Thursday, 28th of May 2026

ਸ਼ਹਿਨਾਜ਼ ਗਿੱਲ ਨੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨਾਲ ਬਣਾਈ ਵੀਡੀਓ, ਡੱਬੂ ਨੇ ਸ਼ਹਿਨਾਜ਼ ਬਾਰੇ ਕਹੀ ਇਹ ਖ਼ਾਸ ਗੱਲ...

Reported by: PTC Punjabi Desk | Edited by: Pushp Raj  |  March 17th 2022 05:00 PM |  Updated: March 17th 2022 05:00 PM

ਸ਼ਹਿਨਾਜ਼ ਗਿੱਲ ਨੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨਾਲ ਬਣਾਈ ਵੀਡੀਓ, ਡੱਬੂ ਨੇ ਸ਼ਹਿਨਾਜ਼ ਬਾਰੇ ਕਹੀ ਇਹ ਖ਼ਾਸ ਗੱਲ...

ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਹੀ ਆਪਣੀ ਵੀਡੀਓਜ਼ ਤੇ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਫੈਨਜ਼ ਨੂੰ ਸ਼ਹਿਨਾਜ਼ ਦਾ ਚੁਲਬਲਾ ਅੰਦਾਜ਼ ਬਹੁਤ ਪਸੰਦ ਹੈ। ਹੁਣ ਸ਼ਹਿਨਾਜ਼ ਗਿੱਲ ਨੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨਾਲ ਇੱਕ ਵੀਡੀਓ ਬਣਾਈ ਹੈ,, ਜਿਸ ਵਿੱਚ ਦੋਵੇਂ ਮਸਤੀ ਕਰਦੇ ਨਜ਼ਰ ਆ ਰਹੇ ਹਨ।

ਡੱਬੂ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਮਜ਼ਾਕੀਆ ਵੀਡੀਓ ਰਾਹੀਂ ਇਸ ਖ਼ਬਰ ਦਾ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਸ਼ਹਿਨਾਜ਼ ਗਿੱਲ ਨਾਲ ਦੂਜੀ ਵਾਰ ਫੋਟੋਸ਼ੂਟ ਕੀਤਾ ਹੈ। ਉਨ੍ਹਾਂ ਨੇ ਇਸ ਵੀਡੀਓ ਵਿੱਚ ਸ਼ਹਿਨਾਜ਼ ਨੂੰ ਪੇਸ਼ ਕੀਤਾ। ਵੀਡੀਓ 'ਚ ਲੇਟੈਸਟ ਫੋਟੋਸ਼ੂਟ ਨੂੰ ਲੈ ਕੇ ਦੋਵੇਂ ਕਾਫੀ ਰੋਮਾਂਚਿਤ ਨਜ਼ਰ ਆ ਰਹੇ ਹਨ।

ਡੱਬੂ ਰਤਨਾਨੀ ਨੇ ਦੱਸਿਆ ਕਿ ਸ਼ਹਿਨਾਜ਼ ਗਿੱਲ ਬਾਰੇ ਖ਼ਾਸ ਗੱਲ ਸ਼ੇਅਰ ਕੀਤੀ ਹੈ। ਡੱਬੂ ਨੇ ਦੱਸਿਆ ਕਿ ਸ਼ਹਿਨਾਜ਼ ਗਿੱਲ ਉਨ੍ਹਾਂ ਦੀ ਫੇਵਰੇਟ ਹੈ। ਉਨ੍ਹਾਂ ਨੇ ਉਸ ਨਾਲ ਦੂਜੀ ਵਾਰ ਇੱਕ ਹੋਰ ਫੋਟੋਸ਼ੂਟ ਕੀਤਾ ਹੈ। ਇਸ ਵਿੱਚ ਸ਼ਹਿਨਾਜ਼ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ ਤੇ ਫੋਟੋਜ਼ ਬਹੁਤ ਹੀ ਵਧੀਆ ਆਏ ਹਨ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੂੰ ਹੋਲੀ ਦੇ ਤਿਉਹਾਰ 'ਤੇ ਮਿਲਿਆ ਯੂਟਿਊਬ ਦਾ ਗੋਲਡਨਪਲੇਅ ਬਟਨ, ਵੇਖੋ ਸ਼ਹਿਨਾਜ਼ ਦਾ ਰਿਐਕਸ਼ਨ 

ਸ਼ਹਿਨਾਜ਼ ਗਿੱਲ ਅਤੇ ਡੱਬੂ ਰਤਨਾਨੀ ਨੇ ਪਿਛਲੇ ਸਾਲ ਵੀ ਇੱਕ ਫੋਟੋਸ਼ੂਟ ਕੀਤਾ ਸੀ। ਜਿਸ ਵਿੱਚ ਸ਼ਹਿਨਾਜ਼ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ। ਹੁਣ ਨਵੇਂ ਫੋਟੋਸ਼ੂਟ ਨੇ ਪ੍ਰਸ਼ੰਸਕਾਂ ਦੀ ਦਿਲਚਸਪੀ ਵਧਾ ਦਿੱਤੀ ਹੈ।

ਸ਼ਹਿਨਾਜ਼ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 13 ਵਿੱਚ ਬਤੌਰ ਕੰਟੈਸਟੈਂਟ ਨਜ਼ਰ ਆ ਚੁੱਕੀ ਹੈ। ਬਿੱਗ ਬੌਸ ਤੋਂ ਬਾਅਦ ਆਪਣੇ ਆਪ ਨੂੰ ਮੈਨਟੇਨ ਕਰਕੇ ਸ਼ਹਿਨਾਜ਼ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਸ਼ਹਿਨਾਜ਼ ਦੇ ਲੁੱਕਸ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ।


Popular Posts