ਸ਼ਾਹਰੁਖ ਖ਼ਾਨ ਨੇ ਅਮਿਤਾਭ ਬੱਚਨ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਖ਼ਾਸ ਵੀਡੀਓ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

By  Pushp Raj October 12th 2022 12:10 PM

Shah Rukh Khan special video on Big B Birthday: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ 11 ਅਕਤੂਬਰ ਨੂੰ 80 ਸਾਲਾਂ ਦੇ ਹੋ ਗਏ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਬਾਲੀਵੁੱਡ ਸੈਲੇਬਸ ਅਤੇ ਫੈਨਜ਼ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਅਜਿਹੇ ਵਿੱਚ ਬਿੱਗ ਬੀ ਦੇ ਫੈਨਜ਼ ਉਨ੍ਹਾਂ ਦੇ ਆਨਸਕ੍ਰੀਨ ਬੇਟੇ ਸ਼ਾਹਰੁਖ ਖ਼ਾਨ ਦੀ ਪੋਸਟ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਸ਼ਾਹਰੁਖ ਖ਼ਾਨ ਇੱਕ ਖ਼ਾਸ ਵੀਡੀਓ ਸ਼ੇਅਰ ਕਰਕੇ ਬਿੱਗ ਬੀ ਨੂੰ ਜਨਮਦਿਨ ਦੀ ਵਧਾਈ ਦਿੱਤੀ।

Image Source : Instagram

ਸ਼ਾਹਰੁਖ ਖ਼ਾਨ ਨੇ ਆਪਣੇ ਆਦਰਸ਼ ਅਮਿਤਾਭ ਬੱਚਨ ਨੂੰ ਬੀਤੀ ਰਾਤ ਇੱਕ ਖਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਅਤੇ ਇੱਕ ਸ਼ਾਨਦਾਰ ਵੀਡੀਓ ਵੀ ਸ਼ੇਅਰ ਕੀਤੀ ਹੈ। ਸ਼ਾਹਰੁਖ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਬਿੱਗ ਬੀ ਤੇ ਉਨ੍ਹਾਂ ਵਿਚਾਲੇ ਚੰਗੀ ਬਾਂਡਿੰਗ ਵੇਖਣ ਨੂੰ ਮਿਲ ਰਹੀ ਹੈ।

ਸ਼ਾਹਰੁਖ ਖ਼ਾਨ ਨੇ ਬਿੱਗ ਬੀ ਨੂੰ ਦੱਸਿਆ ਪਿਤਾ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ ਖ਼ਾਨ ਨੇ ਕੈਪਸ਼ਨ ਵਿੱਚ ਲਿਖਿਆ, " ਇਸ ਮਹਾਨ ਇਨਸਾਨ, ਅਭਿਨੇਤਾ, ਸੁਪਰਸਟਾਰ, ਪਿਤਾ ਅਤੇ ਅਲੌਕਿਕ ਇਨਸਾਨ ਤੋਂ ਸਿੱਖੀ ਇੱਕ ਗੱਲ ਨੂੰ ਕਦੇ ਨਾ ਭੁੱਲੋ, ਸਿੱਖਣ ਤੋਂ ਇਲਾਵਾ, ਵਾਰ ਵਾਰ ਅੱਗੇ ਵੱਧੋ , ਹਮੇਸ਼ਾ ਲਈ, ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਅਤੇ ਤੁਸੀਂ ਆਪਣੇ ਗ੍ਰੈਂਡਸਨ ਨੂੰ ਵੀ ਐਂਟਰਟੇਨ ਕਰੋ, ਬਹੁਤ ਸਾਰਾ ਪਿਆਰ ਸਰ, ਅਮਿਤਾਭ ਬੱਚਨ'।"

Image Source : Instagram

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬਿੱਗ ਬੀ ਅਤੇ ਸ਼ਾਹਰੁਖ ਖ਼ਾਨ ਕੈਮਰੇ ਦੇ ਸਾਹਮਣੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ, ਦੋਵੇਂ ਇੱਕਠੇ ਇਹ ਗੀਤ 'ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ' ਗਾ ਰਹੇ ਹਨ।ਦੱਸ ਦਈਏ ਕਿ ਅਮਿਤਾਭ ਬੱਚਨ ਕਈ ਫ਼ਿਲਮਾਂ ਦੇ ਵਿੱਚ ਸ਼ਾਹਰੁਖ ਖ਼ਾਨ ਦੇ ਪਿਤਾ ਦਾ ਕਿਰਦਾਰ ਨਿਭਾ ਚੁੱਕੇ ਹਨ। ਇਸ ਦੇ ਨਾਲ-ਨਾਲ ਸ਼ਾਹਰੁਖ ਖ਼ਾਨ ਵੀ ਅਮਿਤਾਭ ਨੂੰ ਆਪਣੇ ਪਿਤਾ ਵਾਂਗ ਸਤਿਕਾਰ ਤੇ ਸਨਮਾਨ ਦਿੰਦੇ ਹਨ।

ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ ਦੀ ਜੋੜੀ ਨੇ ਹਿੰਦੀ ਸਿਨੇਮਾ ਵਿੱਚ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਮੁਹੱਬਤੇਂ, ਕਭੀ ਖੁਸ਼ੀ ਕਭੀ ਗਮ, ਕਭੀ ਅਲਵਿਦਾ ਨਾ ਕਹਿਣਾ, ਵੀਰ ਜ਼ਾਰਾ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ਰਣਬੀਰ-ਆਲੀਆ ਸਟਾਰਰ ਫ਼ਿਲਮ ਬ੍ਰਹਮਾਸਤਰ ਸ਼ਾਮਲ ਹਨ।

Image Source : Instagram

ਹੋਰ ਪੜ੍ਹੋ: ਜਾਣੋ ਕਿਸ ਪੰਜਾਬੀ ਅਦਾਕਾਰਾ ਨੂੰ ਡੇਟ ਕਰ ਰਹੇ ਨੇ ਰੈਪਰ ਬਾਦਸ਼ਾਹ, ਕਿੰਝ ਚੱਲ ਰਹੀ ਹੈ ਉਨ੍ਹਾਂ ਦੀ ਲਵ ਲਾਈਫ

ਕਿੰਗ ਖ਼ਾਨ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਕਮੈਂਟ ਕਰਕੇ ਇਸ ਵੀਡੀਓ ਬਾਰੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜ਼ਿਆਦਾਤਰ ਫੈਨਜ਼ ਨੇ ਸ਼ਾਹਰੁਖ ਦੀ ਤਾਰੀਫ ਕਰਦੇ ਹੋਏ ਲਿਖਿਆ, 'ਲਵ ਯੂ ਪਠਾਨ।' ਸ਼ਾਹਰੁਖ ਅਤੇ ਅਮਿਤਾਭ ਦੀ ਇਸ ਸ਼ਾਨਦਾਰ ਵੀਡੀਓ ਨੂੰ 12 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ।

 

View this post on Instagram

 

A post shared by Shah Rukh Khan (@iamsrk)

Related Post