ਪੰਜਾਬੀਆਂ ਦੀ ਗੱਲ ਵੱਖਰੀ! ਸ਼ਿਕਾਇਤ ਦੀ ਜਾਂਚ ਕਰਨ ਆਏ ਗੋਰੇ ਪੁਲਿਸ ਵਾਲੇ ਵੀ ਪੰਜਾਬੀ ਗੀਤ 'ਤੇ ਖੁਦ ਨੂੰ ਨਹੀਂ ਰੋਕ ਸਕੇ, ਵੇਖੋ ਵੀਡੀਓ

written by Lajwinder kaur | May 05, 2022

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਜਿੱਥੇ ਰੋਜ਼ਾਨਾ ਕੋਈ ਨਾ ਕੋਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੁਝ ਅਜਿਹੀਆਂ ਵੀਡੀਓਜ਼ ਹੁੰਦੀਆਂ ਨੇ ਜੋ ਕਿ ਹੈਰਾਨ ਕਰ ਦਿੰਦੀਆਂ ਨੇ ਤੇ ਕੁਝ ਦਿਲ ਨੂੰ ਛੂਹ ਜਾਂਦੀਆਂ ਹਨ। ਮਨੋਰੰਜਨ ਵਾਲੀਆਂ ਵੀਡੀਓਜ਼ ਹਮੇਸ਼ਾ ਹੀ ਤਾਜ਼ਾ ਰਹਿੰਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਕੁਝ ਵਿਦੇਸ਼ੀ ਕੋਪਸ ਪੰਜਾਬੀ ਗੀਤ ਉੱਤੇ ਨੱਚਦੇ ਹੋਏ ਨਜ਼ਰ ਆ ਰਹੇ ਹਨ।

California: When two police officers were called to Punjabi Wedding to shut it down Image Source: Instagram

ਹੋਰ ਪੜ੍ਹੋ : ਈਦ ਪਾਰਟੀ ‘ਚ ਸ਼ਹਿਨਾਜ਼ ਗਿੱਲ ਨੇ ਲੁੱਟੀ ਮਹਿਫ਼ਿਲ, ਸਲਮਾਨ ਖ਼ਾਨ ਦੇ ਨਾਲ ਕਿਊਟ ਵੀਡੀਓ ਆਇਆ ਸਾਹਮਣੇ

ਕੈਲੀਫੋਰਨੀਆ ਵਿੱਚ ਪੰਜਾਬੀਆਂ ਦਾ ਵਿਆਹ ਸਮਾਗਮ ਚੱਲ ਰਿਹਾ ਹੈ ਜਿਸ ਵਿੱਚ ਕੁਝ ਅਣ ਬੁਲਾਏ ਮਹਿਮਾਨਾਂ ਯਾਨੀ ਕਿ ਪੁਲਿਸ ਵਾਲੇ ਪਹੁੰਚ ਗਏ। ਜਿਸ ਨੂੰ ਦੇਖ ਕੇ ਉੱਥੇ ਮੌਜੂਦ ਲੋਕ ਘਬਰਾ ਗਏ। ਪਰ ਪੁਲਿਸ ਵਾਲਿਆਂ ਨੇ ਕੁਝ ਅਜਿਹਾ ਕੀਤਾ ਜਿਸ ਨੂੰ ਦੇਖ ਕੇ ਸਭ ਹੈਰਾਨ ਤੇ ਖੁਸ਼ ਹੋ ਗਏ। ਪੁਲਿਸ ਵਾਲੇ ਪੰਜਾਬੀ ਗਾਇਕ ਮਲਕੀਤ ਸਿੰਘ ਦੇ ਪੰਜਾਬੀ ਗੀਤ ਉੱਤੇ ਡਾਂਸ ਕਰਦੇ ਹੋਏ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਗਏ।

California: When two police officers were called to Punjabi Wedding to shut it down Image Source: Instagram

ਦੱਸ ਦਈਏ ਪੂਰਾ ਮਾਮਲਾ ਇਹ ਸੀ ਕਿ ਗੁਆਂਢੀਆਂ ਨੇ ਵਿਆਹ ਦੇ ਲਾਊਂਡ ਮਿਊਜ਼ਿਕ ਦੀ ਸ਼ਿਕਾਇਤ ਕੀਤੀ ਸੀ। ਜਿਸ ਦੀ ਜਾਂਚ ਕਰਨ ਲਈ ਗੋਰੇ ਪੁਲਿਸ ਵਾਲੇ ਇਸ ਥਾਂ ਤੇ ਪਹੁੰਚੇ। ਪਰ ਪੰਜਾਬੀ ਗੀਤ ਤੇ ਭੰਗੜੇ ਵਾਲੇ ਮਾਹੌਲ ਨੂੰ ਦੇਖ ਉਹ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ‘ਤੇ ਨੱਚਣ ਲੱਗ ਪਏ। ਜਿਸ ਨੂੰ ਦੇਖ ਕੇ ਸਾਰੇ ਬਹੁਤ ਖੁਸ਼ ਹੋਏ।

California: When two police officers were called to Punjabi Wedding to shut it down Image Source: Instagram

ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਹਰ ਕੋਈ ਪੰਜਾਬੀ ਅੰਦਾਜ਼ ਦੇ ਨਾਲ-ਨਾਲ ਇਨ੍ਹਾਂ ਕੂਲ ਪੁਲਿਸ ਵਾਲਿਆਂ ਦੀ ਤਾਰੀਫ ਕਰ ਰਹੇ ਹਨ। ਇਸ ਹੇਠ ਦਿੱਤੀ ਵੀਡੀਓ ‘ਚ ਤੁਸੀਂ ਖੁਦ ਹੀ ਦੇਖ ਲਵੋ ਕਿ ਪੁਲਿਸ ਵਾਲੇ ਪੰਜਾਬੀ ਗੀਤ ‘ਸਾਡੇ ਮਾਮਾ ਬੜਾ ਗ੍ਰੇਟ’ ਟੱਪੇ  ਉੱਤੇ ਨੱਚ ਰਹੇ ਹਨ।

ਹੋਰ ਪੜ੍ਹੋ : ਰਾਨੂ ਮੰਡਲ ਤੋਂ ਬਾਅਦ ਇਸ ਟਰੱਕ ਡਰਾਈਵਰ ਦਾ ਵੀਡੀਓ ਵਾਇਰਲ, ਮੁਹੰਮਦ ਰਫੀ ਦੇ ਅੰਦਾਜ਼ 'ਚ ਗਾਇਆ ਗੀਤ, ਲੋਕਾਂ ਕਰ ਰਹੇ ਨੇ ਤਾਰੀਫ

 

 

View this post on Instagram

 

A post shared by Kanda Productions (@kandaproductions)

You may also like