ਸ਼ਹਿਨਾਜ਼ ਗਿੱਲ ਨੂੰ ਹੋਲੀ ਦੇ ਤਿਉਹਾਰ 'ਤੇ ਮਿਲਿਆ ਯੂਟਿਊਬ ਦਾ ਗੋਲਡਨਪਲੇਅ ਬਟਨ, ਵੇਖੋ ਸ਼ਹਿਨਾਜ਼ ਦਾ ਰਿਐਕਸ਼ਨ

written by Pushp Raj | March 17, 2022

ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਯੂਜ਼ਰਸ ਦੀ ਚਹੇਤੀ ਅਦਾਕਾਰਾ ਹੈ। ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਗਿੱਲ ਦੇ ਲੱਖਾਂ ਫੈਨਜ਼ ਹਨ। ਇਸ ਵਾਰ ਸ਼ਹਿਨਾਜ਼ ਗਿੱਲ ਨੇ ਹੋਲੀ ਦੇ ਤਿਉਹਾਰ ਉੱਤੇ ਫੈਨਜ਼ ਨੂੰ ਖੁਸ਼ ਕਰ ਦਿੱਤਾ ਹੈ, ਕਿਉਂਕਿ ਉਸ ਨੇ ਯੂਟਿਊਬ ਦਾ ਗੋਲਡਨਪਲੇਅ ਬਟਨ ਜਿੱਤਿਆ ਹੈ।

image From youtube

ਸ਼ਹਿਨਾਜ਼ ਗਿੱਲ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ, ਜਦੋਂ ਕਿ ਹੁਣ ਇਸ ਅਦਾਕਾਰਾ ਨੇ ਯੂਟਿਊਬ 'ਤੇ ਲੋਕਾਂ ਦਾ ਪਿਆਰ ਹਾਸਲ ਕੀਤਾ ਹੈ ਅਤੇ 10 ਲੱਖ ਸਬਸਕ੍ਰਾਈਬਰਸ ਨੂੰ ਪਾਰ ਕਰਕੇ ਨਵਾਂ ਮੁਕਾਮ ਹਾਸਲ ਕਰ ਲਿਆ ਹੈ।

ਸ਼ਹਿਨਾਜ਼ ਗਿੱਲ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇੰਸਟਾਗ੍ਰਾਮ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ, ਪਰ ਉਹ ਯੂਟਿਊਬ 'ਤੇ ਵੀ ਪ੍ਰਸ਼ੰਸਕਾਂ ਦਾ ਕਾਫੀ ਮਨੋਰੰਜਨ ਕਰਦੀ ਰਹਿੰਦੀ ਹੈ।

image From youtube

ਸ਼ਹਿਨਾਜ਼ ਨੂੰ ਬਹੁਤ ਘੱਟ ਸਮੇਂ 'ਚ ਸਿਲਵਰ ਤੋਂ ਗੋਲਡਨਪਲੇਅ ਬਟਨ ਮਿਲ ਗਿਆ ਹੈ। ਜਿੱਥੇ ਸ਼ਹਿਨਾਜ਼ ਨੂੰ ਯੂ-ਟਿਊਬ ਵੱਲੋਂ ਗੋਲਡਨਪਲੇਅ ਬਟਨ ਨਾਲ ਸਨਮਾਨਿਤ ਕੀਤਾ ਗਿਆ ਹੈ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੀਆਂ ਇਹ ਮਨਮੋਹਕ ਤਸਵੀਰਾਂ ਫੈਨਜ਼ ਨੂੰ ਆ ਰਹੀਆਂ ਨੇ ਪਸੰਦ , ਵੇਖੋ ਤਸਵੀਰਾਂ

ਸ਼ਹਿਨਾਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਆਪਣੀਆਂ ਅਤੇ ਗੋਲਡਨ ਪਲੇਅ ਬਟਨ ਦੀਆਂ ਕਈ ਫੋਟੋਆਂ ਅਤੇ ਵੀਡੀਓਜ਼ ਮਾਣ ਨਾਲ ਸ਼ੇਅਰ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕਰ ਰਹੀ ਹੈ।

image From youtube

ਇਸ ਦੌਰਾਨ ਸ਼ਹਿਨਾਜ਼ ਆਪਣੇ ਫੈਨਜ਼ ਨੂੰ ਵੀ ਆਪਣੇ ਜ਼ਿੰਦਗੀ ਦੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕਰਦੀ ਨਜ਼ਰ ਆਈ। ਉਸ ਨੇ ਫੈਨਜ਼ ਨੂੰ ਬਹੁਤ ਪਿਆਰ ਤੇ ਮਾਣ ਦੇਣ ਲਈ ਧੰਨਵਾਦ ਕਿਹਾ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਦੁਆਵਾਂ ਵੀ ਦਿੱਤੀਆਂ। ਸ਼ਹਿਨਾਜ਼ ਨੇ ਆਪਣੇ ਯੂਟਿਊਬ ਚੈਨਲ ਤੇ ਗੋਲਡਨਪਲੇਅ ਬਟਨ ਦੀ ਅਨਬਾਕਸਿੰਗ ਵੀ ਸ਼ੇਅਰ ਕੀਤੀ ਹੈ

You may also like