ਜਾਣੋ ਕਿਸ ਪੰਜਾਬੀ ਅਦਾਕਾਰਾ ਨੂੰ ਡੇਟ ਕਰ ਰਹੇ ਨੇ ਰੈਪਰ ਬਾਦਸ਼ਾਹ, ਕਿੰਝ ਚੱਲ ਰਹੀ ਹੈ ਉਨ੍ਹਾਂ ਦੀ ਲਵ ਲਾਈਫ

written by Pushp Raj | October 12, 2022 11:16am

Rapper Badshah dating Punjabi actress: ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਆਪਣੇ ਸੁਪਰਹਿੱਟ ਰੈਪ ਗੀਤਾਂ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਬਾਦਸ਼ਾਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਛਾਏ ਹੋਏ ਹਨ। ਕਿਉਂਕਿ ਹਾਲ ਹੀ ਵਿੱਚ ਇੱਕ ਸ਼ੋਅ ਦੌਰਾਨ ਬਾਦਸ਼ਾਹ ਦੇ ਰਿਲੇਸ਼ਨਸ਼ਿਪ ਬਾਰੇ ਖੁਲਾਸਾ ਹੋਇਆ ਹੈ।

Image Source : Instagram

ਦਰਅਸਲ ਬਾਦਸ਼ਾਹ ਨੂੰ ਹਾਲ ਹੀ 'ਚ ਵੈੱਬ ਸੀਰੀਜ਼ 'ਫੈਬੂਲਸ ਲਾਈਫਜ਼ ਆਫ ਬਾਲੀਵੁੱਡ ਵਾਈਵਜ਼' 'ਚ ਦੇਖਿਆ ਗਿਆ ਸੀ। ਇਸ ਸ਼ੋਅ 'ਚ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਬਾਦਸ਼ਾਹ ਨੇ ਕਰਨ ਜੌਹਰ ਦੇ ਸਾਹਮਣੇ ਆਪਣਾ ਸਟੇਟਸ 'ਸਿੰਗਲ' ਦੱਸਿਆ ਸੀ। ਦੂਜੇ ਪਾਸੇ ਜਦੋਂ ਬਾਦਸ਼ਾਹ ਨੇ ਆਪਣੇ ਆਪ ਨੂੰ ਸਿੰਗਲ ਦੱਸਿਆ ਤਾਂ ਕਰਨ ਜੌਹਰ ਨੇ ਉਨ੍ਹਾਂ ਨਾਲ ਮਜ਼ਾਕ ਕਰਦੇ ਹੋਏ ਉਨ੍ਹਾਂ ਦੇ ਮਿੰਗਲ ਹੋਣ ਦੀ ਗੱਲ ਆਖੀ।

ਕਰਨ ਜੌਹਰ ਨੇ ਗਰੁੱਪ ਦੀ ਸਿੰਗਲ ਮਹਿਲਾ ਸੀਮਾ ਸਜਦੇਹ ਨਾਲ ਬਾਦਸ਼ਾਹ ਦਾ ਹੁੱਕਅਪ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਕਰਨ ਦੀ ਕੋਸ਼ਿਸ਼ 'ਤੇ ਬਾਦਸ਼ਾਹ ਦਾ ਰਿਸਪਾਂਸ ਠੰਡਾ ਹੀ ਰਿਹਾ। ਬਾਦਸ਼ਾਹ ਦੇ ਸਿੰਗਲ ਰਹਿਣ ਦੀ ਇੱਕ ਵੱਡੀ ਵਜ੍ਹਾ ਹੈ।

ਜਾਣੋ ਕਿਸ ਨੂੰ ਡੇਟ ਕਰ ਰਹੇ ਨੇ ਬਾਦਸ਼ਾਹ
ਮੀਡੀਆ ਰਿਪੋਰਟਸ ਦੇ ਮੁਤਾਬਕ ਬਾਦਸ਼ਾਹ ਜਿਸ ਦਾ ਅਸਲੀ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ, ਹੁਣ ਸਿੰਗਲ ਨਹੀਂ ਹੈ। ਹਾਲਾਂਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੋਅ ਪ੍ਰੋਫਾਈਲ ਰੱਖਣਾ ਪਸੰਦ ਕਰਦੇ ਹਨ, ਪਰ ਰਿਪੋਰਟ ਮੁਤਾਬਕ ਬਾਦਸ਼ਾਹ ਦੇ ਜੀਵਨ ਨਾਲ ਜੁੜਿਆ ਇੱਕ ਅਹਿਮ ਗੱਲ ਸਾਹਮਣੇ ਆਈ ਹੈ। ਦਰਅਸਲ ਮਿਸਟਰ ਰੈਪਰ ਚੰਡੀਗੜ੍ਹ ਦੀ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨੂੰ ਡੇਟ ਕਰ ਰਹੇ ਹਨ।

