Dunki: 'ਡੰਕੀ' ਦੇ ਸੈੱਟ ਤੋਂ ਸ਼ਾਹਰੁਖ ਖ਼ਾਨ ਦੀ ਤਸਵੀਰ ਹੋਈ ਵਾਇਰਲ

By  Lajwinder kaur May 12th 2022 04:31 PM

Dunki: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਰਾਜਕੁਮਾਰ ਹਿਰਾਨੀ ਦੀਆਂ ਫ਼ਿਲਮਾਂ 'ਡੰਕੀ' ਅਤੇ 'ਪਠਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। Shah Rukh Khan ਚਾਰ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਅਜਿਹੇ 'ਚ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਕਿੰਗ ਖਾਨ 2018 'ਚ 'ਜ਼ੀਰੋ' ਤੋਂ ਬਾਅਦ ਕਿਸੇ ਫ਼ਿਲਮ 'ਚ ਨਜ਼ਰ ਨਹੀਂ ਆਏ। ਇਸ ਦੇ ਨਾਲ ਹੀ ਹੁਣ ਉਨ੍ਹਾਂ ਦੀ ਫ਼ਿਲਮ 'ਡੰਕੀ' ਦੇ ਸੈੱਟ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ :‘Tu Te Mai’ ਗੀਤ ਰਾਜ ਰਣਜੋਧ ਦੀ ਆਵਾਜ਼ ‘ਚ ਹੋਇਆ ਰਿਲੀਜ਼, ਇੱਕ-ਦੂਜੇ ਨਾਲ ਰੋਮਾਂਟਿਕ ਹੁੰਦੇ ਨਜ਼ਰ ਆ ਰਹੇ ਨੇ ਨੀਰੂ ਤੇ ਗੁਰਨਾਮ

Shah Rukh Khan's pic from sets of Rajkumar Hirani’s ‘Dunki’ goes viral; have a look (1) Image Source: Instagram

ਦਰਅਸਲ, ਫ਼ਿਲਮ ਦੇ ਸੈੱਟ ਤੋਂ ਇੱਕ ਗਰੁੱਪ ਫੋਟੋ ਵਾਇਰਲ ਹੋਈ ਹੈ। ਇਸ 'ਚ ਸ਼ਾਹਰੁਖ ਖ਼ਾਨ ਅਤੇ ਰਾਜੂ ਹਿਰਾਨੀ ਨਾਲ ਕਈ ਹੋਰ ਲੋਕ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ਾਹਰੁਖ ਖਾਨ ਸਲੇਟੀ ਰੰਗ ਦੀ ਟੀ-ਸ਼ਰਟ, ਬਲੈਕ ਜੀਨਸ ਅਤੇ ਸਫੇਦ ਜੁੱਤੀ ਪਹਿਨ ਕੇ ਵਿਚਕਾਰ ਖੜ੍ਹੇ ਹਨ।

Shah Rukh Khan's pic from sets of Rajkumar Hirani’s ‘Dunki’ goes viral; have a look Image Source: Instagram

ਸ਼ਾਹਰੁਖ ਖ਼ਾਨ ਦੇ ਕੂਲ ਅੰਦਾਜ਼ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਹ ਉਨ੍ਹਾਂ ਦੀ ਤਾਰੀਫ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਇਸ ਤੋਂ ਪਹਿਲਾਂ 'ਪਠਾਨ' ਦੇ ਸੈੱਟ 'ਤੇ ਸ਼ਾਹਰੁਖ ਖ਼ਾਨ ਦਾ ਲੁੱਕ ਵੀ ਲੀਕ ਹੋਇਆ ਸੀ। ਸ਼ਾਹਰੁਖ ਦੀ 'ਪਠਾਨ' ਅਤੇ 'ਡੰਕੀ' ਦੋਵੇਂ ਬਿਲਕੁਲ ਵੱਖ-ਵੱਖ ਲੁੱਕ ਹਨ।

Shah Rukh Khan's pic from sets of Rajkumar Hirani’s ‘Dunki’ goes viral; have a look (1) Image Source: Instagram

ਫਿਲਮ 'ਡੰਕੀ' ਦੀ ਗੱਲ ਕਰੀਏ ਤਾਂ ਇਹ ਇਕ ਕਾਮੇਡੀ ਡਰਾਮਾ ਫਿਲਮ ਹੈ, ਜਿਸ ਨੂੰ ਰਾਜਕੁਮਾਰ ਹਿਰਾਨੀ, ਅਭਿਜਾਤ ਜੋਸ਼ੀ ਅਤੇ ਕਨਿਕਾ ਢਿੱਲੋਂ ਨੇ ਲਿਖਿਆ ਹੈ। ਇਸ ਦੇ ਨਾਲ ਹੀ ਇਸ ਨੂੰ ਗੌਰੀ ਖਾਨ ਅਤੇ ਰਾਜੂ ਹਿਰਾਨੀ ਪ੍ਰੋਡਿਊਸ ਕਰ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਫਿਲਮ 'ਚ ਸ਼ਾਹਰੁਖ ਤੋਂ ਇਲਾਵਾ ਤਾਪਸੀ ਪੰਨੂ ਅਤੇ ਵਿੱਕੀ ਕੌਸ਼ਲ ਵੀ ਸ਼ਾਮਲ ਹਨ। ਵਿੱਕੀ ਸ਼ਾਹਰੁਖ ਦੇ ਬੈਸਟ ਫ੍ਰੈਂਡ ਦਾ ਕਿਰਦਾਰ ਨਿਭਾਉਣਗੇ ਅਤੇ ਤਾਪਸੀ ਉਨ੍ਹਾਂ ਦੀ ਗਰਲਫ੍ਰੈਂਡ ਦੀ ਭੂਮਿਕਾ ਨਿਭਾਏਗੀ।

ਹੋਰ ਪੜ੍ਹੋ : ‘ਆਸ਼ਰਮ 3’ ਦਾ ਇੰਤਜ਼ਾਰ ਕਰ ਰਹੇ ਦਰਸ਼ਕਾਂ ਲਈ ਚੰਗੀ ਖ਼ਬਰ, ਜਾਣੋ ਕਦੋਂ ਹੋਣ ਜਾ ਰਿਹਾ ਹੈ ਟ੍ਰੇਲਰ ਰਿਲੀਜ਼

Related Post