ਵੈਨਕੂਵਰ 'ਚ ਰੋਣਕਾ ਲਾਉਣ ਲਈ ਪਹੁੰਚ ਰਹੇ ਹਨ ਸ਼ੈਰੀ ਮਾਨ ਅਤੇ ਜੈਸਮੀਨ ਸੈਂਡਲਸ
Rajan Sharma
June 13th 2018 03:01 AM
ਕੈਨੇਡਾ ਵਿਚ ਰਹਿ ਰਹੇ ਪੰਜਾਬੀਆਂ ਲਈ ਆ ਗਈ ਹੈ ਇਕ ਬਹੁਤ ਵੱਡੀ ਖੁਸ਼ਖਬਰੀ | ਉਹ ਖੁਸ਼ਖਬਰੀ ਹੈ ਜਲਦ ਹੀ ਪੰਜਾਬ ਦੇ ਬੜੇ ਹੀ ਮਸ਼ਹੂਰ ਗਾਇਕ ਜੈਸਮੀਨ ਸੈਂਡਲਸ ਅਤੇ ਸ਼ੈਰੀ ਮਾਨ sharry mann ਆਪਣੇ ਸ਼ੋਅ ਲਈ ਪੁਹੰਚ ਰਹੇ ਹਨ ਵੈਨਕੂਵਰ ਦੇ ਸਰੀ ਵਿਚ | ਉਹਨਾਂ ਦਾ ਇਹ ਸ਼ੋਅ 17 ਜੂਨ ਨੂੰ ਸੇੰਟ੍ਰਲ ਸਿਟੀ ਪਲਾਜ਼ਾ 'ਚ ਹੋਣ ਵਾਲੇ ਹਨ | ਕੈਨੇਡਾ ਦੇ ਲੋਕ ਉਹਨਾਂ ਦੇ ਇਸ ਸ਼ੋਅ ਲਈ ਬਹੁਤ ਉਤਸਾਹਿਤ ਹਨ | ਸੱਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਇਹ ਸ਼ੋਅ ਬਿਲਕੁਲ ਹੀ ਫ੍ਰੀ ਹਨ| ਫੈਨਸ ਨੂੰ ਸ਼ੋਅ ਦੇਖਣ ਲਈ ਕੋਈ ਵੀ ਪੈਸੇ ਦੇਣ ਦੀ ਲੋੜ ਨਹੀਂ ਹੈ |