ਹਰ ਘਰ ਤਿਰੰਗਾ ਮੁਹਿੰਮ 'ਚ ਸ਼ਾਮਲ ਹੋਏ ਸ਼ਾਹਰੁਖ ਖਾਨ, ਗੌਰੀ ਖਾਨ, ਮੰਨਤ 'ਚ ਰਾਸ਼ਟਰੀ ਝੰਡੇ ਨਾਲ ਆਰੀਅਨ-ਅਬਰਾਮ ਨਾਲ ਦਿੱਤੇ ਪੋਜ਼

By  Lajwinder kaur August 14th 2022 07:25 PM -- Updated: August 14th 2022 07:32 PM

Shah Rukh Khan, Gauri Khan join Har Ghar Tiranga campaign: ਆਮਿਰ ਖ਼ਾਨ, ਸਲਮਾਨ ਖ਼ਾਨ ਤੋਂ ਬਾਅਦ ਹੁਣ ਸ਼ਾਹਰੁਖ ਖ਼ਾਨ ਨੇ ਵੀ ਤਿਰੰਗਾ ਲਹਿਰਾਇਆ ਹੈ। ਜੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਭਿਲਾਸ਼ੀ 'ਹਰ ਘਰ ਤਿਰੰਗਾ ਅਭਿਆਨ' ਨਾਲ ਜੁੜ ਕੇ ਦੇਸ਼ ਵਾਸੀ ਘਰ-ਘਰ ਤਿਰੰਗਾ ਲਹਿਰਾ ਰਹੇ ਹਨ ਅਤੇ ਸਾਰੇ ਦਿੱਗਜ ਸਿਤਾਰੇ ਵੀ ਇਸ ਮਿਸ਼ਨ ਨਾਲ ਜੁੜ ਰਹੇ ਹਨ। ਸ਼ਾਹਰੁਖ ਖਾਨ ਨੇ ਮੁੰਬਈ ਵਿੱਚ ਆਪਣੇ ਮਸ਼ਹੂਰ ਘਰ ਮੰਨਤ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ। ਉਸਦੀ ਪਤਨੀ, ਨਿਰਮਾਤਾ ਗੌਰੀ ਖਾਨ ਨੇ ਝੰਡੇ ਦੇ ਨਾਲ ਪੋਜ਼ ਦਿੰਦੇ ਹੋਏ ਇੱਕ ਪਰਿਵਾਰਕ ਤਸਵੀਰ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਕਾਰਤਿਕ ਆਰੀਅਨ ਨੇ ਜਲ ਸੈਨਾ ਦੇ ਜਵਾਨਾਂ ਨਾਲ ਬਿਤਾਇਆ ਖ਼ਾਸ ਦਿਨ, ਐਕਟਰ ਨੇ ਜਵਾਨਾਂ ਨਾਲ ਪਾਇਆ ਭੰਗੜਾ

image source Instagram

ਗੌਰੀ ਖਾਨ ਨੇ ਇੰਸਟਾਗ੍ਰਾਮ 'ਤੇ ਝੰਡੇ ਦੇ ਨਾਲ ਪੋਜ਼ ਦਿੰਦੇ ਹੋਏ ਪਰਿਵਾਰ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਹ ਆਪਣੇ ਪਤੀ ਸ਼ਾਹਰੁਖ ਖ਼ਾਨ ਅਤੇ ਦੋਵੇਂ ਪੁੱਤਰ ਆਰੀਅਨ ਤੇ ਅਬਰਾਮ ਦੇ ਨਾਲ ਝੰਡੇ ਦੇ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ‘ਚ ਸਾਰਿਆਂ ਨੇ ਵ੍ਹਾਈਟ ਰੰਗ ਵਾਲੇ ਆਉਟਫਿੱਟ ਪਾਏ ਹੋਏ ਹਨ।

shah rukh khan image image source Instagram

ਫੋਟੋ ਸ਼ੇਅਰ ਕਰਦੇ ਹੋਏ ਗੌਰੀ ਨੇ ਲਿਖਿਆ, ''ਸੁਤੰਤਰਤਾ ਦਿਵਸ ਮੁਬਾਰਕ। ਇਸ ਜੋੜੇ ਦੀ ਬੇਟੀ ਸੁਹਾਨਾ ਖਾਨ ਇਸ ਤਸਵੀਰ ਦਾ ਹਿੱਸਾ ਨਹੀਂ ਸੀ। ਉਹ ਇਸ ਸਮੇਂ ਜ਼ੋਇਆ ਅਖਤਰ ਦੀ ਫਿਲਮ 'ਦਿ ਆਰਚੀਜ਼' 'ਤੇ ਕੰਮ ਕਰ ਰਹੀ ਹੈ।

ਜੇ ਗੱਲ ਕਰੀਏ ਸ਼ਾਹਰੁਖ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਸ਼ਾਹਰੁਖ ਜੋ ਕਿ ਨਿਰਦੇਸ਼ਕ ਸਿਧਾਰਥ ਆਨੰਦ ਦੀ ਥ੍ਰਿਲਰ ਫਿਲਮ ਪਠਾਨ ਵਿੱਚ ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਦੇ ਨਾਲ ਨਜ਼ਰ ਆਉਣਗੇ।

shah rukh khan viral image image source Instagram

ਇਹ ਫਿਲਮ 25 ਜਨਵਰੀ, 2023 ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ, ਉਸ ਵਿੱਚ ਅਦਾਕਾਰਾ ਨਯਨਥਾਰਾ ਦੇ ਨਾਲ ਦੱਖਣ ਨਿਰਦੇਸ਼ਕ ਐਟਲੀ ਦੀ ਜਵਾਨ ਵੀ ਹੈ, ਜੋ ਕਿ 2 ਜੂਨ, 2023 ਨੂੰ ਰਿਲੀਜ਼ ਹੋਣ ਵਾਲੀ ਹੈ, ਅਤੇ ਇਸ ਤੋਂ ਇਲਾਵਾ ਤਾਪਸੀ ਪੰਨੂ ਦੇ ਨਾਲ ਰਾਜਕੁਮਾਰ ਹਿਰਾਨੀ ਦੀ ਡੰਕੀ ਵਿੱਚ ਨਜ਼ਰ ਆਉਣਗੇ। ਹਾਲ ਹੀ ‘ਚ ਉਹ ਡੰਕੀ ਫ਼ਿਲਮ ਦੀ ਵਿਦੇਸ਼ ‘ਚ ਸ਼ੂਟਿੰਗ ਪੂਰੀ ਕਰਕੇ ਆਏ ਹਨ।

 

View this post on Instagram

 

A post shared by Gauri Khan (@gaurikhan)

Related Post