‘ਆਸ਼ਰਮ 3’ ਦਾ ਇੰਤਜ਼ਾਰ ਕਰ ਰਹੇ ਦਰਸ਼ਕਾਂ ਲਈ ਚੰਗੀ ਖ਼ਬਰ, ਜਾਣੋ ਕਦੋਂ ਹੋਣ ਜਾ ਰਿਹਾ ਹੈ ਟ੍ਰੇਲਰ ਰਿਲੀਜ਼

Written by  Lajwinder kaur   |  May 12th 2022 04:01 PM  |  Updated: May 12th 2022 04:08 PM

‘ਆਸ਼ਰਮ 3’ ਦਾ ਇੰਤਜ਼ਾਰ ਕਰ ਰਹੇ ਦਰਸ਼ਕਾਂ ਲਈ ਚੰਗੀ ਖ਼ਬਰ, ਜਾਣੋ ਕਦੋਂ ਹੋਣ ਜਾ ਰਿਹਾ ਹੈ ਟ੍ਰੇਲਰ ਰਿਲੀਜ਼

 Aashram 3 Trailer: ਬਾਲੀਵੁੱਡ ਦੇ ਸਟਾਰ ਹੀਰੋ ਬੌਬੀ ਦਿਓਲ ਦੇ ਪ੍ਰਸ਼ੰਸਕਾਂ ਦੇ ਲਈ ਗੁੱਡ ਨਿਊਜ਼ ਹੈ। ਜੀ ਹਾਂ ਬੌਬੀ ਦਿਓਲ ਸਟਾਰਰ ਪ੍ਰਕਾਸ਼ ਝਾਅ ਦੀ ਵੈੱਬ ਸੀਰੀਜ਼ ‘ਆਸ਼ਰਮ’ ਦੇ ਤੀਜੇ ਸੀਜ਼ਨ Aashram Chapter 3 ਦਾ ਟ੍ਰੇਲਰ ਰਿਲੀਜ਼ ਹੋਣ ਜਾ ਰਿਹਾ ਹੈ। ਜਿਸ ਤੋਂ ਬਾਅਦ Bobby Deol ਦੇ ਫੈਨਜ਼ ਕਾਫੀ ਜ਼ਿਆਦਾ ਉਤਸੁਕ ਹਨ।

ਹੋਰ ਪੜ੍ਹੋ : ਪੰਜਾਬੀਆਂ ਦੀ ਗੱਲ ਵੱਖਰੀ! ਸ਼ਿਕਾਇਤ ਦੀ ਜਾਂਚ ਕਰਨ ਆਏ ਗੋਰੇ ਪੁਲਿਸ ਵਾਲੇ ਵੀ ਪੰਜਾਬੀ ਗੀਤ 'ਤੇ ਖੁਦ ਨੂੰ ਨਹੀਂ ਰੋਕ ਸਕੇ, ਵੇਖੋ ਵੀਡੀਓ

bobby deol aashram

ਇਹ ਵੈੱਬ ਸੀਰੀਜ਼ ਪਾਖੰਡੀ ਬਾਬੇ ਯਾਨੀਕਿ ਬੌਬੀ ਦਿਓਲ ਵੱਲੋਂ ਨਿਭਾਏ ਕਿਰਦਾਰ ਕਾਸ਼ੀਪੂਰ ਵਾਲੇ ਬਾਬੇ ਦੇ ਆਲੇ-ਦੁਆਲੇ ਘੁੰਮਦਾ ਹੈ। ਇਸ ਵੈੱਬ ਸੀਰੀਜ਼ ‘ਚ ਬਾਬਾ ਆਪਣੀ ਪਾਖੰਡਪੁਣੇ ਦੇ ਨਾਲ ਨਿਰਦੋਸ਼ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਖੇਡ ਦਿਖਾਇਆ ਗਿਆ ਜਾ ਰਿਹਾ ਹੈ। ਪਹਿਲੇ ਭਾਗ ਅਤੇ ਦੂਜੇ ਭਾਗ ਦੀ ਕਹਾਣੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਹੁਣ ਇਸ ਆਸ਼ਰਮ ਦਾ ਤੀਜਾ ਹਿੱਸੇ ਵਿਚ ਅੱਗੇ ਲਿਜਾਣ ਲਈ ਤਿਆਰ ਹੈ।

