
ਪੰਜਾਬੀ ਦੇ ਮਸ਼ਹੂਰ ਗਾਇਕ ਸ਼ੈਰੀ ਮਾਨ ਅਕਸਰ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹੁਣ ਸ਼ੈਰੀ ਮਾਨ ਨੂੰ ਲੈ ਕੇ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਯੂਕੇ ਦੇ ਵਿੱਚ ਲਾਈਵ ਕੰਸਰਟ ਦੌਰਾਨ ਸ਼ੈਰੀ ਮਾਨ 'ਤੇ ਹਮਲਾ ਹੋਇਆ ਹੈ। ਸ਼ੈਰੀ ਮਾਨ 'ਤੇ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਸ਼ੈਰੀ ਮਾਨ ਆਪਣਾ ਸ਼ੋਅ ਕਰਨ ਲਈ ਯੂਕੇ ਵਿੱਚ ਲਾਈਵ ਕੰਸਰਟ ਕਰਨ ਪਹੁੰਚੇ ਸੀ। ਇਥੇ ਵੱਡੀ ਗਿਣਤੀ ਵਿੱਚ ਉਨ੍ਹਾਂ ਫੈਨਜ਼ ਲਾਈਵ ਕੰਸਰਟ ਵਿੱਚ ਆਏ ਸਨ। ਚੱਲਦੇ ਹੋਏ ਸ਼ੋਅ ਵਿੱਚ ਕੁਝ ਅਜਿਹਾ ਵਾਪਰਿਆ, ਜਿਸ ਦੀ ਕਿਸੇ ਨੂੰ ਵੀ ਉਮੀਂਦ ਨਹੀਂ ਸੀ।

ਲਾਈਵ ਪਰਫਾਰਮੈਂਸ ਦੇ ਦੌਰਾਨ ਕੁਝ ਫੈਨਜ਼ ਸਟੇਜ਼ ਦੇ ਸਾਹਮਣੇ ਆ ਕਿ ਸ਼ੈਰੀ ਮਾਨ ਤਸਵੀਰਾਂ ਖਿਚਵਾ ਰਹੇ ਸਨ। ਇਸ ਦੌਰਾਨ ਜਦੋਂ ਸ਼ੈਰੀ ਮਾਨ ਇੱਕ ਮਹਿਲਾ ਫੈਨ ਨਾਲ ਤਸਵੀਰ ਖਿਚਵਾਉਂਣ ਲੱਗਦੇ ਹਨ ਤਾਂ ਇੱਕ ਵਿਅਕਤੀ ਸ਼ੈਰੀ ਮਾਨ ਨੂੰ ਵਾਲਾਂ ਤੋਂ ਫੜ ਕੇ ਜ਼ੋਰ ਨਾਲ ਖਿਚਦਾ ਹੈ।
ਇਸ ਮਗਰੋਂ ਸ਼ੈਰੀ ਮਾਨ ਉਥੋਂ ਹੱਟ ਕੇ ਸਟੇਜ਼ ਦੇ ਦੂਜੇ ਪਾਸੇ ਆ ਜਾਂਦੇ ਹਨ ਤੇ ਹੋਰਨਾਂ ਫੈਨਜ਼ ਨਾਲ ਫੋਟੋ ਖਿਚਾਉਣ ਲੱਗਦੇ ਹਨ। ਹਮਲਾ ਕਰਨ ਵਾਲਾ ਵਿਅਕਤੀ ਮੁੜ ਸਟੇਜ਼ 'ਤੇ ਆ ਕੇ ਸ਼ੈਰੀ ਮਾਨ ਨੂੰ ਕੁੱਟਮਾਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਮੌਕੇ 'ਤੇ ਮੌਜੂਦ ਬਾਡੀਗਾਰਡਸ ਉਸ ਵਿਅਕਤੀ ਨੂੰ ਉਥੋਂ ਹੱਟਾ ਦਿੰਦੇ ਹਨ।

ਇਸ ਵੀਡੀਓ ਨੂੰ ਯੂਟਿਊਬ ਤੇ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ। ਹਲਾਂਕਿ ਇਸ ਘਟਨਾ 'ਤੇ ਸ਼ੈਰੀ ਮਾਨ ਨੇ ਉਕਤ ਵਿਅਕਤੀ ਉੱਤੇ ਕੋਈ ਐਕਸ਼ਨ ਲਿਆ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਨਾਂ ਹੀ ਸ਼ੈਰੀ ਮਾਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਘਟਨਾ ਬਾਰੇ ਕੋਈ ਪੁਸ਼ਟੀ ਕੀਤੀ ਗਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨਾਲ ਵੀ ਲਾਈਵ ਸ਼ੋਅ ਦੌਰਾਨ ਅਜਿਹੀ ਹੀ ਘਟਨਾ ਵਾਪਰੀ ਸੀ। ਹਲਾਂਕਿ ਕਿ ਪ੍ਰੇਮ ਢਿੱਲੋਂ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਫੜ ਲਿਆ ਗਿਆ ਸੀ ਤੇ ਉਸ ਦੇ ਖਿਲਾਫ਼ ਪੁਲਿਸ ਕਾਰਵਾਈ ਕੀਤੀ ਗਈ ਸੀ।

ਹੋਰ ਪੜ੍ਹੋ : ਗੰਗੂਬਾਈ ਕਾਠੀਆਵਾੜੀ ਦੇ ਕਿਰਦਾਰ ਨਾਲ ਆਲਿਆ ਭੱਟ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਬਾਲੀਵੁੱਡ ਸੈਲੇਬਸ ਨੇ ਵੀ ਕੀਤੀ ਤਰੀਫ
ਸ਼ੈਰੀ ਮਾਨ ਦੇ ਕੁਟਾਪੇ ਦੀ ਇਹ ਵੀਡੀਓ ਵਾਇਰਲ ਹੋਣ ਮਗਰੋਂ ਉਨ੍ਹਾਂ ਦੇ ਫੈਨਜ਼ ਵਿੱਚ ਕਾਫੀ ਰੋਸ ਹੈ। ਸ਼ੈਰੀ ਮਾਨ ਦੇ ਫੈਨਜ਼ ਉਨ੍ਹਾਂ ਨੂੰ ਚੰਗਾ ਵਿਅਕਤੀ ਦੱਸਦੇ ਹੋਏ ਉਨ੍ਹਾਂ ਨਾਲ ਹੋਈ ਇਸ ਘਟਨਾ ਨੂੰ ਮੰਦਭਾਗਾ ਦੱਸ ਰਹੇ ਹਨ। ਉਹ ਵੱਖ-ਵੱਖ ਕਮੈਂਟ ਕਰਕੇ ਇਸ ਘਟਨਾ ਉੱਤੇ ਰੋਸ ਵੀ ਪ੍ਰਗਟ ਕਰ ਰਹੇ ਹਨ।
ਜੇਕਰ ਸ਼ੈਰੀ ਮਾਨ ਦੇ ਵਰੰਕ ਫਰੰਟ ਦੀ ਗੱਲ ਕਰੀਏ ਤਾਂ ਉਹ ਯਾਰ ਅਣਮੁੱਲੇ, ਕਿਊਟ ਮੁੰਡਾ, ਮੁੰਡਾ ਭਾਲ ਦੀ, ਦਿਲ ਦਾ ਦਿਮਾਗ, ਕੱਲਾ ਚੰਨ, ਹੋਸਟਲ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ।