ਸ਼ਹਿਨਾਜ਼ ਗਿੱਲ ਦੇ ਬਚਪਨ ਦੀ ਕਿਊਟ ਤਸਵੀਰ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ, ਫੈਨਜ਼ ਨੇ ਕਿਹਾ ਪਿਉਰ ਸੋਲ

By  Pushp Raj March 4th 2022 02:30 PM -- Updated: March 4th 2022 01:52 PM

ਮਸ਼ਹੂਰ ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਗਿੱਲ (Shahnaz Gill) ਆਪਣੇ ਭੋਲੇ ਭਾਲੇ ਤੇ ਚੁੱਲਬੁਲੇ ਅੰਦਾਜ਼ ਨਾਲ ਫੈਨਜ਼ ਦੇ ਦਿਲਾਂ 'ਤੇ ਰਾਜ ਕਰਦੀ ਹੈ। ਸ਼ਹਿਨਾਜ਼ ਗਿੱਲ ਇੱਕ ਅਹਿਜੀ ਸੈਲੇਬ੍ਰੀਟੀ ਹੈ ਜੋ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਵੀ ਸ਼ੇਅਰ ਕਰਦੀ ਹੈ ਤਾਂ ਉਹ ਵਾਇਰਲ ਹੋ ਜਾਂਦਾ ਹੈ। ਫੇਰ ਉਹ ਭਾਵੇਂ ਉਸ ਦੀ ਕੋਈ ਤਸਵੀਰ ਹੋਵੇ ਜਾਂ ਵੀਡੀਓ। ਹੁਣ ਸ਼ਹਿਨਾਜ਼ ਗਿੱਲ ਦੇ ਬਚਪਨ ਦੀ ਇੱਕ ਤਸਵੀਰ (Shahnaz childhood pic) ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸ਼ਹਿਨਾਜ਼ ਗਿੱਲ ਦੀਆਂ ਬਚਪਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆਂ ਸਨ। ਇਨ੍ਹਾਂ ਤਸਵੀਰਾਂ ਦੇ ਵਿੱਚ ਉਹ ਆਪਣੇ ਮਾਤਾ-ਪਿਤਾ ਅਤੇ ਭਰਾ ਸ਼ਹਿਬਾਜ਼ ਨਾਲ ਵਿਖਾਈ ਦੇ ਰਹੀ ਸੀ।

 

 

 

ਹੁਣ ਸ਼ਹਿਨਾਜ਼ ਗਿੱਲ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਖ਼ੁਦ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਉਸ ਦੇ ਬਚਪਨ ਦੀ ਹੈ। ਸ਼ਹਿਨਾਜ਼ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਇੱਕ ਕੈਪਸ਼ਨ ਵੀ ਲਿਖਿਆ ਹੈ। ਸ਼ਹਿਨਾਜ਼ ਨੇ ਲਿਖਿਆ, "ਜਦੋਂ ਸਭ ਕੁਝ ਇੰਨਾ ਸ਼ਾਨਦਾਰ ਸੀ ਅਤੇ ਜ਼ਿੰਦਗੀ ਬਹੁਤ ਹੀ ਸਿੰਪਲ ਸੀ!!"

ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਨੇ ਇੱਕ ਡੈਨਿਮ ਡਰੈਸ ਪਾਈ ਹੋਈ ਹੈ। ਉਸ ਨੇ ਆਪਣੇ ਬੌਬੀ ਕੱਟ ਵਾਲਾਂ ਦੇ ਨਾਲ ਇੱਕ ਹੇਅਰਬੈਂਡ ਨਾਲ ਲਗਾਇਆ ਹੋਇਆ ਹੈ। ਇਸ ਦੇ ਨਾਲ ਹੀ ਤਸਵੀਰਾਂ ਖਿਚਵਾਉਣ ਦੀ ਸ਼ੌਕੀਨ ਸ਼ਹਿਨਾਜ਼ ਕੈਮਰੇ ਦੇ ਅੱਗੇ ਬਹੁਤ ਹੀ ਸੋਹਣੇ ਤਰੀਕੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਸ਼ਹਿਨਾਜ਼ ਗਿੱਲ ਆਪਣੀ ਬਚਪਨ ਦੀ ਇਸ ਤਸਵੀਰ ਦੇ ਵਿੱਚ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦੇ ਫੈਨਜ਼ ਉਸ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਮਨਮੋਹਕ ਪੋਸਟ ਉੱਤੇ ਸ਼ਹਿਨਾਜ਼ ਦੇ ਫੈਨਜ਼ ਨੇ ਹਜ਼ਾਰਾਂ ਰੀ-ਟਵੀਟਸ ਅਤੇ ਕਮੈਂਟ ਕੀਤੇ ਹਨ।

