ਵੈਨਕੂਵਰ 'ਚ ਰੋਣਕਾ ਲਾਉਣ ਲਈ ਪਹੁੰਚ ਰਹੇ ਹਨ ਸ਼ੈਰੀ ਮਾਨ ਅਤੇ ਜੈਸਮੀਨ ਸੈਂਡਲਸ

Written by  Rajan Sharma   |  June 13th 2018 03:01 AM  |  Updated: June 13th 2018 03:01 AM

ਵੈਨਕੂਵਰ 'ਚ ਰੋਣਕਾ ਲਾਉਣ ਲਈ ਪਹੁੰਚ ਰਹੇ ਹਨ ਸ਼ੈਰੀ ਮਾਨ ਅਤੇ ਜੈਸਮੀਨ ਸੈਂਡਲਸ

ਕੈਨੇਡਾ ਵਿਚ ਰਹਿ ਰਹੇ ਪੰਜਾਬੀਆਂ ਲਈ ਆ ਗਈ ਹੈ ਇਕ ਬਹੁਤ ਵੱਡੀ ਖੁਸ਼ਖਬਰੀ | ਉਹ ਖੁਸ਼ਖਬਰੀ ਹੈ ਜਲਦ ਹੀ ਪੰਜਾਬ ਦੇ ਬੜੇ ਹੀ ਮਸ਼ਹੂਰ ਗਾਇਕ ਜੈਸਮੀਨ ਸੈਂਡਲਸ  ਅਤੇ ਸ਼ੈਰੀ ਮਾਨ sharry mann ਆਪਣੇ ਸ਼ੋਅ ਲਈ ਪੁਹੰਚ ਰਹੇ ਹਨ ਵੈਨਕੂਵਰ ਦੇ ਸਰੀ ਵਿਚ | ਉਹਨਾਂ ਦਾ ਇਹ ਸ਼ੋਅ 17 ਜੂਨ ਨੂੰ ਸੇੰਟ੍ਰਲ ਸਿਟੀ ਪਲਾਜ਼ਾ 'ਚ ਹੋਣ ਵਾਲੇ ਹਨ | ਕੈਨੇਡਾ ਦੇ ਲੋਕ ਉਹਨਾਂ ਦੇ ਇਸ ਸ਼ੋਅ ਲਈ ਬਹੁਤ ਉਤਸਾਹਿਤ ਹਨ | ਸੱਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਇਹ ਸ਼ੋਅ ਬਿਲਕੁਲ ਹੀ ਫ੍ਰੀ ਹਨ| ਫੈਨਸ ਨੂੰ ਸ਼ੋਅ ਦੇਖਣ ਲਈ ਕੋਈ ਵੀ ਪੈਸੇ ਦੇਣ ਦੀ ਲੋੜ ਨਹੀਂ ਹੈ |

https://www.instagram.com/p/BjxYeo5F1nD/

https://www.instagram.com/p/BjwtO_4nGZ-/

ਹਾਲ ਹੀ ਵਿਚ ਆਇਆ ਸ਼ੈਰੀ ਮਾਨ ਦਾ ਗੀਤ "ਮੋਟਰ" motor ਫੈਨਸ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ | ਸ਼ੈਰੀ ਮਾਨ sharry mann ਨੇ ਖੁਦ ਇਸ ਗਾਣੇ ਨੂੰ ਲਿਖਿਆ ਹੈ | ਗਾਣੇ ਦੀ ਵੀਡੀਓ ਪੰਕਜ ਵਰਮਾ ਦੁਆਰਾ ਡਾਇਰੈਕਟ ਕੀਤੀ ਗਈ ਹੈ| ਗਾਣੇ ਨੂੰ 4.2 ਮਿਲੀਅਨ ਤੋਂ ਵੱਧ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ | ਇਸ ਤੋਂ ਇਲਾਵਾ ਉਹਨਾਂ ਦੇ ਗੀਤ ਜਿਵੇਂ ਕਿ 3 ਪੈਗ,ਕਿਊਟ ਮੁੰਡਾ,ਹੋਸਟਲ,ਯਾਰ ਅਣਮੁੱਲੇ,ਯਾਰਾਂ,ਵੱਡਾ ਭਾਈ ਆਦਿ ਬੜੇ ਹੀ ਮਸ਼ਹੂਰ ਗਾਣੇ ਹਨ |

sharry maan

ਅਗਰ ਗੱਲ ਜੈਸਮੀਨ ਸੈਂਡਲਸ jasmine sandlas ਦੀ ਕਰੀਏ ਤਾਂ ਉਹ ਆਪਣੇ ਵੱਖਰੇ ਸਵੈਗ ਕਰ ਕੇ ਫੈਨਸ ਨੂੰ ਬਹੁਤ ਪਸੰਦ ਹਨ | ਹਾਲ ਹੀ ਵਿਚ ਆਇਆ ਉਹਨਾਂ ਦਾ ਗੀਤ ਬੰਬ ਸੋਸ਼ਲ ਮੀਡਿਆ ਤੇ ਧਮਾਲਾਂ ਪਾ ਰਿਹਾ ਹੈ | ਹੁਣ ਤਕ 63 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਹੈ | ਇਸ ਤੋਂ ਇਲਾਵਾ ਉਹਨਾ ਦੇ ਗਾਣੇ ਜਿਵੇਂ ਕਿ ਯਾਰ ਨਾ ਮਿੱਲੇ,ਲੱਡੂ,ਰਾਤ ਜਸ਼ਨ ਦੀ,ਵੀਰਾ ਅਤੇ ਕਈ ਹੋਰ ਗੀਤ ਲੋਕਾਂ ਦੁਆਰਾ ਬਹੁਤ ਪਸੰਦ ਕੀਤੇ ਜਾ ਰਹੇ ਹਨ |

jasmine sandlas


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network