ਜਦੋਂ ਐਸ਼ਵਰਿਆ ਰਾਏ ਅਤੇ ਰਵੀਨਾ ਟੰਡਨ ਨੂੰ ਵੱਧੇ ਹੋਏ ਭਾਰ ਨੂੰ ਲੈ ਕੇ ਕੀਤਾ ਗਿਆ ਸੀ ਟ੍ਰੋਲ, ਤਾਂ ਅਦਾਕਾਰਾ ਨੇ ਇੰਝ ਕਰਵਾਈ ਸੀ ਬੋਲਤੀ ਬੰਦ

Written by  Lajwinder kaur   |  May 11th 2022 03:59 PM  |  Updated: May 11th 2022 03:59 PM

ਜਦੋਂ ਐਸ਼ਵਰਿਆ ਰਾਏ ਅਤੇ ਰਵੀਨਾ ਟੰਡਨ ਨੂੰ ਵੱਧੇ ਹੋਏ ਭਾਰ ਨੂੰ ਲੈ ਕੇ ਕੀਤਾ ਗਿਆ ਸੀ ਟ੍ਰੋਲ, ਤਾਂ ਅਦਾਕਾਰਾ ਨੇ ਇੰਝ ਕਰਵਾਈ ਸੀ ਬੋਲਤੀ ਬੰਦ

ਰਵੀਨਾ ਟੰਡਨ Raveena Tandon ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਅਦਾਕਾਰਾ ਵੱਲੋਂ  ਫ਼ਿਲਮ KGF 2 'ਚ ਨਿਭਾਏ ਦਮਦਾਰ ਰੋਲ ਨੂੰ ਦਰਸ਼ਕਾਂ ਵੱਲੋਂ ਖੂਬ ਸਰਹਾਇਆ ਗਿਆ ਹੈ। ਰਵੀਨਾ ਟੰਡਨ ਦਾ ਕਿਰਦਾਰ ਰਮਿਕਾ ਸੇਨ ਸਾਰਿਆਂ ਨੂੰ ਪਸੰਦ ਆਇਆ। ਇਸ ਤੋਂ ਬਾਅਦ ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।

Raveena Tandon , image from instagram

ਹੋਰ ਪੜ੍ਹੋ :  ਧਰਮਿੰਦਰ ਦੇ ਪੋਤੇ ਕਰਣ ਦਿਓਲ ਨੇ ਆਪਣੀ ਮਾਂ ਪੂਜਾ ਦਿਓਲ ਦੇ ਨਾਲ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

ਹੁਣ ਰਵੀਨਾ ਟੰਡਨ ਨੇ ਹਾਲ ‘ਚ ਦਿੱਤੇ ਇੱਕ ਇੰਟਰਵਿਊ 'ਚ ਇੱਕ ਪੁਰਾਣੀ ਗੱਲ ਸਾਂਝੀ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਕੁਝ ਸਾਲ ਪਹਿਲਾਂ ਉਸ ਨੂੰ ਅਤੇ ਅਦਾਕਾਰਾ ਐਸ਼ਵਰਿਆ ਰਾਏ ਨੂੰ ਵੱਧੇ ਹੋਏ ਵਜ਼ਨ ਕਾਰਨ ਕਾਫੀ ਟ੍ਰੋਲ ਕੀਤਾ ਗਿਆ ਸੀ।

Aishwarya Rai Bachchan old fatty pic

ਰਵੀਨਾ ਟੰਡਨ ਨੇ ਕਿਹਾ, 'ਇਕ ਸਮਾਂ ਸੀ ਜਦੋਂ ਮੇਰਾ ਭਾਰ ਬਹੁਤ ਵੱਧ ਗਿਆ ਸੀ। ਇਹ ਉਹ ਸਮਾਂ ਸੀ ਜਦੋਂ ਮੈਂ ਆਪਣੇ ਬੇਟੇ ਨੂੰ ਜਨਮ ਦਿੱਤਾ ਅਤੇ ਮੈਨੂੰ ਯਾਦਾ ਹੈ ਕਿ ਮੈਂ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਮੈਂ ਐਸ਼ਵਰਿਆ ਰਾਏ ਨਾਲ ਪ੍ਰੈੱਸ ਕਾਨਫਰੰਸ 'ਚ ਸ਼ਾਮਿਲ ਹੋਈ। ਇਸ ਈਵੈਂਟ 'ਚ ਹਰ ਕੋਈ ਮੇਰਾ ਅਤੇ ਐਸ਼ਵਰਿਆ ਰਾਏ ਦੇ ਵੱਧੇ ਹੋਏ ਵਜ਼ਨ ਦਾ ਮਜ਼ਾਕ ਉਡਾ ਰਿਹਾ ਸੀ।

