ਹਰ ਕੋਈ ਜਾਣਦਾ ਹੈ ਕਿ ਬਿੱਗ ਬੌਸ 13 ਤੋਂ ਬਾਅਦ ਨਾਮ ਅਤੇ ਪ੍ਰਸਿੱਧੀ ਹਾਸਲ ਕਰਨ ਵਾਲੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਸਲਮਾਨ ਖਾਨ ਨਾਲ ਬਹੁਤ ਵਧੀਆ ਰਿਸ਼ਤਾ ਹੈ। ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਸ਼ਹਿਨਾਜ਼ ਗਿੱਲ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ।ਇਸ ਦੌਰਾਨ, ਖਬਰਾਂ ਆ ਰਹੀਆਂ ਹਨ ਕਿ ਸ਼ਹਿਨਾਜ਼ ਗਿੱਲ ਸਲਮਾਨ ਖਾਨ ਦੀ ਆਉਣ ਵਾਲੀ ਨਵੀਂ ਫਿਲਮ 'ਕਭੀ ਈਦ ਕਭੀ ਦੀਵਾਲੀ' ਨਾਲ ਬਾਲੀਵੁੱਡ ਵਿੱਚ ਡੈਬਿਊ ਕਰ ਸਕਦੀ ਹੈ।
ਹਾਂ! ਤੁਸੀਂ ਇਸ ਖ਼ਬਰ ਨੂੰ ਸਹੀ ਪੜ੍ਹਿਆ। ਕਭੀ ਈਦ ਕਭੀ ਦੀਵਾਲੀ ਵਿੱਚ ਸਲਮਾਨ ਖਾਨ, ਪੂਜਾ ਹੇਗੜੇ ਅਤੇ ਆਯੂਸ਼ ਸ਼ਰਮਾ ਮੁੱਖ ਭੂਮਿਕਾਵਾਂ ਵਿੱਚ ਹਨ, ਅਤੇ ਸ਼ਹਿਨਾਜ਼ ਗਿੱਲ ਵੀ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਖਬਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਗਿੱਲ ਇਸ ਫਿਲਮ 'ਚ ਓਪਜ਼ਿਟ ਰੋਲ ਵਿੱਚ ਆਯੂਸ਼ ਸ਼ਰਮਾ ਦੇ ਨਾਲ ਨਜ਼ਰ ਆਵੇਗੀ। ਹਾਲਾਂਕਿ, ਫਿਲਮ ਦੀ ਟੀਮ ਵੱਲੋਂ ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
Image Source: Twitter
ਇਸ ਤੋਂ ਪਹਿਲਾਂ ਆਯੂਸ਼ ਸ਼ਰਮਾ ਨੇ ਪੁਸ਼ਟੀ ਕੀਤੀ ਹੈ ਕਿ ਉਹ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਅਹਿਮ ਭੂਮਿਕਾ ਨਿਭਾਉਣਗੇ।
ਜੇਕਰ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਨੂੰ ਆਖਰੀ ਵਾਰ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਦੇ ਨਾਲ ਪੰਜਾਬੀ ਫਿਲਮ ਹੌਂਸਲਾ ਰੱਖ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਉਸ ਦੀ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ ਅਤੇ ਉਸ ਦੇ ਫੈਨਜ਼ ਨੇ ਵੀ ਉਸ ਤਾਰੀਫ ਕਰਕੇ ਉਸ ਦੀ ਹੌਸਲਾ-ਅਫਜ਼ਾਈ ਕੀਤੀ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨਾਲ ਬਣਾਈ ਵੀਡੀਓ, ਡੱਬੂ ਨੇ ਸ਼ਹਿਨਾਜ਼ ਬਾਰੇ ਕਹੀ ਇਹ ਖ਼ਾਸ ਗੱਲ...
ਜੇਕਰ ਇਹ ਖ਼ਬਰ ਸੱਚ ਹੈ, ਤਾਂ ਸਲਮਾਨ ਖਾਨ ਦੀ 'ਕਭੀ ਈਦ ਕਭੀ ਦੀਵਾਲੀ' ਸ਼ਹਿਨਾਜ਼ ਗਿੱਲ ਦੀ ਬਾਲੀਵੁੱਡ ਡੈਬਿਊ ਹੋਵੇਗੀ। ਸਲਮਾਨ ਖਾਨ ਸਟਾਰਰ ਫਿਲਮ ਕਭੀ ਈਦ ਕਭੀ ਦੀਵਾਲੀ ਨੂੰ ਖ਼ਾਸ ਤੌਰ 'ਤੇ ਸਾਲ 2023 ਈਦ ਦੇ ਮੌਕੇ 'ਤੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।