ਫ਼ਿਲਮ ਛੜਾ ਦੇ ਟੋਮੀ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕੈਮਿਸਟਰੀ

By  Lajwinder kaur June 3rd 2019 11:29 AM -- Updated: June 3rd 2019 11:30 AM

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ‘ਛੜਾ’ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਜਿਸਦੇ ਚੱਲਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ। ਇਸ ਵਾਰ ਫ਼ਿਲਮ ਛੜਾ ਦਾ ਇੱਕ ਹੋਰ ਰੋਮਾਂਟਿਕ ਗੀਤ ਟੋਮੀ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਰਾਜ ਰਣਜੋਧ ਦੀ ਆਵਾਜ਼ ‘ਚ ਪੇਸ਼ ਕੀਤਾ ਗਿਆ ਹੈ। ਛੜਾ ਫ਼ਿਲਮ ਦੇ ਡਾਇਰੈਕਟ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੈਪਸ਼ਨ ‘ਚ ਲਿਖਿਆ ਹੈ, ‘ਇਹ ਗੀਤ ਉਨ੍ਹਾਂ ਦੀ ਫ਼ਿਲਮ ਛੜਾ ਦਾ ਮਨਪਸੰਦੀਦਾ ਗਾਣਾ ਹੈ।’

ਹੋਰ ਵੇਖੋ:ਅਨਮੋਲ ਕਵਾਤਰਾ ਦੀ ਲੋਕ ਸੇਵਾ ਨੂੰ ਇਨ੍ਹਾਂ ਗੱਭਰੂਆਂ ਨੇ ਆਪਣੇ ਗੀਤ ਦੇ ਰਾਹੀਂ ਕੀਤਾ ਪੇਸ਼

ਇਸ ਗੀਤ ਦੇ ਬੋਲ ਵੀ ਰਾਜ ਰਣਜੋਧ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਜੇ ਐੱਸ ਐੱਲ ਸਿੰਘ ਨੇ ਦਿੱਤਾ ਹੈ। ਟੋਮੀ ਗੀਤ ‘ਚ ਸਪੈਸ਼ਲ ਸੋਨਮ ਬਾਜਵਾ ਨੇ ਫੀਚਰਿੰਗ ਕੀਤੀ ਹੈ। ਇਸ ਗੀਤ ਨੂੰ ਦੋਵਾਂ ਕਲਾਕਾਰਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਖ਼ੂਬਸੂਰਤ ਬਣਾਇਆ ਹੈ। ਇਸ ਗੀਤ ਚ ਕੁੜੀ ਦੀ ਸੁੰਦਰਤਾ ਨੂੰ ਬਹੁਤ ਹੀ ਖ਼ੂਬਸੂਰਤ ਅੰਦਾਜ਼ ਦੇ ਨਾਲ ਪੇਸ਼ ਕੀਤਾ ਗਿਆ ਹੈ।  ਗੀਤ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਛੜਾ ਫ਼ਿਲਮ 21 ਜੂਨ ਨੂੰ ਵਰਲਡ ਵਾਈਡ ਰਿਲੀਜ਼ ਹੋਵੇਗੀ।

Related Post