ਰਵੀਨਾ ਟੰਡਨ ਨੇ ਦੱਸਿਆ, ਉਹ ਆਪਣੇ ਅਤੇ ਐਸ਼ਵਰਿਆ ਰਾਏ ਦੇ ਲਈ ਖੜ੍ਹੀ ਹੋਈ ਤੇ ਕਿਹਾ ਕਿ ਹਾਲ ਹੀ ਵਿੱਚ ਉਸਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ।

ਰਵੀਨਾ ਟੰਡਨ ਨੇ ਅੱਗੇ ਉਸ ਪੱਤਰਕਾਰ ਨੂੰ ਕਿਹਾ, 'ਦੇਖੋ ਭਰਾ, ਮੋਟਾਪਾ ਘੱਟ ਜਾਵੇਗਾ ਪਰ ਤੁਹਾਡੀ ਦਿੱਖ ਕਿਵੇਂ ਬਦਲੇਗੀ?' ਰਵੀਨਾ ਅੱਗੇ ਕਹਿੰਦੀ ਹੈ, 'ਬੱਚੇ ਦੇ ਜਨਮ ਤੋਂ ਬਾਅਦ ਹਰ ਔਰਤ ਦਾ ਭਾਰ ਵਧ ਜਾਂਦਾ ਹੈ ਅਤੇ ਇਸ ਨੂੰ ਲੈ ਕੇ ਸਾਡਾ ਦੋਵਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ।'

From Digital Rights to OTT Release Date, know all about KGF Chapter 2

ਰਵੀਨਾ ਟੰਡਨ ਕੇਜੀਐਫ 2 ਵਿੱਚ ਰਮਿਕਾ ਸੇਨ ਦਾ ਕਿਰਦਾਰ ਨਿਭਾ ਰਹੀ ਹੈ। ਜਿਸ ਨੂੰ ਉਸਨੇ ਆਪਣੀ ਦਮਦਾਰ ਅਦਾਕਾਰੀ ਨਾਲ ਬਾਖੂਬੀ ਨਿਭਾਇਆ। ਇਸੇ ਲਈ ਲੋਕ ਫ਼ਿਲਮ ਦੇ ਤੀਜੇ ਭਾਗ ਦਾ ਇੰਤਜ਼ਾਰ ਕਰ ਰਹੇ ਹਨ। ਰਵੀਨਾ ਆਉਣ ਵਾਲੇ ਸਮੇਂ ਚ ਕਈ ਹੋਰ ਫ਼ਿਲਮਾਂ ਚ ਵੀ ਨਜ਼ਰ ਆਵੇਗੀ। ਦੱਸ ਦਈਏ ਰਵੀਨਾ ਸੋਸ਼ਲ ਮੀਡੀਆ ਦੇ ਰਾਹੀਂ ਦਰਸ਼ਕਾਂ ਦੇ ਨਾਲ ਜੁੜੀ ਰਹਿੰਦੀ ਹੈ।

ਹੋਰ ਪੜ੍ਹੋ : ਵਿਆਹ ‘ਚ ਲਾੜੇ ਦੀ ‘ਸ਼ੇਰਵਾਨੀ’ ਨੂੰ ਲੈ ਕੇ ਹੋਇਆ ਹੰਗਾਮਾ, ਬਾਰਾਤੀਆਂ ਤੇ ਕੁੜੀਆਂ ਵਾਲਿਆਂ ‘ਚ ਹੋਈ ਜੰਮ ਕੇ ਪੱਥਰਬਾਜ਼ੀ


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network