂ ਮਾਨ ਦੁਆਰਾ ਫ਼ਿਲਮ ਦਾ ਇੱਕ ਹੋਰ ਪੋਸਟਰ ਫੈਨਸ ਲਈ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਗਿਆ ਹੈ|

https://www.instagram.com/p/Bk3wHUvBpNm/?taken-by=babbumaan.official

ਇਸ ਪੋਸਟਰ ਤੋਂ ਇਹ ਸਾਫ ਪਤਾ ਚੱਲ ਰਿਹਾ ਹੈ ਕਿ ਬੱਬੂ ਮਾਨ babbu maan ਇਸ ਫ਼ਿਲਮ ਵਿਚ ਇੱਕ ਟ੍ਰਿਪਲ ਰੋਲ ਅਦਾ ਕਰ ਰਹੇ ਹਨ| ਪੋਸਟਰ ਵਿਚ ਉਹਨਾਂ ਨੂੰ ਇੱਕ ਟਰੱਕ ਡਰਾਈਵਰ ਦੇ ਰੂਪ ਵਿੱਚ ਦਿਖਾਇਆ ਗਿਆ ਹੈ| ਇਹ ਸੱਭ ਜਾਂਦੇ ਜਾਣ ਦੇ ਹਨ ਕਿ ਇਹ ਫ਼ਿਲਮ punjabi film ਇੱਕ ਟਰੱਕ ਡਰਾਈਵਰ ਦੀ ਕਹਾਣੀ ਨੂੰ ਬਿਆਨ ਕਰਦੀ ਹੈ| ਪੋਸਟਰ ਨੂੰ ਦੇਖ ਕੇ ਪਤਾ ਚੱਲ ਰਿਹਾ ਹੈ ਕਿ ਇਸ ਵਾਰ ਬੱਬੂ ਮਾਨ ਫੈਨਸ ਲਈ ਇਸ ਵਾਰ ਕੁਝ ਖ਼ਾਸ ਲੈਕੇ ਆ ਰਹੇ ਹਨ|

https://www.instagram.com/p/BjCdmHJBfKI/?taken-by=babbumaan.official

ਫ਼ਿਲਮ ਦੀ ਪੂਰੀ ਕਹਾਣੀ ਵਿੱਚ ਬੱਬੂ ਮਾਨ babbu maan ਨੂੰ ਟ੍ਰਿਪਲ ਰੋਲ ਵੱਜੋ ਦਰਸਾਇਆ ਗਿਆ ਹੈ| ਪੋਸਟਰ ਰਿਲੀਜ਼ ਹੋ ਚੁੱਕਾ ਹੈ ਜਿਸ ਵਿੱਚ ਟਰੱਕ ਦੇ ਸਾਹਮਣੇ ਖੜੇ ਹੋਕੇ ਬੱਬੂ ਮਾਨ ਹਰਨੇਕ ਬਣਕੇ 1947 ਦੇ ਸਮੇਂ ਦੀ ਕਹਾਣੀ ਨੂੰ ਦੱਸ ਰਹੇ ਹਨ| ਇਹ ਇੱਕ ਪੀਰੀਅਡ ਫ਼ਿਲਮ punjabi film ਹੈ ਜੋ ਕਿ ਤਿੰਨ ਅਲੱਗ ਅਲੱਗ ਸਮੇਂ ਵਿੱਚ ਬਣੀ ਹੈ| ਬੱਬੂ ਮਾਨ ਨੇ ਇਸ ਵਿੱਚ ਆਪਣੇ ਪੂਰੇ ਪਹਿਰਾਵੇ ਅਤੇ ਰੂਪ ਨੂੰ ਇੱਕ ਨਵੇਂ ਤਰੀਕੇ ਨਾਲ ਦਰਸ਼ਾਯਿਆ ਹੈ|

Babbu Maan

ਫ਼ਿਲਮ ਵਿੱਚ ਬੱਬੂ ਮਾਨ babbu maan ਦੇ ਨਾਲ ਬਾਕੀ ਕਲਾਕਾਰ ਜਿਵੇਂ ਕਿ ਰਾਣਾ ਰਣਬੀਰ,ਮਲਕੀਤ ਰੌਣੀ, ਪ੍ਰਕਾਸ਼ ਯਾਦੂ, ਗੁਰਪ੍ਰੀਤ ਭੰਗੂ, ਸ਼੍ਰੱਧਾ ਆਰੀਆ, ਜੀਅ ਮੁਸਤਫ਼ਾ, ਸਾਰਾ ਖੱਤਰੀ ਆਦਿ ਵੀ ਆਪਣੀ ਅਦਾਕਾਰੀ ਦਾ ਕਮਾਲ ਦਿਖਾ ਰਹੇ ਹਨ| "ਬਨਜਾਰਾ" punjabi film ਇੱਕ ਟਰੱਕ ਡਰਾਈਵਰ" ਫ਼ਿਲਮ ਡਾਇਰੈਕਟਰ ਮੁਸ਼ਤੱਫਾ ਪਾਸ਼ਾ ਦੁਆਰਾ ਡਾਇਰੈਕਟ ਕੀਤੀ ਗਈ ਹੈ| ਫ਼ਿਲਮ ਵਿੱਚ ਬੱਬੂ ਮਾਨ ਨੇ ਕੇਵਲ ਆਪਣੀ ਅਦਾਕਾਰੀ ਹੀ ਨਹੀਂ ਦਿਖਾ ਰਹੇ ਸਗੋ ਫ਼ਿਲਮ ਦੇ ਗੀਤਾਂ ਉੱਪਰ ਵੀ ਕੰਮ ਕਰ ਰਹੇ ਹਨ|

babbu-rana


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network