Image Source : Instagram

ਕਿੰਝ ਸ਼ੁਰੂ ਹੋਈ ਬਾਦਸ਼ਾਹ ਦੀ ਲਵ ਸਟੋਰੀ
ਮੀਡੀਆ ਰਿਪੋਰਟਸ ਦੇ ਮੁਤਾਬਕ ਬਾਦਸ਼ਾਹ ਨੇ ਦੱਸਿਆ, "ਉਹ ਇੱਕ ਸਾਲ ਤੋਂ ਇੱਕ ਪੰਜਾਬੀ ਅਭਿਨੇਤਰੀ ਨੂੰ ਡੇਟ ਕਰ ਰਿਹਾ ਹੈ। ਬਾਦਸ਼ਾਹ ਆਪਣੀ ਲਵ ਲੇਡੀ ਈਸ਼ਾ ਰਿਖੀ ਨਾਲ ਇੱਕ ਕਾਮਨ ਫ੍ਰੈਂਡ ਦੀ ਪਾਰਟੀ ਦੌਰਾਨ ਮਿਲੇ ਸਨ। ਪਾਰਟੀ ਦੌਰਾਨ ਦੋਵੇਂ ਇੱਕ ਦੂਜੇ ਨਾਲ ਕਾਫੀ ਘੁਲ ਮਿਲ ਗਏ। ਇਸ ਦੌਰਾਨ ਜਲਦੀ ਹੀ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਹਾਲਾਂਕਿ ਦੋਵੇਂ ਲਵ ਬਰਡ ਹੌਲੀ-ਹੌਲੀ ਰਿਸ਼ਤੇ ਵਿੱਚ ਅੱਗੇ ਵਧਣਾ ਚਾਹੁੰਦੇ ਹਨ ਪਰ ਇਸ ਸਭ ਦੇ ਵਿਚਕਾਰ ਬਾਦਸ਼ਾਹ ਅਤੇ ਈਸ਼ਾ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਮੈਂ ਪਰਿਵਾਰ ਵਾਲਿਆਂ ਨੂੰ ਵੀ ਦੱਸ ਦਿੱਤਾ ਹੈ ਅਤੇ ਹਰ ਕੋਈ ਇਸ ਤੋਂ ਖੁਸ਼ ਹੈ।

Image Source : Instagram

ਹੋਰ ਪੜ੍ਹੋ: ਕੰਗਨਾ ਰਣੌਤ ਨੇ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਕੀਤੀ ਮੁਲਾਕਾਤ, ਵਾਇਰਲ ਹੋ ਰਹੀਆਂ ਤਸਵੀਰਾਂ

ਬਾਦਸ਼ਾਹ ਦੀ ਸਾਬਕਾ ਪਤਨੀ ਜੈਸਮੀਨ ਦੀ ਗੱਲ ਕਰੀਏ ਤਾਂ 2019 ਵਿੱਚ, ਉਨ੍ਹਾਂ ਦੇ ਰਿਸ਼ਤਿਆਂ ਵਿੱਚ ਦਰਾਰ ਆ ਗਈ ਸੀ ਤੇ ਲੌਕਡਾਊਨ ਦੌਰਾਨ ਸਥਿਤੀ ਹੋਰ ਵਿਗੜ ਗਈ।  ਬਾਦਸ਼ਾਹ ਅਤੇ ਜੈਸਮੀਨ ਨੇ 2017 ਵਿੱਚ ਆਪਣੀ ਧੀ ਜੈਸੀ ਗ੍ਰੇਸ ਮਸੀਹ ਸਿੰਘ ਦਾ ਸਵਾਗਤ ਕੀਤਾ। ਜਦੋਂ ਕਿ ਜੈਸਮੀਨ ਹੁਣ ਆਪਣੀ ਧੀ ਜੈਸੀ ਨਾਲ ਲੰਡਨ ਸ਼ਿਫਟ ਹੋ ਗਈ ਹੈ, ਬਾਦਸ਼ਾਹ  ਚੰਡੀਗੜ੍ਹ, ਦਿੱਲੀ ਅਤੇ ਮੁੰਬਈ ਵਿੱਚ ਰਹਿੰਦੇ ਹਨ।

 

You may also like