ਗੰਗੂਬਾਈ ਕਾਠੀਆਵਾੜੀ ਦੇ ਕਿਰਦਾਰ ਨਾਲ ਆਲਿਆ ਭੱਟ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਬਾਲੀਵੁੱਡ ਸੈਲੇਬਸ ਨੇ ਵੀ ਕੀਤੀ ਤਰੀਫ
ਬਾਲੀਵੁੱਡ ਅਦਾਕਾਰਾ ਆਲਿਆ ਭੱਟ ਦੀ ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਨੇ ਰਿਲੀਜ਼ ਹੁੰਦੇ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਇਹ ਫ਼ਿਲਮ 25 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਹੁਣ ਫ਼ਿਲਮ ਨੂੰ ਦੇਖ ਕੇ ਹਰ ਕੋਈ ਆਲੀਆ ਦੀ ਤਾਰੀਫ ਕਰ ਰਿਹਾ ਹੈ।
Image Source: Instagram
ਆਲਿਆ ਦੀ ਦਮਦਾਰ ਐਕਟਿੰਗ ਅਤੇ ਡਾਇਲਾਗਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਇੰਨਾ ਹੀ ਨਹੀਂ ਬਾਲੀਵੁੱਡ ਸਿਤਾਰੇ ਵੀ ਇਸ ਫ਼ਿਲਮ 'ਚ ਆਲਿਆ ਭੱਟ ਦੇ ਕੰਮ ਦੀ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਵੀ 'ਗੰਗੂਬਾਈ ਕਾਠੀਆਵਾੜੀ' ਅਤੇ ਆਲਿਆ ਭੱਟ ਦੀ ਤਾਰੀਫ ਕੀਤੀ ਹੈ। ਸਮੰਥਾ ਨੇ ਇਸ ਫ਼ਿਲਮ ਨੂੰ ਇੱਕ ਮਾਸਟਰਪੀਸ ਦੱਸਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਅਭਿਨੇਤਰੀ ਨੂੰ ਇਹ ਫ਼ਿਲਮ ਕਾਫੀ ਪਸੰਦ ਆਈ ਹੈ।
ਦਰਅਸਲ, ਸਮੰਥਾ ਰੂਥ ਪ੍ਰਭੂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ 'ਚ ਆਲਿਆ ਭੱਟ 'ਗੰਗੂਬਾਈ' ਦੇ ਕਿਰਦਾਰ 'ਚ ਹਵਾ 'ਚ ਹੱਥ ਚੁੱਕਦੀ ਨਜ਼ਰ ਆ ਰਹੀ ਹੈ। ਸੰਮਥਾ ਨੇ ਆਲਿਆ ਦੀ ਅਦਾਕਾਰੀ ਦੀ ਤਾਰੀਫ਼ ਕੀਤੀ ਹੈ ਤੇ ਇਸ ਫ਼ਿਲਮ ਨੂੰ ਮਾਸਟਰਪੀਸ ਦੱਸਿਆ ਹੈ।
Image Source: Instagram
ਸਮੰਥਾ ਰੂਥ ਪ੍ਰਭੂ ਤੋਂ ਪਹਿਲਾਂ ਨੀਤੂ ਕਪੂਰ , ਸੋਫੀ ਚੌਧਰੀ, ਅਨੰਨਿਆ ਪਾਂਡੇ, ਆਦਿਤਿਆ ਸੀਲ, ਅਨੁਰਾਗ ਕਸ਼ਯਪ ਅਤੇ ਆਲੀਆ ਭੱਟ ਦੀ ਫ਼ਿਲਮ ਅਤੇ ਉਸ ਦੀ ਅਦਾਕਾਰੀ ਦੀ ਖੁੱਲ੍ਹ ਕੇ ਤਰੀਫ ਕਰ ਚੁੱਕੇ ਹਨ। ਨੀਤੂ ਕਪੂਰ ਨੇ ਆਪਣੀ ਪੋਸਟ 'ਚ ਲਿਖਿਆ, 'ਦੇਖੋ ਕਿਵੇਂ ਆਲੀਆ ਨੇ ਗੇਂਦ ਨੂੰ ਪਾਰਕ ਤੋਂ ਬਾਹਰ ਸੁੱਟ ਦਿੱਤਾ। ਚੌਕੇ ਅਤੇ ਛੱਕੇ ਲਗਾਏ ਹਨ।
ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਵੀ ਆਲਿਆ ਦੀ ਤਾਰੀਫ ਕੀਤੀ। ਵਿੱਕੀ ਨੇ ਲਿਖਿਆ ਕਿ ਮੈਂ ਇਸ ਫ਼ਿਲਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਹੁਤ ਹੈਰਾਨ ਹਾਂ। ਸੰਜੇ ਲੀਲਾ ਭੰਸਾਲੀ ਸਰ ਤੁਸੀਂ ਇੱਕ ਮਾਸਟਰ ਹੋ ਅਤੇ ਆਲੀਆ ਭੱਟ ਸਮਝ ਨਹੀਂ ਆ ਰਹੀ ਹੈ ਕਿ ਤੁਹਾਡੇ ਬਾਰੇ ਕੀ ਕਹੀਏ... ਗੰਗੂ ਦੇ ਰੂਪ ਵਿੱਚ ਸ਼ਾਨਦਾਰ। ਸਲਾਮੀ. ਵੱਡੇ ਪਰਦੇ 'ਤੇ ਸਿਨੇਮਾ ਦਾ ਜਾਦੂ, ਮਿਸ ਨਾ ਕਰੋ।' ਦੱਸ ਦਈਏ ਕਿ ਆਲਿਆ ਭੱਟ ਤੇ ਵਿੱਕੀ ਕੌਸ਼ਲ ਫ਼ਿਲਮ ਰਾਜ਼ੀ ਵਿੱਚ ਇੱਕਠੇ ਨਜ਼ਰ ਆ ਚੁੱਕੇ ਹਨ।
Image Source: Instagram
ਹੋਰ ਪੜ੍ਹੋ : ਗੰਗੂਬਾਈ ਕਾਠੀਆਵਾੜੀ ਫ਼ਿਲਮ ਦੇਖ ਕੇ ਆਲਿਆ ਭੱਟ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋਈ ਨੀਤੂ ਕਪੂਰ, ਆਖੀ ਇਹ ਗੱਲ...
ਆਲਿਆ ਭੱਟ ਨੇ ਇਨ੍ਹਾਂ ਬਾਲੀਵੁੱਡ ਸੈਲੇਬਸ ਦੇ ਕਮੈਂਟਸ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਆਲਿਆ ਨੇ ਆਪਣੇ ਸਹਿ ਕਲਾਕਾਰਾਂ ਨੂੰ ਉਸ ਦੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਦੀ ਸਕ੍ਰੀਨਿੰਗ ਉੱਤੇ ਆਉਣ ਲਈ ਧੰਨਵਾਦ ਕਿਹਾ। ਆਲਿਆ ਨੇ ਆਪਣੇ ਫੈਨਜ਼ ਨੂੰ ਇਹ ਫ਼ਿਲਮ ਦੇਖਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਵੱਲੋਂ ਫ਼ਿਲਮ ਭਰਵੇਂ ਹੁੰਗਾਰੇ ਲਈ ਧੰਨਵਾਦ ਕਿਹਾ ਹੈ।