aashram 3 trailer out

ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਟ੍ਰੇਲਰ ਦੀ ਇੱਕ ਛੋਟੀ ਜਿਹੀ ਝਲਕ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਦੇ ਨਾਲ ਇਹ ਗੁੱਡ ਨਿਊਜ਼ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ਹੁਣ ਇੰਤਜ਼ਾਰ ਹੋਵੇਗਾ  ਖਤਮ, ਫਿਰ ਖੁੱਲ੍ਹਣਗੇ ਦਰਵਾਜ਼ੇ Aashram ਦੇ ... Japnaam?..'

ਉਨ੍ਹਾਂ ਨੇ ਅੱਗੇ ਲਿਖਿਆ ਹੈ- 'Ek Badnaam…Aashram Season 3 ਟ੍ਰੇਲਰ ਕੱਲ੍ਹ ਰਿਲੀਜ਼ ਹੋਵੇਗਾ ਸਿਰਫ @mxplayer ਉੱਤੇ'। ਇਸ ਪੋਸਟ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਪ੍ਰਸ਼ੰਸਕ ਤੇ ਕਲਾਕਾਰ ਲਿਖ ਰਹੇ ਨੇ ਵੈੱਲਕਮ ਬੈਕ ਬਾਬਾ ਜੀ, ਜਪ ਨਾਮ  ਵਰਗੇ ਕਮੈਂਟ ਪੋਸਟ ਕਰ ਰਹੇ ਹਨ।

inside image of aashram 3 trailer

ਸਿਰਫ ਇਹ ਹੀ ਨਹੀਂ, ਇਸ ਵੈੱਬ ਲੜੀ ਵਿਚ ਵਿਸ਼ਵਾਸ, ਰਾਜਨੀਤੀ ਅਤੇ ਅਪਰਾਧ ਦਾ ਗੱਠਜੋੜ ਵਿਖਾਇਆ ਗਿਆ ਹੈ ਜੋ ਸਨਸਨੀਖੇਜ਼ ਹੈ। ਪ੍ਰਕਾਸ਼ ਝਾਅ ਦੀ ‘ਆਸ਼ਰਮ ਚੈਪਟਰ 3’ ਦਾ ਟ੍ਰੇਲਰ ਕੱਲ੍ਹ ਯਾਨੀਕਿ 13 ਮਈ,2022 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਵੈੱਬ ਸੀਰੀਜ਼ ਆਸ਼ਰਮ-3 'ਚ ਬੌਬੀ ਦਿਓਲ, ਤ੍ਰਿਧਾ ਚੌਧਰੀ, Aaditi S Pohankar, ਦਰਸ਼ਨ ਕੁਮਾਰ, ਅਨੁਪ੍ਰਿਆ ਗੋਇਨਕਾ ਤੇ ਕਈ ਹੋਰ ਨਾਮੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

ਹੋਰ ਪੜ੍ਹੋ : ਜਦੋਂ ਐਸ਼ਵਰਿਆ ਰਾਏ ਅਤੇ ਰਵੀਨਾ ਟੰਡਨ ਨੂੰ ਵੱਧੇ ਹੋਏ ਭਾਰ ਨੂੰ ਲੈ ਕੇ ਕੀਤਾ ਗਿਆ ਸੀ ਟ੍ਰੋਲ, ਤਾਂ ਅਦਾਕਾਰਾ ਨੇ ਇੰਝ ਕਰਵਾਈ ਸੀ ਬੋਲਤੀ ਬੰਦ

 

 

View this post on Instagram

 

A post shared by Bobby Deol (@iambobbydeol)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network