ਇਸ ਸ਼ਹਿਨਾਜ਼ ਦੇ ਇਸ ਟਵੀਟ ਨੂੰ 26.8k ਵਿਊਜ਼ ਮਿਲ ਚੁੱਕੇ ਹਨ। ਇੱਕ ਯੂਜ਼ਰ ਨੇ ਲਿਖਿਆ, "ਇਹ ਕੁੜੀ ਲੱਖਾਂ ਲੋਕਾਂ ਦੇ ਦਿਲ ਦੀ ਧੜਕਣ ਹੈ"। ਇੱਕ ਹੋਰ ਨੇ ਲਿਖਿਆ, “ਸਭ ਤੋਂ ਖੁਸ਼ਹਾਲ ਲੋਕਾਂ ਕੋਲ ਸਭ ਕੁਝ ਸਭ ਤੋਂ ਉੱਤਮ ਨਹੀਂ ਹੁੰਦਾ, ਉਹ ਆਪਣੇ ਕੋਲ ਜੋ ਹੈ ਉਸ ਨੂੰ ਸਭ ਤੋਂ ਵਧੀਆ ਬਣਾਉਂਦੇ ਹਨ। ”

ਇੱਕ ਤੀਜੇ ਯੂਜ਼ਰ ਨੇ ਉਸ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ, "ਤੁਸੀਂ ਬਹੁਤ ਪਿਆਰੀ ਅਤੇ ਪਿਉਰ ਸੋਲ (Pure Soul) ਹੋ। ਸ਼ਹਿਨਾਜ਼ ਕਿਰਪਾ ਕਰਕੇ ਇੱਕ ਗੱਲ ਯਾਦ ਰੱਖੋ ਕਿ ਤੁਸੀਂ ਦੁਬਾਰਾ ਖੁਸ਼ ਨਹੀਂ ਹੋ ਸਕਦੇ। ਤੁਸੀਂ ਆਪਣੀ ਸ਼ਾਂਤੀ ਦਾ ਖਿਆਲ ਰੱਖੋ ਰੋਜ਼ਾਨਾ ਯੋਗਾ ਅਤੇ ਧਿਆਨ ਕਰੋ ਅਤੇ ਜੇਕਰ ਤੁਹਾਡੇ 'ਤੇ ਦਬਾਅ ਹੈ। ਸ਼ੂਟ ਕਰਦੇ ਹੋਏ ਤੁਸੀਂ ਕੁਝ ਮਹੀਨਿਆਂ ਲਈ ਬ੍ਰੇਕ ਲੈਂਦੇ ਲਵੋ, ਤੁਹਾਨੂੰ ਸੱਚਮੁੱਚ ਆਪਣੇ ਆਪ ਨੂੰ ਸਮਾਂ ਦੇਣਾ ਚਾਹੀਦਾ ਹੈ !!"

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਸ਼ਰਧਾਂਜਲੀ, ਵੇਖੋ ਵੀਡੀਓ

ਇਸ ਦੌਰਾਨ, ਸ਼ਹਿਨਾਜ਼ ਨੂੰ ਜਨਵਰੀ ਵਿੱਚ 'ਬਿੱਗ ਬੌਸ 15' ਦੇ ਫਿਨਾਲੇ ਵਿੱਚ ਮਰਹੂਮ ਅਭਿਨੇਤਾ ਸਿਧਾਰਥ ਸ਼ੁਕਲਾ ਨੂੰ ਭਾਵੁਕ ਕਰ ਦੇਣ ਵਾਲੀ ਸ਼ਰਧਾਂਜਲੀ ਦਿੰਦੇ ਹੋਏ ਦੇਖਿਆ ਗਿਆ ਸੀ। ਸਿਧਾਰਥ ਸ਼ੁਕਲਾ, ਸ਼ਹਿਨਾਜ਼ ਗਿੱਲ ਅਤੇ ਆਸਿਮ ਰਿਆਜ਼ ਤਿੰਨੋਂ ਬਿੱਗ ਬੌਸ 13 ਦੇ ਸ਼ੋਅ ਟੌਪ-3 ਕੰਟੈਸਟੈਂਟ ਰਹੇ। ਦੱਸ ਦਈਏ ਕਿ ਸ਼ਹਿਨਾਜ਼ ਤੇ ਸਿਧਾਰਥ ਦਾ ਪਿਆਰ ਬਿੱਗ ਬੌਸ 13 ਵਿੱਚ ਸ਼ੁਰੂ ਹੋਇਆ। ਦਰਸ਼ਕਾਂ ਨੇ ਇਸ ਜੋੜੀ ਦਾ ਨਾਂਅ ਰੱਖਿਆ ਸਿਡਨਾਜ਼ ਅਤੇ ਇਸ ਜੋੜੀ ਨੂੰ ਬਹੁਤ ਪਿਆਰ ਦਿੱਤਾ।

When everything was so wonderful .and life was so simple !! pic.twitter.com/9TJ9b54ANm

— Shehnaaz Gill (@ishehnaaz_gill) March 3, 2022

Related Post