ਸ਼ਹਿਨਾਜ਼ ਗਿੱਲ ਦੀਆਂ ਇਹ ਮਨਮੋਹਕ ਤਸਵੀਰਾਂ ਫੈਨਜ਼ ਨੂੰ ਆ ਰਹੀਆਂ ਨੇ ਪਸੰਦ , ਵੇਖੋ ਤਸਵੀਰਾਂ

written by Pushp Raj | February 28, 2022

ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਮਸ਼ਹੂਰ ਅਤੇ ਪਿਆਰੀ ਹਸਤੀਆਂ ਵਿੱਚੋਂ ਇੱਕ ਹੈ। ਅਕਸਰ ਹੀ ਸ਼ਹਿਨਾਜ਼ ਆਪਣੇ ਫੈਨਜ਼ ਨੂੰ ਕਿਸੇ ਨਾ ਕਿਸੇ ਤਰੀਕੇ ਹੈਰਾਨ ਕਰਦੀ ਰਹਿੰਦੀ ਹੈ। ਸ਼ਹਿਨਾਜ਼ ਦੇ ਫੈਨਜ਼ ਉਸ ਬਾਰੇ ਹਰ ਨਵੀਂ ਅਪਡੇਟ ਜਾਨਣ ਲਈ ਉਤਸ਼ਾਹਿਤ ਰਹਿੰਦੇ ਹਨ। ਵੇਖੋ ਬਚਪਨ ਤੋਂ ਲੈ ਕੇ ਹੁਣ ਤੱਕ ਸ਼ਹਿਨਾਜ਼ ਦੀਆਂ ਮਨਮੋਹਕ ਤਸਵੀਰਾਂ।

ਦੱਸ ਦਈਏ ਕਿ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਹ ਕਈ ਤਰ੍ਹਾਂ ਦੀ ਫਨੀ ਵੀਡੀਓਜ਼ ਰਾਹੀਂ ਦਰਸ਼ਕਾਂ ਤੇ ਫੈਨਜ਼ ਦਾ ਮਨੋਰੰਜਨ ਕਰਦੀ ਹੈ। ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਦੇ ਲੱਖਾਂ ਫਾਲੋਅਰਸ ਹਨ।
ਸ਼ਹਿਨਾਜ਼ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 13 ਵਿੱਚ ਬਤੌਰ ਕੰਟੈਸਟੈਂਟ ਨਜ਼ਰ ਆ ਚੁੱਕੀ ਹੈ। ਬਿੱਗ ਬੌਸ ਤੋਂ ਬਾਅਦ ਆਪਣੇ ਆਪ ਨੂੰ ਮੈਨਟੇਨ ਕਰਕੇ ਸ਼ਹਿਨਾਜ਼ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਸ਼ਹਿਨਾਜ਼ ਦੇ ਲੁੱਕਸ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ।

ਸ਼ਹਿਨਾਜ਼ ਕੌਰ ਗਿੱਲ ਦੀ ਬਚਪਨ ਦੀ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਬਚਪਨ ਦੀਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਸ਼ਹਿਨਾਜ਼ ਬਹੁਤ ਹੀ ਕਿਊਟ ਲੱਗ ਰਹੀ ਹੈ।

ਇਨ੍ਹਾਂ ਚੋਂ ਇੱਕ ਤਸਵੀਰ ਵਿੱਚ ਸ਼ਹਿਨਾਜ਼ ਆਪਣੇ ਪੂਰੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ਵਿੱਚ ਉਸ ਦੇ ਮਾਤਾ-ਪਿਤਾ ਤੇ ਭਰਾ ਸ਼ਹਿਬਾਜ਼ ਸ਼ਾਮਲ ਹਨ। ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਨੇ ਨੀਲੇ ਰੰਗ ਦੀ ਜੀਨਸ ਤੇ ਇੱਕ ਟਰਟਲਨੈਕ ਸਵੈਟਰ ਪਾਇਆ ਹੋਇਆ ਹੈ ਤੇ ਉਹ ਆਪਣੇ ਪਿਤਾ ਦੀ ਗੋਦ ਵਿੱਚ ਬੈਠੀ ਹੋਈ ਹੈ। ਇਸ ਵਿੱਚ ਸ਼ਹਿਨਾਜ਼ ਸਟੈਪ ਕਟਿੰਗ ਵਾਲਾਂ ਦੇ ਵਿੱਚ ਬੇਹੱਦ ਕਿਊਟ ਵਿਖਾਈ ਦੇ ਰਹੀ ਹੈ।

Image Source: Instagram

ਹੋਰ ਪੜ੍ਹੋ : ਯੂਕੇ 'ਚ ਲਾਈਵ ਕੰਸਰਟ ਦੌਰਾਨ ਸ਼ੈਰੀ ਮਾਨ 'ਤੇ ਹੋਇਆ ਹਮਲਾ, ਵੇਖੋ ਵੀਡੀਓ

ਸ਼ਹਿਨਾਜ਼ ਦੇ ਬਚਪਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਸਿਡਨਾਜ਼ੀਅਨਸ ਬਹੁਤ ਪਿਆਰ ਦੇ ਰਹੇ ਹਨ। ਫੈਨਜ਼ ਕਈ ਤਰ੍ਹਾਂ ਦੇ ਕਮੈਂਟ ਲਿਖ ਕੇ ਸ਼ਹਿਨਾਜ਼ ਦੀ ਤਰੀਫ ਕਰ ਰਹੇ ਹਨ। ਦੱਸ ਦਈਏ ਕਿ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਸਦਮੇਂ ਵਿੱਚ ਸੀ ਤੇ ਲੰਮੇਂ ਸਮੇਂ ਉਹ ਹਸਪਤਾਲ ਵਿੱਚ ਦਾਖਲ ਰਹੀ। ਕਾਫੀ ਮੁਸ਼ਕਲਾਂ ਤੋਂ ਬਾਅਦ ਸ਼ਹਿਨਾਜ਼ ਨੇ ਮੁੜ ਕੰਮ ਉੱਤੇ ਵਾਪਸੀ ਕਰ ਲਈ ਹੈ ਤੇ ਉਹ ਆਪਣੀ ਪਿਆਰੀ ਜਿਹੀ ਮੁਸਕਰਾਹਟ ਨਾਲ ਫੈਨਜ਼ ਦਾ ਦਿਲ ਜਿੱਤ ਰਹੀ ਹੈ।

You may also like